ਬਠਿੰਡਾ, 8 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਗਨੇਸ਼ਾ ਬਸਤੀ ਦੀ ਗਲੀ ਨੰਬਰ 9 ਦੇ ਵਿਚ ਸੜਕ ਦੇ ਉੱਤੇ ਲੱੁਕ ਵਾਲਾ ਪ੍ਰੀਮਿਕਸ ਪਾਇਆ ਜਾ ਰਿਹਾ ਸੀ, ਇਕ ਸਕੂਟਰੀ ਵਾਲਾ ਸਾਈਡ ਤੋਂ ਸਕੂਟਰੀ ਕੱਢਣ ਲੱਗਿਆ ਤਾਂ ਅਚਾਨਕ ਸਕੂਟਰੀ ਸਲਿੱਪ ਹੋ ਜਾਣ ਕਾਰਨ ਸਕੂਟਰੀ 'ਤੇ ਸਵਾਰ ਪਿਓ-ਧੀ ਸੜਕ ਵਿਚਕਾਰ ਡਿੱਗ ਪਏ ਅਤੇ ਉਨ੍ਹਾਂ ਦੇ ਉਪਰ ਦੀ ਰੋਡ ਰੋਲਰ ਲੰਘ ਗਿਆ ਜਿਸ ਕਾਰਨ ਪਿਓ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਧੀ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਗਲੀ ਵਿਚ ਸੜਕ ਬਣਾਉਣ ਦਾ ਕੰਮ ਕਰ ਰਿਹਾ ਰੋਡ ਰੋਲਰ ਜੋ ਪਿੱਛੇ ਵੱਲ ਜਾ ਰਿਹਾ ਸੀ | ਮਿ੍ਤਕ ਦੀ ਪਹਿਚਾਣ ਵਿਸ਼ਾਲ ਗੁਪਤਾ ਵਾਸੀ ਅਫ਼ੀਮ ਵਾਲੀ ਗਲੀ, ਬਠਿੰਡਾ ਹਾਲ ਆਬਾਦ ਬੱਲਾ ਰਾਮ ਨਗਰ ਵਜੋਂ ਹੋਈ ਹੈ | ਜ਼ਖ਼ਮੀ ਲੜਕੀ ਦੀ ਪਹਿਚਾਣ ਮੰਨਤ (9 ਸਾਲ) ਵਜੋਂ ਹੋਈ ਹੈ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਨੌਜਵਾਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਦੀ ਐਬੂਲੈਂਸ ਟੀਮ ਵਲੰਟੀਅਰ ਸਮਿਤ ਮਹੇਸ਼ਵਰੀ, ਯਾਦਵਿੰਦਰ, ਆਕਾਸ਼ ਗਰਗ ਆਦਿ ਘਟਨਾ ਸਥਾਨ ਮੌਕੇ 'ਤੇ ਪਹੁੰਚੇ | ਗੰਭੀਰ ਜ਼ਖਮੀ ਲੜਕੀ ਨੂੰ ਟੀਮ ਨੇ ਪਹਿਲਾਂ ਇਕ ਨਿੱਜੀ ਹਸਪਤਾਲ ਪਹੁੰਚਾਇਆ ਲੇਕਿਨ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਤੁਰੰਤ ਏਮਸ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿੱਥੇ ਉਹ ਜ਼ਿੰਦਗੀ ਮÏਤ ਦੇ ਨਾਲ ਸੰਘਰਸ਼ ਕਰ ਰਹੀ ਹੈ¢