14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

'ਚੜ੍ਹਦੀ ਕਲਾ' ਫ਼ਿਲਮ ਦੀ ਪ੍ਰਮੋਸ਼ਨ ਸੰਬੰਧੀ ਐਮੀ ਵਿਰਕ, ਰੂਪੀ ਗਿੱਲ ਸਮੇਤ ਅਦਾਕਾਰ ਭਗਤਾ ਭਾਈਕਾ ਵਿਖੇ ਪਹੁੰਚੇ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਭਗਤਾ ਭਾਈਕਾ, 8 ਮਈ (ਸੁਖਪਾਲ ਸਿੰਘ ਸੋਨੀ)-ਪੰਜਾਬੀ ਸਿਨੇਮਾ ਦੀ ਆਉਣ ਵਾਲੀ ਫ਼ਿਲਮ 'ਚੜ੍ਹਦੀ ਕਲਾ' ਦੀ ਪਿੰਡਾਂ ਵਿਚ ਜ਼ੋਰਦਾਰ ਪ੍ਰਮੋਸ਼ਨ ਮੁਹਿੰਮ ਚਲਾਈ ਜਾ ਰਹੀ ਹੈ | ਫ਼ਿਲਮ ਦੇ ਮੁੱਖ ਅਦਾਕਾਰ ਐਮੀ ਵਿਰਕ, ਰੂਪੀ ਗਿੱਲ ਸਮੇਤ ਟੀਮ ਸਥਾਨਕ ਸ਼ਹਿਰ ਅਤੇ ਨੇੜਲੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਲੋਕਾਂ ਨਾਲ ਸਿੱਧਾ ਸੰਪਰਕ ਬਣਾ ਕੇ ਫ਼ਿਲਮ ਦੇ ਸੰਦੇਸ਼ ਬਾਰੇ ਜਾਣੂ ਕਰਵਾਇਆ ਗਿਆ | ਦੇਰ ਸ਼ਾਮ ਸ਼ਹਿਰ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਵੀ ਅਤੇ ਦਸਵੀਂ (ਭੂਤਾਂ ਵਾਲਾ ਖੂਹ) ਵਿਖੇ ਹੋਏ ਵੱਡੇ ਇਕੱਠ ਵਲੋਂ ਵੀ ਫ਼ਿਲਮ ਪ੍ਰਤੀ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ | ਫ਼ਿਲਮ ਦੇ ਕਲਾਕਾਰਾਂ ਐਮੀ ਵਿਰਕ, ਹਿੰਮਤ ਸੰਧੂ, ਰੂਪੀ ਗਿੱਲ, ਜਰਨੈਲ ਸਿੰਘ ਸਮੇਤ ਪ੍ਰਮੋਸ਼ਨ ਟੀਮ ਨੇ ਕਿਹਾ ਕਿ 'ਚੜ੍ਹਦੀ ਕਲਾ' ਸਿਰਫ਼ ਮਨੋਰੰਜਨ ਨਹੀਂ, ਸਗੋਂ ਪੰਜਾਬੀ ਸਭਿਆਚਾਰ, ਨੌਜਵਾਨੀ ਅਤੇ ਸਕਾਰਾਤਮਕ ਸੋਚ ਨੂੰ ਦਰਸਾਉਣ ਵਾਲੀ ਫ਼ਿਲਮ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਪੰਜਾਬੀ ਸਿਨੇਮਾ ਲਈ ਵੱਡਾ ਪਿਆਰ ਹੈੈ | ਫ਼ਿਲਮ ਦੀ ਟੀਮ ਨੇ ਭਰੋਸਾ ਜਤਾਇਆ ਕਿ 'ਚੜ੍ਹਦੀ ਕਲਾ' ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ ਅਤੇ ਪੰਜਾਬੀ ਸਿਨੇਮਾ ਵਿਚ ਨਵਾਂ ਮਾਪਦੰਡ ਸਥਾਪਿਤ ਕਰੇਗੀ | ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਗਗਨਦੀਪ ਸਿੰਘ ਗਰੇਵਾਲ, ਮਨਜੀਤ ਸਿੰਘ ਧੁੰਨਾਂ, ਜਸਪਾਲ ਸਿੰਘ ਵੜਿੰਗ, ਪਿੰਦਰ ਸਿੱਧੂ, ਸੁਖਜਿੰਦਰ ਸਿੰਘ ਖਹਿਰਾ, ਗੀਤਕਾਰ ਪੱਪਾ ਭਗਤਾ ਨੇ ਕਿਹਾ ਕਿ ਪੰਜਾਬੀ ਫ਼ਿਲਮਾਂ ਦੀਆਂ ਅਜਿਹੀਆਂ ਪ੍ਰਮੋਸ਼ਨ ਮੁਹਿੰਮਾਂ ਨਾਲ ਲੋਕਾਂ ਨੂੰ ਆਪਣੇ ਮਨਪਸੰਦ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ | ਇਸ ਮੌਕੇ ਡਾਇਰੈਕਟਰ ਸਟਾਲਿਨਵੀਰ ਸਿੰਘ, ਲਾਡੀ ਕਾਂਗੜ, ਰਵਿੰਦਰ ਸਿੰਘ ਬਿੱਲਾ ਧਾਲੀਵਾਲ, ਸੁਖਚੈਨ ਸਿੰਘ ਚੈਨਾ, ਵਿੱਕੀ ਸਿੱਧੂ, ਗੁਰਪ੍ਰੀਤ ਸਿੰਘ, ਗੱਗੀ ਭੰਬੀਰੀ, ਜਸ਼ਨ ਡੀ ਜੇ, ਬਾਦਲ ਸਿੰਘ, ਜੱਸਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਿਲਮ ਚੜ੍ਹਦੀਕਲਾ ਦੀ ਪ੍ਰਮੋਸ਼ਨ ਲਈ ਟੀਮ ਮਹਿਰਾਜ ਪਹੁੰਚੀ <br/> ਅਗਲੀ ਖ਼ਬਰ ਕੌਮਾਂਤਰੀ ਮਾਂ ਦਿਵਸ ਮਨਾਇਆ <br/>
Ad Position 24