ਲਹਿਰਾ ਮੁਹੱਬਤ, 5 ਮਈ (ਸੁਖਪਾਲ ਸਿੰਘ ਸੁੱਖੀ)- ਸਰਾਫ਼ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਵਿਚ ਸ਼ਾਨਦਾਰ ਵਿਦਿਆਰਥੀ ਕੌਂਸਲ ਗਠਨ ਸਮਾਰੋਹ ਕੀਤਾ ਗਿਆ | ਸਮਾਰੋਹ ਦੀ ਸ਼ੁਰੂਆਤ ਚੇਅਰਮੈਨ ਇੰਜ. ਕਮਲੇਸ਼ ਸਰਾਫ਼, ਵਾਈਸ ਚੇਅਰਮੈਨ ਅਮਿਤ ਗਰਗ, ਬੋਰਡ ਮੈਂਬਰ ਸ੍ਰੀਮਤੀ ਬਿੰਦੀਆ ਗਰਗ, ਜੀ.ਐਮ. ਕਪਿਲ ਗਰਗ, ਪਿ੍ੰਸੀਪਲ ਸ੍ਰੀਮਤੀ ਕਾਵਿਆ ਅਸੀਜਾ ਅਤੇ ਏ.ਐਮ. ਸ੍ਰੀਮਤੀ ਨੰਦਿਨੀ ਗਰਗ ਵਲੋਂ ਦੀਪ ਜਗਾ ਕੇ ਅਤੇ ਮਾਂ ਸਰਸਵਤੀ ਦੀ ਪੂਜਾ ਨਾਲ ਕੀਤੀ ਗਈ | ਪਿ੍ੰਸੀਪਲ ਦੇ ਮਾਰਗਦਰਸ਼ਨ ਹੇਠ ਲੋਕਤਾਂਤਰਿਕ ਪ੍ਰਕਿਰਿਆ ਅਨੁਸਾਰ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ | ਸਾਲ 2025-26 ਦੀ ਟੀਮ ਨੇ ਨਵ-ਚੁਣੀ ਕੌਂਸਲ 2026-27 ਨੂੰ ਸੈਸ਼ ਅਤੇ ਬੈਜ ਦੇ ਕੇ ਚੋਣ ਪਰੰਪਰਾ ਨੂੰ ਅੱਗੇ ਵਧਾਇਆ | ਨਵੇਂ ਚੁਣੇ ਗਏ ਹੈੱਡ ਬੋਆਏ ਰਾਘਵ ਗਰਗ, ਹੈੱਡ ਗਰਲ ਨਵਨੀਤ ਕੌਰ, ਡਿਪਟੀ ਹੈੱਡ ਬੋਆਏ ਦੁਆਨ ਦਖਸ਼ ਅਤੇ ਡਿਪਟੀ ਹੈੱਡ ਗਰਲ ਰਿਧਮ ਗੋਇਲ ਸਮੇਤ ਸਾਰੇ ਮੈਂਬਰਾਂ ਨੂੰ ਸਹੁੰ ਚੁਕਾਈ ਗਈ | ਹਾਊਸ ਕੈਬਨਿਟ ਦੇ ਅਧੀਨ ਐਂਡਰੋਮੀਡਾ, ਓਰਾਅਨ, ਫਿਨਿਕਸ ਅਤੇ ਸੈਂਟੋਰਸ ਹਾਊਸਾਂ ਲਈ ਹਾਊਸ ਕੈਪਟਨ (ਬੋਆਏ ਤੇ ਗਰਲਜ਼), ਸਪੋਰਟਸ ਕੈਪਟਨ, ਕਲੀਨਲਿਨੈਸ ਕੈਪਟਨ, ਕਲਚਰਲ ਸੈਕਟਰੀ ਅਤੇ ਡਿਸਿਪਲਿਨ ਕੈਪਟਨ ਦੀ ਚੋਣ ਕੀਤੀ ਗਈ | ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿੰਦੇ ਹੋਏ ਨੇਤਿ੍ਤਵ, ਅਨੁਸ਼ਾਸਨ ਅਤੇ ਟੀਮ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਪਿਛਲੇ ਸਾਲ 2025-26 ਵਿਚ ਮਿਸ ਸਵੀਟੀ ਦੇ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਫਿਨਿਕਸ ਹਾਊਸ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿਚ ਵਾਈਸ ਚੇਅਰਮੈਨ ਅਮਿਤ ਸਰਾਫ਼ ਨੇ ਕਿਹਾ ਅਗਵਾਈ ਸਿਰਫ਼ ਇਕ ਪਦ ਪ੍ਰਾਪਤ ਕਰਨ ਦਾ ਸਾਧਨ ਨਹੀਂ, ਬਲਕਿ ਜ਼ਿੰਮੇਵਾਰੀਆਂ ਨੂੰ ਪੂਰੀ ਦਿ੍ੜ੍ਹਤਾ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਇਕ ਲਗਾਤਾਰ ਪ੍ਰਕਿਰਿਆ ਹੈ |