08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਢਿਪਾਲੀ ਰਜਵਾਹੇ 'ਤੇ ਬੇਲਦਾਰਾਂ ਦੀ ਘਾਟ ਕਾਰਨ ਸਿੰਚਾਈ ਢਾਂਚਾ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 06-05-2026
ਨਥਾਣਾ, 5 ਮਈ (ਗੁਰਦਰਸ਼ਨ ਲੁੱਧੜ): ਪੰਜਾਬ ਸਰਕਾਰ ਵਲੋਂ ਇੱਕ ਪਾਸੇ ਵੱਡਾ ਬਜਟ ਖ਼ਰਚ ਕੇ ਢਿਪਾਲੀ ਰਜਵਾਹੇ ਅਤੇ ਇਸ ਵਿਚੋਂ ਨਿਕਲਦੀਆਂ ਕੱਸੀਆਂ ਦੀ ਪੁਨਰ ਉਸਾਰੀ ਕੀਤੀ ਜਾ ਚੁੱਕੀ ਹੈ, ਦੂਜੇ ਪਾਸੇ ਪ੍ਰਸ਼ਾਸਨ ਵਲੋਂ ਇਸ ਸਿੰਚਾਈ ਢਾਂਚੇ ਨੂੰ ਰੋਜ਼ਾਨਾ ਚੱਲਦਾ ਰੱਖਣ ਲਈ ਕਾਮੇ ਬੇਲਦਾਰਾਂ ਦੀ ਘਾਟ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਜਿਸ ਕਾਰਨ ਨਵੇਂ ਉਸਾਰੇ ਗਏ ਨਹਿਰੀ ਢਾਂਚੇ ਰਾਹੀਂ ਵੀ ਕਿਸਾਨਾਂ ਦੇ ਖੇਤਾਂ ਤੱਕ ਬਣਦਾ ਨਹਿਰੀ ਪਾਣੀ ਦਾ ਹੱਕ ਪਹੰੁਚਣਾ ਸੰਭਵ ਨਹੀਂ ਜਾਪ ਰਿਹਾ ਕਿਉਂਕਿ ਢਿਪਾਲੀ ਰਜਵਾਹੇ ਦੇ ਟੇਲ ਵਾਲੇ ਹਿੱਸੇ ਦੀਆਂ 65 ਬੁਰਜੀਆਂ ਅਤੇ ਇਸ ਵਿਚੋਂ ਨਿਕਲਦੀਆਂ ਚਾਰ ਕੱਸੀਆਂ 'ਤੇ ਸਿਰਫ਼ ਇੱਕ ਬੇਲਦਾਰ ਹੀ ਤਾਇਨਾਤ ਹੈ | ਪਿੰਡ ਫੂਲੇਵਾਲਾ ਦੀ ਜੂਹ ਤੋਂ ਲੈ ਕੇ ਨਥਾਣਾ ਤੱਕ ਰਜਵਾਹੇ ਦੀ ਲੰਬਾਈ ਅਤੇ ਚਾਰ ਕੱਸੀਆਂ ਦੀ ਲੰਬਾਈ ਦਾ ਜੇਕਰ ਸਿਰਫ਼ ਪੈਂਡਾ ਹੀ ਤੈਅ ਕਰਨਾ ਹੋਵੇ ਤਾਂ ਵੀ ਇੱਕ ਬੇਲਦਾਰ ਲਈ ਇਹ ਨਾਮੁਮਕਿਨ ਹੈ | ਪਿੰਡ ਗੰਗਾ ਦੇ ਕਿਸਾਨਾਂ ਸੁਖਚੈਨ ਸਿੰਘ, ਭੁਪਿੰਦਰ ਸਿੰਘ, ਤਰਲੋਚਨ ਸਿੰਘ, ਜਗਸੀਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਕਿਸੇ ਸਮੇਂ ਢਿਪਾਲੀ ਰਜਵਾਹੇ ਦੇ ਮਗਰਲੇ ਹਿੱਸੇ ਅਤੇ ਸਬੰਧਿਤ ਕੱਸੀਆਂ ਉੱਪਰ ਅੱਧੀ ਦਰਜਨ ਬੇਲਦਾਰ ਤਾਇਨਾਤ ਹੋਇਆ ਕਰਦੇ ਸਨ, ਜਿਨ੍ਹਾਂ ਵਲੋਂ ਰੋਜ਼ਾਨਾ ਰਜਵਾਹੇ ਕੱਸੀਆਂ ਵਿਚੋਂ ਪੱਤੇ-ਡੱਕੇ ਅਤੇ ਅੜੇ ਹੋਏ ਮੋਘੇ/ਪੁਲ ਸਾਫ਼ ਕਰਨ ਦਾ ਕੰਮ ਕੀਤਾ ਜਾਂਦਾ ਸੀ, ਪਰ ਹੁਣ ਸਿਰਫ਼ ਇੱਕ ਬੇਲਦਾਰ ਰਹਿ ਜਾਣ ਕਾਰਨ ਹਨ੍ਹੇਰੀ ਝੱਖੜ ਮੌਕੇ ਜਦੋਂ ਪੱਤੇ-ਡੱਕੇ ਰਜਵਾਹੇ ਵਿਚ ਜਾ ਡਿੱਗਦੇ ਹਨ ਤਾਂ ਬਹੁਤ ਸਾਰੇ ਮੋਘੇ ਅਤੇ ਪੁਲ ਜਾਮ ਹੋ ਜਾਂਦੇ ਹਨ | ਅਜਿਹਾ ਵਰਤਾਰਾ ਬੀਤੀ ਰਾਤ ਆਈ ਹਨ੍ਹੇਰੀ ਕਾਰਨ ਵੀ ਵਾਪਰ ਚੁੱਕਿਆ ਹੈ, ਜਿਸ ਉਪਰੰਤ ਗੰਗਾ ਮਾਈਨਰ ਓਵਰ ਫਲੋਅ ਹੋ ਗਈ ਅਤੇ ਕਿਸਾਨਾਂ ਨੇ ਖ਼ੁਦ ਆਪ ਪੱਤਾ-ਡੱਕਾ ਕੱਢ ਕੇ ਨਵੀਂ ਉਸਾਰੀ ਗਈ ਗੰਗਾ ਮਾਈਨਰ ਨੂੰ ਟੁੱਟਣ ਤੋਂ ਬਚਾਇਆ | ਕਿਸਾਨਾਂ ਦੀ ਮੰਗ ਹੈ ਕੇ ਢਿਪਾਲੀ ਰਜਵਾਹੇ ਅਤੇ ਇਸ ਨਾਲ ਸੰਬੰਧਿਤ ਕੱਸੀਆਂ ਉੱਪਰ ਬੇਲਦਾਰ ਕਾਮਿਆਂ ਦੀ ਲੋੜ ਮੁਤਾਬਿਕ ਤਾਇਨਾਤੀ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਐੱਸ. ਐੱਸ. ਡੀ. ਗਰਲਜ਼ ਕਾਲਜ ਵਿਖੇ ਹੋਸਟਲ ਦੇ ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ 'ਜਸ਼ਨ-ਏ- ਹੋਸਟਲ' ਵਿਦਾਇਗੀ ਪਾਰਟੀ ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਤਲਵੰਡੀ ਸਾਬੋ ਵਲੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੇ ਦਫ਼ਤਰ ਮੂਹਰੇ ਰੋਸ...
Ad Position 24