ਗੋਨਿਆਣਾ, 8 ਮਈ ( ਲਛਮਣ ਦਾਸ ਗਰਗ)-ਵੋਟਾਂ ਸਮੇਂ ਪੰਜਾਬ ਸਰਕਾਰ ਵਲੋਂ ਆਮ ਜਨਤਾ ਨਾਲ ਲੋਕ ਲੁਭਾਵਣੇ ਕਈ ਵਾਅਦੇ ਕੀਤੇ ਗਏ, ਜਿਨ੍ਹਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਰਕਾਰ ਪੂਰੇ ਕਰਨ ਤੋਂ ਭੱਜਦੀ ਨਜ਼ਰ ਆ ਰਹੀ ਹੈ | ਜਿਸ ਵਿਚ ਮੁੱਖ ਵਾਅਦਾ ਪੰਜਾਬ ਦੀ ਹਰ ਅÏਰਤ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਵੀ ਕੀਤਾ ਗਿਆ ਸੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਰ-ਵਾਰ ਬਿਆਨ ਦਿੱਤਾ ਜਾਂਦਾ ਹੈ ਕਿ ਜਲਦ ਹੀ ਅÏਰਤਾਂ ਦੇ ਹੱਥਾਂ ਵਿਚ ਇਕ-ਇਕ ਹਜ਼ਾਰ ਰੁਪਏ ਹੋਣਗੇ ਪ੍ਰੰਤੂ ਸਰਕਾਰ ਕੋਲ ਸਿਰਫ਼ ਹੁਣ ਕੁੱਝ ਮਹੀਨਿਆਂ ਦਾ ਹੀ ਸਮਾਂ ਬਚਿਆ ਹੈ ਅਤੇ ਹਾਲੇ ਤੱਕ ਸਰਕਾਰ ਵਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਨਦੀਪ ਕੌਰ ਬਰਾੜ ਹਰਰਾਏਪੁਰ ਪੰਜਾਬ ਕਾਂਗਰਸ ਮਹਿਲਾ ਵਿੰਗ ਦੀ ਸੂਬਾਈ ਮੀਤ ਪ੍ਰਧਾਨ ਬਰਾੜ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਾਰ ਬਿਆਨਾਂ ਰਾਂਹੀ ਅÏਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਕਰਨ ਦੀ ਗੱਲ ਕਰਦੀ ਹੈ, ਪਰ ਹਰ ਵਾਰ ਪੰਜਾਬ ਦੀਆਂ ਅÏਰਤਾਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ | ਅਮਨਦੀਪ ਕੌਰ ਬਰਾੜ ਨੇ ਕਿਹਾ ਕਿ ਹੁਣ ਸਿਰਫ਼ ਪੰਜਾਬ ਸਰਕਾਰ ਕੋਲ ਸਿਰਫ਼ ਕੁਝ ਕੁ ਮਹੀਨਿਆਂ ਦਾ ਹੀ ਸਮਾਂ ਬਚਿਆ ਹੈ ਜਿਸ ਵਿਚ ਇਹ ਵਾਅਦਾ ਪੂਰਾ ਕਰਨਾ ਮੁਸ਼ਕਿਲ ਲੱਗਦਾ ਹੈ | ਉਕਤ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਇਹ ਹੈ ਕਿ ਇਸੇ ਤਰ੍ਹਾਂ ਹੀ ਪੰਜ ਤੋਂ ਸੱਤ ਮਹੀਨੇ ਲੰਘ ਜਾਣਗੇ ਅਤੇ ਅਸੀਂ ਵਾਅਦਾ ਨਾ ਪੂਰਾ ਕਰਨ ਦੇ ਕਲੰਕ ਤੋਂ ਬਚ ਜਾਵਾਂਗੇ ਪ੍ਰੰਤੂ ਪੰਜਾਬ ਦੀਆਂ ਭੈਣਾਂ ਬਹੁਤ ਸਿਆਣੀਆਂ ਹਨ ਅਤੇ ਪੰਜਾਬ ਸਰਕਾਰ ਦੀ ਹਰ ਚਾਲ ਨੂੰ ਸਮਝਦੀਆਂ ਹਨ ਪੰਜਾਬ ਦੀ ਜਨਤਾ ਨਾਲ ਲੁਕਣ ਮੇਚੀਆਂ ਖੇਡਣ ਵਾਲੀ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ ਵੋਟਾਂ ਵਿਚ ਇਨ੍ਹਾਂ ਚਲਾਕੀਆਂ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਅਨੇਕਾਂ ਵਰਕਰ ਹਾਜ਼ਰ ਸਨ |