08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਉਮੀਦ ਵੈੱਲਫੇਅਰ ਸੁਸਾਇਟੀ ਵਲੋਂ ਵਿ੍ੰਦਾਵਨ ਨਿਰਮਾਣ ਲਈ ਭੇਟ, ਸਮਾਜ ਸੇਵੀਆਂ ਵਲੋਂ ਸਵਾਮੀ ਰਮੇਸਾ ਨੰਦ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 06-05-2026
ਬਠਿੰਡਾ, 5 ਮਈ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗਣੇਸ਼ ਨਗਰ ਸਥਿਤ ਸ੍ਰੀ ਦੁਰਗਾ ਮੰਦਰ ਵਿਚ ਚੱਲ ਰਹੇ ਸ੍ਰੀਮਦ ਭਾਗਵਤ ਗਿਆਨ ਯੱਗ ਦੇ ਛੇਵੇਂ ਦਿਨਾਂ ਦੇ ਸਮਾਗਮ ਭਗਤੀ, ਸ਼ਰਧਾ ਅਤੇ ਅਧਿਆਤਮਿਕ ਉਤਸ਼ਾਹ ਨਾਲ ਸੰਪੰਨ ਹੋਇਆ¢ ਇਸ ਮੌਕੇ ਆਚਾਰਯ ਸਵਾਮੀ ਰਮੇਸਾ ਨੰਦ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਲੀਲਾਵਾ-ਕੰਸ ਵਧ ਅਤੇ ਰੁਕਮਿਣੀ ਵਿਆਹ-ਦਾ ਬੜੇ ਹੀ ਭਾਵਪੂਰਣ ਅੰਦਾਜ਼ ਵਿਚ ਵਰਣਨ ਕੀਤਾ¢ਸਵਾਮੀ ਨੇ ਕਿਹਾ ਕਿ ਕੰਸ ਅਤਿਆਚਾਰ, ਅਹੰਕਾਰ ਅਤੇ ਅਧਰਮ ਦਾ ਪ੍ਰਤੀਕ ਸੀ, ਜਿਸ ਨੇ ਆਪਣੀ ਤਾਕਤ ਦੇ ਨਸ਼ੇ ਵਿਚ ਨਿਰਦੋਸ਼ ਲੋਕਾਂ 'ਤੇ ਜੁਲਮ ਕੀਤੇ¢ ਭਗਵਾਨ ਸ੍ਰੀ ਕ੍ਰਿਸ਼ਨ ਨੇ ਕੰਸ ਦਾ ਵਧ ਕਰਕੇ ਇਹ ਸਾਬਤ ਕੀਤਾ ਕਿ ਚਾਹੇ ਅਧਰਮ ਕਿੰਨਾ ਵੀ ਤਾਕਤਵਰ ਕਿਉਂ ਨਾ ਲੱਗੇ, ਅਖੀਰਕਾਰ ਜਿੱਤ ਧਰਮ ਦੀ ਹੀ ਹੁੰਦੀ ਹੈ¢ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇਤਿਹਾਸਕ ਘਟਨਾ ਨਹੀਂ, ਸਗੋਂ ਜੀਵਨ ਲਈ ਪੇ੍ਰਰਨਾ ਹੈ ਕਿ ਅਸੀਂ ਹਮੇਸ਼ਾ ਅਨਿਆਏ ਦੇ ਖਿਲਾਫ ਡਟ ਕੇ ਖੜੇ ਹੋਈਏ¢ ਜਦੋਂ ਮਨੁੱਖ ਪ੍ਰਮਾਤਮਾ 'ਤੇ ਸੱਚੀ ਸ਼ਰਧਾ ਰੱਖਦਾ ਹੈ, ਤਾਂ ਵਾਹਿਗੁਰੂ ਆਪ ਉਸ ਦੇ ਸਾਰੇ ਸੰਕਟ ਦੂਰ ਕਰਦੇ ਹਨ¢ਕਥਾ ਦੌਰਾਨ ਪੰਡਾਲ 'ਜੈ ਸ੍ਰੀ ਕ੍ਰਿਸ਼ਨ' ਅਤੇ 'ਰਾਧੇ-ਰਾਧੇ' ਦੇ ਜੈਕਾਰਿਆਂ ਨਾਲ ਗੂੰਜਿਆ | ਇਸ ਮੌਕੇ ਉਮੀਦ ਵੈੱਲਫੇਅਰ ਸੁਸਾਇਟੀ ਦੀ ਮਹਾਂਸਚਿਵ ਸ੍ਰੀਮਤੀ ਪੂਨਮ ਜਿੰਦਲ ਦੀ ਅਗਵਾਈ ਵਿਚ ਮੈਂਬਰਾਂ ਨੇ ਕਥਾ ਵਿਚ ਸ਼ਿਰਕਤ ਕੀਤੀ ਅਤੇ ਵਿ੍ੰਦਾਵਨ ਭਵਨ ਲਈ ਸ਼ਰਧਾ ਸਹਿਤ ਧਨਰਾਸ਼ੀ ਭੇਟ ਕਰਦਿਆਂ ਸਨਮਾਨ ਮੌਕੇ ਭਾਜਪਾ ਦੇ ਅਸ਼ੋਕ ਬਾਲਿਆ ਵਾਲੀ, ਪ੍ਰੇਮ ਕਾਂਸਲ, ਮਨੋਹਰ ਲਾਲ ਕੇਸ਼ੋਰਾਮ ਦੇ ਸੰਚਾਲਕ ਨਰੇਸ਼ ਗੋਇਲ ਅਤੇ ਦਰਸ਼ਨ ਗੋਪਾਲ ਗਰਗ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ¢

Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰ ਨੂੰ ਟੀਚਰ ਦਾ ਦਰਜਾ ਦਿੱਤਾ ਜਾਵੇ-ਯੂਨੀਅਨ ਆਗੂ <br/> ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾ... ਅਗਲੀ ਖ਼ਬਰ ਘਰ ਤੋਂ ਨਕਦੀ, ਡਾਲਰ ਅਤੇ ਸੋਨੇ ਦੇ ਗਹਿਣੇ ਚੋਰੀ
Ad Position 24