ਸ਼ੁਕਰਾਨਾ ਯਾਤਰਾ ਤਹਿਤ ਕੋਟਸ਼ਮੀਰ ਪੱੁਜੇ ਮੁੱਖ ਮੰਤਰੀ ਪੰਜਾਬ
ਕੋਟਫੱਤਾ, 8 ਮਈ (ਰਣਜੀਤ ਸਿੰਘ ਬੁੱਟਰ)- ਪੰਜਾਬ ਸਰਕਾਰ ਵਲੋਂ ਪਾਸ ਕੀਤੇ ਬੇਅਦਬੀ ਕਾਨੂੰਨ ਦੇ ਮੱਦੇ ਨਜ਼ਰ ਪੰਜਾਬ 'ਚ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਤਹਿਤ ਕੋਟਸ਼ਮੀਰ ਪੁੱਜੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਬਠਿੰਡਾ ਦਿਹਾਤੀ ਦੇ ਆਪ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਬਣਾਇਆ ਗਿਆ ਕਾਨੂੰਨ ਬਾਦਲ ਪਰਿਵਾਰ ਨੂੰ ਪ੍ਰਵਾਨ ਨਹੀਂ ਜਿਸ ਤੇ ਬਾਦਲ ਪਰਿਵਾਰ ਦਾ ਹੱਥ ਠੋਕਾ ਸ਼੍ਰੋਮਣੀ ਕਮੇਟੀ ਇਹ ਪ੍ਰਚਾਰ ਰਹੀ ਹੈ ਕਿ ਕਾਨੂੰਨ ਪੰਥ ਨੂੰ ਪ੍ਰਵਾਨ ਨਹੀਂ ਜਦੋਂ ਕਿ ਬਾਦਲਾਂ ਦਾ ਹੱਥ ਠੋਕਾ ਦੋ ਚਾਰ ਬੰਦੇ ਹੀ ਹਨ ਜਿਨ੍ਹਾਂ ਨੂੰ ਇਹ ਬੇਅਦਬੀ ਕਾਨੂੰਨ ਪ੍ਰਵਾਨ ਨਹੀਂ¢ ਇਸ ਮÏਕੇ ਉਨ੍ਹਾਂ ਆਪਣੇ ਪੁਰਾਣੇ ਅੰਦਾਜ਼ ਵਿੱਚ ਬਾਦਲ ਪਰਿਵਾਰ 'ਤੇ ਇੱਕ ਕਿੱਕਲੀ ਵੀ ਸੁਣਾਈ¢ ਦੇਰੀ ਨਾਲ ਪੁੱਜੇ ਮੁੱਖ ਮੰਤਰੀ ਨੇ ਸਟੇਜ 'ਤੇ ਜਾਣ ਦੀ ਬਜਾਏ ਕਾਰ ਵਿੱਚ ਖੜਾ ਹੋ ਕੇ ਵਰਕਰਾਂ ਨੂੰ ਸੰਬੋਧਨ ਕੀਤਾ¢ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮਿਲਣ ਲਈ ਲੋਕ ਕਾਫੀ ਉਤਾਵਲੇ ਦਿਖਾਈ ਦਿੱਤੇ ਤੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਉੱਪਰ ਫੁੱਲਾਂ ਦੀ ਵਰਖਾ ਕੀਤਾ¢ ਇਸ ਮੌਕੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਛਿੰਦਾ ਨੰਦਗੜ੍ਹ ਦੀ ਅਗਵਾਈ ਵਿੱਚ ਹੋਏ ਇਕੱਠ ਤੋਂ ਮੁੱਖ ਮੰਤਰੀ ਡਾਢੇ ਖ਼ੁਸ਼ ਨਜ਼ਰ ਆਏ¢ ਮੁੱਖ ਮੰਤਰੀ ਨੇ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਬਣਾਉਣ ਲਈ ਹੱਥ ਖੜ੍ਹੇ ਕਰਵਾ ਕੇ ਸਹਿਮਤੀ ਲਈ¢ਇਸ ਮÏਕੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਹੁਣ ਕਾਨੂੰਨ 'ਚ ਸੋਧ ਨਾਲ ਕੋਈ ਦੋਸ਼ੀ ਮਾਨਸਿਕ ਰੋਗੀ ਜਾਂ ਦਿਮਾਗ਼ੀ ਤÏਰ ਤੇ ਪਰੇਸ਼ਾਨ ਕਹਿ ਕੇ ਨਹੀਂ ਬਚ ਸਕਦਾ ਤੇ ਬੇਅਦਬੀ ਕਰਨ ਵਾਲਾ ਘੱਟੋ ਘੱਟ 10 ਸਾਲ ਤੇ ਵੱਧ ਤੋਂ ਵੱਧ ਮÏਤ ਤੱਕ ਜੇਲ੍ਹ ਵਿੱਚ ਹੀ ਬੰਦ ਰਹੇਗਾ¢ ਇਸ ਮੌਕੇ ਬਠਿੰਡਾ ਦਿਹਾਤੀ ਦੇ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ,ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟਫੱਤਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਤੋਂ ਇਲਾਵਾ ਪਾਰਟੀ ਵਰਕਰ ਤੇ ਆਗੂ ਬਲਾਕ ਪ੍ਰਧਾਨ ਜਰਨੈਲ ਸਿੰਘ ਕੋਟਫੱਤਾ, ਸੁਖਜੀਤ ਸਿੰਘ ਨੰਬਰਦਾਰ ਜੱਸੀ ਪੌ ਵਾਲੀ, ਸੇਠੀ ਗਿੱਲ ਜੱਸੀ ਪÏ ਵਾਲੀ, ਸਰਪੰਚ ਲਖਪ੍ਰੀਤ ਸਿੰਘ ਬਰਾੜ ਗੁਲਾਬਗੜ, ਸਾਬਕਾ ਸਰਪੰਚ ਭੋਲਾ ਸਿੰਘ ਗੁਲਾਬਗੜ, ਸੁਖਜਿੰਦਰ ਸਿੰਘ ਰੋਮਾਣਾ, ਕੋਟਸ਼ਮੀਰ ਤੋਂ ਗੁਰਦੁਆਰਾ ਜੰਡਾਲੀਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਸੰਤ ਸਿੰਘ ਖ਼ਾਲਸਾ, ਆਪ ਆਗੂ ਪਰਮਜੀਤ ਸਿੰਘ ਪੰਮਾ, ਕੌਂਸਲਰ ਲਖਵਿੰਦਰ ਸਿੰਘ, ਕੌਂਸਲਰ ਗੁਰਜੰਟ ਸਿੰਘ, ਕੌਂਸਲਰ ਜਲੰਧਰ ਸਿੰਘ, ਕੌਂਸਲਰ ਦਲਵੀਰ ਸਿੰਘ ਪੱਪੀ, ਮਨਪ੍ਰੀਤ ਸਿੰਘ ਮਨੀ, ਜਗਰੂਪ ਸਿੰਘ ਕੌਂਸਲਰ, ਪ੍ਰਗਟ ਸਿੰਘ ਮੀਨੇਕਾ, ਹਰਪ੍ਰੀਤ ਸਿੰਘ ਰਤੜਾ, ਸੁਖਮੰਦਰ ਸਿੰਘ ਬੁੱਟਰ, ਮੱਖਣ ਸਿੰਘ, ਗੋਰਾ ਸਿੰਘ ਕੱਬੇ, ਸੋਨੀ ਝੱਬਰ, ਹਰਜੀਤ ਸਿੰਘ ਚਹਿਲ, ਸੁਖਰਾਜ ਸਿੰਘ ਪੀਤਾ, ਬਲਜਿੰਦਰ ਸਿੰਘ, ਗੁਰਮੇਲ ਸਿੰਘ ਸਾਬਕਾ ਪੰਚ, ਜਰਨੈਲ ਸਿੰਘ ਪ੍ਰਧਾਨ, ਬੱਗਾ ਬਾਲੇਕਾ, ਮਨੀ ਅਲਬੇਲ ਕਾ, ਭੋਲਾ ਸਿੰਘ ਮਟਕਣਾ, ਕੁਲਦੀਪ ਸਿੰਘ ਨੰਦਕਾ, ਮਨਜੀਤ ਸਿੰਘ, ਜਗਦੇਵ ਸਿੰਘ ਮੈਂਬਰ, ਹੈਪੀ ਮਿਸਤਰੀ, ਜਸਪਾਲ ਸਿੰਘ ਬਿੰਨੇ ਕਾ, ਬਲਕਰਨ ਸਿੰਘ, ਬਲਜਿੰਦਰ ਪ੍ਰਧਾਨ, ਗਗਨ ਖਿਲੂ ਕਾ, ਗੁਣੀ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ, ਸਤਪਾਲ ਸਿੰਘ, ਜਸਪਾਲ ਸਿੰਘ ਤੋਤੀ ਵੱਡੀ ਗਿਣਤੀ ਪਾਰਟੀ ਵਰਕਰ, ਨਗਰ ਪੰਚਾਇਤ ਕੋਟਸ਼ਮੀਰ ਦਾ ਸਮੂਹ ਸਟਾਫ਼ ਤੇ ਬਠਿੰਡਾ ਦਿਹਾਤੀ ਦੇ ਪਿੰਡਾਂ ਤੋਂ ਪੰਚ ਸਰਪੰਚ ਹਾਜ਼ਰ ਸਨ¢
ਬੇਅਦਬੀ ਕਾਨੂੰਨ ਪੰਥ ਨੂੰ ਪ੍ਰਵਾਨ ਪਰ ਦੋ ਚਾਰ ਬੰਦਿਆਂ ਨੂੰ ਨਹੀਂ- ਭਗਵੰਤ ਸਿੰਘ ਮਾਨ
ਕੋਟਸ਼ਮੀਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਵਾਗਤ ਕਰਦੇ ਹੋਏ ਲੋਕ (ਸੱਜੇ) ਇਕੱਤਰ ਬਠਿੰਡਾ ਦਿਹਾਤੀ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ¢ ਤਸਵੀਰਾਂ: ਰਣਜੀਤ ਸਿੰਘ ਬੁੱਟਰ<br/>
09-05-2026