14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਫ਼ਿਲਮ ਚੜ੍ਹਦੀਕਲਾ ਦੀ ਪ੍ਰਮੋਸ਼ਨ ਲਈ ਟੀਮ ਮਹਿਰਾਜ ਪਹੁੰਚੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਮਹਿਰਾਜ, 8 ਮਈ (ਸੁਖਪਾਲ ਮਹਿਰਾਜ)-ਬੀਬੀ ਬਿਮਲ ਕੌਰ ਖਾਲਸਾ ਦੇ ਜੀਵਨ 'ਤੇ ਆਧਾਰਿਤ ਪੰਜਾਬੀ ਫ਼ਿਲਮ ਚੜ੍ਹਦੀਕਲਾ ਦੀ ਪ੍ਰਮੋਸ਼ਨ ਲਈ ਫ਼ਿਲਮ ਦੀ ਟੀਮ ਮਹਿਰਾਜ ਪਹੁੰਚੀ, ਪ੍ਰਸੰਸਕਾਂ ਵਲੋਂ ਕਲਾਕਾਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਫ਼ਿਲਮ ਵਿਚ ਐਮੀ ਵਿਰਕ, ਰੂਪੀ ਗਿੱਲ, ਹਿੰਮਤ ਸਿੰਘ ਸੰਧੂ ਅਤੇ ਜਰਨੈਲ ਸਿੰਘ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ, ਜਦਕਿ ਅਕਸ ਮਹਿਰਾਜ ਨੇ ਐਮੀ ਵਿਰਕ ਦੇ ਭਰਾ ਦਾ ਕਿਰਦਾਰ ਨਿਭਾਇਆ ਹੈ | ਫ਼ਿਲਮ ਦੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋ ਅਤੇ ਨਿਰਮਾਤਾ ਪਿੰਕੀ ਧਾਲੀਵਾਲ ਹਨ | ਇਸ ਮੌਕੇ ਜਰਨੈਲ ਸਿੰਘ ਨੇ ਕਿਹਾ ਕਿ ਮਹਿਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ ਅਤੇ ਇੱਥੋਂ ਦੇ ਲੋਕਾਂ ਦਾ ਫ਼ਿਲਮਾਂ ਪ੍ਰਤੀ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਹੈ | ਐਮੀ ਵਿਰਕ ਨੇ ਕਿਹਾ ਕਿ 'ਚੜ੍ਹਦੀਕਲਾ ਸਿਰਫ਼ ਇਕ ਫ਼ਿਲਮ ਨਹੀਂ ਸਗੋਂ ਹਿੰਮਤ, ਸੰਘਰਸ਼ ਅਤੇ ਸੱਚਾਈ ਦੀ ਕਹਾਣੀ ਹੈ | ਸਾਨੂੰ ਉਮੀਦ ਹੈ ਕਿ ਦਰਸ਼ਕ ਇਸ ਫ਼ਿਲਮ ਨੂੰ ਪਿਆਰ ਦੇਣਗੇ ਅਤੇ ਇਸ ਦੇ ਸੰਦੇਸ਼ ਨੂੰ ਆਪਣੇ ਦਿਲਾਂ ਤੱਕ ਲੈ ਕੇ ਜਾਣਗੇ | ਅਦਾਕਾਰਾ ਰੂਪੀ ਗਿੱਲ ਨੇ ਕਿਹਾ ਕਿ ਇਹ ਫ਼ਿਲਮ ਖਾਸ ਤੌਰ 'ਤੇ ਅÏਰਤਾਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਉਨ੍ਹਾਂ ਦੇ ਹੌਂਸਲੇ, ਤਿਆਗ ਅਤੇ ਸੰਘਰਸ਼ ਨੂੰ ਦਰਸਾਉਂਦੀ ਹੈ | ਫ਼ਿਲਮ ਚੜ੍ਹਦੀਕਲਾ ਦੀ ਪ੍ਰਮੋਸ਼ਨ ਦੌਰਾਨ ਮਹਿਰਾਜ ਪਹੁੰਚੀ ਫ਼ਿਲਮ ਟੀਮ ਦਾ ਗੁਰਦੁਆਰਾ ਛੋਟਾ ਗੁਰੂਸਰ ਵਲੋਂ ਸਿਰੋਪਾ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਬਿੱਲਾ ਧਾਲੀਵਾਲ, ਲੱਖਾ ਮਹਿਰਾਜ, ਸਟਾਲਨਜੀਤ ਸਿੰਘ, ਉੱਘੇ ਮੱਛੀ ਉਤਪਾਦਕ ਰਾਜਵੀਰ ਸਿੰਘ ਰਾਜਾ, ਸਮਾਜ ਸੇਵੀ ਮਨਵੀਰ ਮੰਨਾ, ਮਨਾ ਸਿੱਧੂ, ਸ਼ੋਸ਼ਲ ਮੀਡੀਆ ਇੰਚਾਰਜ ਮਿੰਦੀ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਕੋਟਸ਼ਮੀਰ ਆਮਦ 'ਤੇ ਨਰੇਗਾ ਮਜ਼ਦੂਰ ਤੇ ਕਿਸਾਨ ਥਾਣੇ ਡੱਕੇ <br/> ਅਗਲੀ ਖ਼ਬਰ 'ਚੜ੍ਹਦੀ ਕਲਾ' ਫ਼ਿਲਮ ਦੀ ਪ੍ਰਮੋਸ਼ਨ ਸੰਬੰਧੀ ਐਮੀ ਵਿਰਕ, ਰੂਪੀ ਗਿੱਲ ਸਮੇਤ ਅਦਾਕਾਰ ਭਗਤਾ ਭਾਈਕਾ ਵਿਖੇ ਪਹੁੰਚੇ
Ad Position 24