ਬਠਿੰਡਾ, 5 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ): ਸਥਾਨਕ ਐੱਸ.ਐੱਸ.ਡੀ. ਗਰਲਜ਼ ਕਾਲਜ ਵਿਖੇ ਪਿ੍ੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਹੋਸਟਲ ਦੇ ਸੀਨੀਅਰ ਵਿਦਿਆਰਥੀਆਂ ਨੂੰ 'ਜਸ਼ਨ-ਏ-ਹੋਸਟਲ' ਥੀਮ ਤਹਿਤ ਇੱਕ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ ਗਈ | ਪਾਰਟੀ ਦੀ ਸ਼ੁਰੂਆਤ ਪਿ੍ੰਸੀਪਲ ਵਲੋਂ ਸ਼ਮ੍ਹਾਂ ਰੌਸ਼ਨ ਨਾਲ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਅਤੇ ਜੱਜ ਸਾਹਿਬਾਨਾਂ ਦੀ ਭੂਮਿਕਾ ਕਿਰਨ ਗੋਇਲ ਅਤੇ ਸੁਸ਼ਮਾ ਗਰਗ ਵਲੋਂ ਨਿਭਾਈ ਗਈ | ਇਸ ਮੌਕੇ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ | ਇਸ ਮੌਕੇ ਪਿ੍ੰਸੀਪਲ ਡਾ. ਨੀਰੂ ਗਰਗ ਨੇ ਵਿਦਾਇਗੀ ਲੈ ਰਹੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਦੁਆ ਕਰਦੀ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਬੁਲੰਦੀਆਂ ਨੂੰ ਛੂੰਹਦੇ ਰਹੋ | ਇਸ ਮੌਕੇ ਜੱਜਾਂ ਵਲੋਂ ਬਿਹਤਰੀਨ ਤਿੰਨ ਟੈਗ ਚੁਣੇ ਗਏ | ਇਸ ਮੌਕੇ ਮੁਕਾਬਲਿਆਂ ਦੇ ਅਧਾਰ 'ਤੇ 'ਮਿਸ ਹੋਸਟਲ ਕਵੀਨ 2026' ਦਾ ਖ਼ਿਤਾਬ ਹੁਸਨਪ੍ਰੀਤ ਕੌਰ (ਬੀ.ਏ ਭਾਗ ਤੀਜਾ) ਨੂੰ ਦਿੱਤਾ ਗਿਆ | ਫ਼ਸਟ ਰਨਰ-ਅੱਪ ਜਸ਼ਨਜੋਤ ਕੌਰ (ਬੀ.ਕਾਮ ਆਨਰਜ਼ ਭਾਗ-ਤੀਜਾ) ਅਤੇ ਦੂਸਰਾ ਰਨਰ ਅੱਪ ਮਹਿਕਪ੍ਰੀਤ ਕੌਰ (ਬੀ.ਐੱਡ) ਨੂੰ ਚੁਣਿਆ ਗਿਆ | ਵਿਦਿਆਰਥੀਆਂ ਵਲੋਂ ਹੋਸਟਲ ਨਾਈਟ ਦੇ ਆਯੋਜਨ ਲਈ ਹੋਸਟਲ ਕਮੇਟੀ ਦੇ ਮੈਂਬਰਾਂ ਰੇਖਾ, ਵੰਦਨਾ ਸ਼ਰਮਾ, ਸ਼ਿਖਾ ਅਰੋੜਾ, ਹੋਸਟਲ ਵਾਰਡਨ ਸੋਨੀਆ ਅਤੇ ਨੇਹਾ ਦਾ ਧੰਨਵਾਦ ਕਰਨ ਉਪਰੰਤ ਕਾਲਜ ਪ੍ਰਬੰਧਕ ਕਮੇਟੀ, ਪਿ੍ੰਸੀਪਲ ਅਤੇ ਸਮੂਹ ਕਾਲਜ ਸਟਾਫ਼ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ |ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਰਨਲ ਸਕੱਤਰ ਵਿਕਾਸ ਗਰਗ ਅਤੇ ਕਾਰਜਕਾਰੀ ਕਮੇਟੀ ਵਲੋਂ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ |