ਬਾਲਿਆਂਵਾਲੀ, 8 ਮਈ (ਕੁਲਦੀਪ ਮਤਵਾਲਾ)-ਪੰਜਾਬ ਰਾਜ ਸਹਿਕਾਰੀ ਸਭਾਵਾਂ ਪੰਜਾਬ ਕਰਮਚਾਰੀ ਯੂਨੀਅਨਜਿਲ੍ਹਾ ਬਠਿੰਡਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਜੱਜਲ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਜੱਜ ਤੇ ਜ਼ਿਲ੍ਹਾ ਮੀਤ ਪ੍ਰਧਾਨ ਅਮਰਜੀਤ ਸਿੰਘ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਜਾਰੀ ਕੀਤੇ ਜਾਂਦੇ ਹੱਦ ਕਰਜ਼ੇ ਸਬੰਧੀ ਜੋ ਪੱਤਰ ਰਜਿਸਟਰਰਾਰ ਵਲੋਂ ਜਾਰੀ ਕੀਤਾ ਹੈ, ਨੂੰ ਪੰਜਾਬ ਦੇ ਕੋਆਪਰੇਟਿਵ ਬੈਂਕ ਲਾਗੂ ਨਹੀਂ ਕਰ ਰਹੇ | ਜਾਰੀ ਕੀਤੇ ਗਏ ਪੱਤਰ ਮੁਤਾਬਿਕ ਬੈਂਕ ਨੇ ਕਿਸਾਨਾਂ ਨੂੰ ਕਰਜ਼ਾ ਦੇਣਾ ਹੁੰਦਾ ਹੈ ਪ੍ਰੰਤੂ ਬੈਂਕ ਕਿਸਾਨਾਂ ਨੂੰ ਕਰਜ਼ਾ ਨਹੀਂ ਦੇ ਰਹੇ | ਜਿਸ ਦੇ ਰੋਸ ਵਜੋਂ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ 7 ਤੋਂ 10 ਮਈ ਤੱਕ ਸਾਰੀਆਂ ਸਭਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਬਠਿੰਡਾ ਦੇ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਉਕਤ ਫੈਸਲੇ ਨੂੰ ਹਮਾਇਤ ਕਰਕੇ ਬਠਿੰਡਾ ਜ਼ਿਲ੍ਹੇ ਦੀਆਂ ਸਾਰੀਆਂ ਸਭਾਵਾਂ ਕਰਨ ਦਾ ਫੈਸਲਾ ਕੀਤਾ ਹੈ ਜਦਕਿ ਮਿਤੀ 9 ਮਈ ਨੂੰ ਸਟੇਟ ਕਮੇਟੀ ਦੀ ਮੀਟਿੰਗ 'ਚ ਜੋ ਵੀ ਫੈਸਲਾ ਹੋਵੇਗਾ, ਜ਼ਿਲ੍ਹਾ ਕਮੇਟੀ ਉਸ ਨੂੰ ਪ੍ਰਵਾਨ ਕਰੇਗੀ | ਇਸ ਮੀਟਿੰਗ 'ਚ ਭੁਪਿੰਦਰ ਸਿੰਘ ਸਹਾਇਕ ਖ਼ਜ਼ਾਨਚੀ ਪੰਜਾਬ, ਗੁਰਮੇਲ ਸਿੰਘ ਸਟੇਟ ਡੈਲੀਗੇਟ, ਅਮਰਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਮਹਿਤਾ ਜ਼ਿਲ੍ਹਾ ਖਜ਼ਾਨਚੀ, ਗੁਰਦੇਵ ਸਿੰਘ ਸਰਕਲ ਪ੍ਰਧਾਨ ਰਾਮਪੁਰਾ ਫੂਲ, ਸੁਖਦੇਵ ਸਿੰਘ ਸਰਕਲ ਪ੍ਰਧਾਨ ਬਠਿੰਡਾ, ਬਲਕਰਨ ਦਾਸ ਰਾਮਪੁਰਾ, ਜਗਸੀਰ ਸਿੰਘ ਜਿਓਾਦ, ਰਘਵੀਰ ਸਿੰਘ ਜੈ ਸਿੰਘ ਵਾਲਾ ਆਦਿ ਕਰਮਚਾਰੀ ਹਾਜ਼ਰ ਸਨ |