08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਜ਼ਿਲ੍ਹੇ ਦੀਆਂ 6 ਗੈਸ ਏਜੰਸੀਆਂ ਨੇ ਸੰਗਤ ਇਲਾਕੇ ਦੇ ਪਿੰਡਾਂ ਨੂੰ ਦਿੱਤੀ ਗੈਸ ਸਪਲਾਈ-ਲੋਕਾਂ ਨੂੰ ਆਇਆ ਸੁਖ ਦਾ ਸਾਹ

Ad Position 21
No active advertisement
ਅਜੀਤ ਡੈਸਕ 06-05-2026
ਸੰਗਤ ਮੰਡੀ, 5 ਮਈ (ਸੁਖਤੇਜ ਧਾਲੀਵਾਲ)- ਪਿਛਲੇ ਦੋ ਮਹੀਨਿਆਂ ਤੋਂ ਵਿਵਾਦਾਂ 'ਚ ਚੱਲ ਰਹੀ ਸੰਗਤ ਮੰਡੀ ਦੀ ਇੰਡੇਨ ਗੈਸ ਏਜੰਸੀ ਦੀ ਮਾਲਕਣ ਅਤੇ ਗੱਡੀ ਦੇ ਡਰਾਈਵਰ ਖ਼ਿਲਾਫ਼ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ਼ ਹੋਣ ਤੋਂ ਬਾਅਦ ਪੂਰੇ ਇਲਾਕੇ ਵਿਚ ਗੈਸ ਸੰਕਟ ਨਾਲ ਲੋਕਾਂ 'ਚ ਹਾਹਾਕਾਰ ਮੱਚ ਗਈ ਜਿਸ ਨਾਲ ਸੰਗਤ ਮੰਡੀ ਸਮੇਤ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਖਪਤਕਾਰ ਗੈਸ ਤੋਂ ਵਾਂਝੇ ਹੋ ਗਏ ਸਨ¢ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੰਭੀਰਤਾ ਨਾਲ ਮਸਲੇ ਨੂੰ ਸੁਲਝਾਉਣ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਛੇ ਗੈਸ ਏਜੰਸੀਆਂ ਨੂੰ ਗੈਸ ਸਪਲਾਈ ਯਕੀਨੀ ਬਣਾਉਣ ਲਈ ਜ਼ਿੰਮੇਵਾਰੀ ਸੌਂਪੀ ਗਈ¢ ਜਿਨ੍ਹਾਂ ਵਲੋਂ ਆਪਣੇ ਅਮਲੇ ਸਮੇਤ ਅੱਜ ਸਥਾਨਕ ਮੰਡੀ ਅਤੇ ਆਸ-ਪਾਸ ਪਿੰਡਾਂ ਦੇ ਖਪਤਕਾਰਾਂ ਨੂੰ ਭਾਰੀ ਮਾਤਰਾ ਵਿਚ ਗੈਸ ਸਿਲੰਡਰ ਦਿੱਤੇ ਗਏ¢ ਜਿਸ ਨਾਲ ਪਿਛਲੇ ਦੋ ਮਹੀਨਿਆਂ ਤੋਂ ਗੈਸ ਸਿਲੰਡਰ ਲੈਣ ਲਈ ਭੜਕ ਰਹੇ ਲੋਕਾਂ ਨੂੰ ਸੁਖ ਦਾ ਸਾਹ ਮਿਲਿਆ ਹੈ¢ ਇਥੇ ਦੱਸਣਾ ਬਣਦਾ ਹੈ ਕਿ ਜਿਨ੍ਹਾਂ ਖਪਤਕਾਰਾਂ ਵਲੋਂ ਆਨਲਾਈਨ ਸਿਲੰਡਰ ਬੁੱਕ ਕਰਕੇ ਕੰਪਨੀ ਦੇ ਖਾਤੇ ਵਿਚ ਬਣਦੀ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਸੀ, ਨੂੰ ਏਜੰਸੀ ਮਾਲਕਾਂ ਨੇ ਬਿਨਾਂ ਸਿਲੰਡਰ ਦਿੱਤੇ ਹੀ ਡਿਲਿਵਰੀ ਕਰ ਦਿੱਤੀ ਜਿਨ੍ਹਾਂ ਵਲੋਂ ਏਜੰਸੀ ਮਾਲਕਾਂ ਦੇ ਵਿਰੁੱਧ ਉਨ੍ਹਾਂ ਦੇ ਸਿਲੰਡਰ ਕਾਲਾਬਾਜ਼ਾਰੀ ਕਰਕੇ ਵੇਚਣ ਦੇ ਗੰਭੀਰ ਅਰੋਪ ਲਗਾਏ ਗਏ ਸਨ¢ ਉਨ੍ਹਾਂ ਖਪਤਕਾਰਾਂ ਨੂੰ ਇਨ੍ਹਾਂ ਏਜੰਸੀਆਂ ਵੱਲੋਂ ਵੀ ਸਿਲੰਡਰ ਦੇਣ ਤੋਂ ਇਹ ਕਹਿਕੇ ਖਾਲੀ ਹੱਥ ਵਾਪਸ ਭੇਜ ਦਿੱਤੇ ਗਿਆ ਕਿ ਤੁਹਾਡੀ ਤਾਂ ਡਿਲਿਵਰੀ ਹੋ ਗਈ ਹੈ¢ ਜਿਸ ਨਾਲ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ¢ ਉਨ੍ਹਾਂ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਗੈਸ ਸਿਲੰਡਰ ਦਿਵਾਏ ਜਾਣ ਨਹੀਂ ਤਾਂ ਉਨ੍ਹਾਂ ਨੂੰ ਇਨਸਾਫ਼ ਲੈਣ ਵਾਸਤੇ ਕਾਨੂੰਨ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਵੇਗਾ¢ ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਰਾਮ ਸਿੰਘ ਕੋਟਗੁਰੂ ਨੇ ਸਬੰਧਿਤ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਲਾਕੇ ਦੇ ਵੱਡੀ ਗਿਣਤੀ ਖਪਤਕਾਰਾਂ ਨੂੰ ਬਿਨ੍ਹਾਂ ਸਿਲੰਡਰ ਦਿੱਤੇ ਕੀਤੀ ਡਿਲਿਵਰੀ ਅਤੇ ਰੱਦ ਕੀਤੀ ਗਈ ਬੁਕਿੰਗ ਦੀ ਜਾਂਚ ਪੜਤਾਲ ਕਰਕੇ ਇਨਸਾਫ਼ ਦਿਵਾਇਆ ਜਾਵੇ ਅਤੇ ਲੋਕਾਂ ਨਾਲ ਅਜਿਹਾ ਕਰਨ ਵਾਲੇ ਜ਼ਿੰਮੇਵਾਰੀ ਵਿਅਕਤੀ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ¢ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਨੂੰ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ¢
Ad Position 22
No active advertisement
ਪਿਛਲੀ ਖ਼ਬਰ ਰੇਲਗੱਡੀ ਦੇ ਡੱਬੇ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਲੜਾਈ ਵਿਚ ਜ਼ਖ਼ਮੀ ਬਜ਼ੁਰਗ ਨੂੰ ਹਸਪਤਾਲ ਪਹੁੰਚਾਇਆ
Ad Position 24