03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਚੋਣਾਂ ਨੂੰ ਲੈ ਕੇ ਪੁਲਿਸ ਵਲੋਂ ਪਿੰਡਾਂ 'ਚ ਫਲੈਗ ਮਾਰਚ <br/>

Ad Position 21
No active advertisement
ਅਜੀਤ ਡੈਸਕ 21-05-2026
ਭਗਤਾ ਭਾਈਕਾ, 20 ਮਈ (ਸੁਖਪਾਲ ਸਿੰਘ ਸੋਨੀ)- ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਇਲਾਕੇ ਅੰਦਰ ਅਮਨ ਸਾਂਤੀ ਦੀ ਸਥਿਤੀ ਬਰਕਰਾਰ ਰੱਖਣ ਸੰਬੰਧੀ ਡੀ.ਐਸ.ਪੀ. ਫੂਲ ਮਨੋਜ ਕੁਮਾਰ ਦੀ ਅਗਵਾਈ ਹੇਠ ਪੰਜਾਬ ਪੁਲਿਸ ਵਲੋਂ ਸਥਾਨਕ ਖੇਤਰ ਦੇ ਪਿੰਡਾਂ ਅੰਦਰ ਫਲੈਗ ਮਾਰਚ ਕੱਢਿਆ ਗਿਆ ¢ ਭਗਤਾ ਭਾਈਕਾ ਵਿਖੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਐਸ.ਐਸ.ਪੀ. ਬਠਿੰਡਾ ਦੇ ਨਿਰਦੇਸ਼ਾਂ ਤਹਿਤ ਇਲਾਕੇ ਅੰਦਰ ਪੰਜਾਬ ਪੁਲਿਸ ਚੌਕਸ ਹੈ ¢ ਇਸ ਦੇ ਚਲਦੇ ਹੋਏ ਅੱਜ ਪੁਲਿਸ ਪਾਰਟੀ ਵਲੋਂ ਇਲਾਕੇ ਦੇ ਪਿੰਡਾਂ ਅੰਦਰ ਮਾਰਚ ਆਯੋਜਿਤ ਕੀਤਾ ਗਿਆ ਹੈ ¢ ਮਾਰਚ ਦੌਰਾਨ ਲੋਕਾਂ ਨੂੰ ਅਮਨ ਸ਼ਾਂਤੀ ਅਤੇ ਆਪਣੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੀ ਅਪੀਲ ਕੀਤੀ ਗਈ ¢ ਉਨ੍ਹਾਂ ਪਿੰਡਾਂ ਅੰਦਰ ਮਾਹੌਲ ਖ਼ਰਾਬ ਕਰਨ ਵਾਲੇ ਅਨਸਰਾਂ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ¢ ਡੀ.ਐਸ.ਪੀ. ਨੇ ਦੱਸਿਆ ਕਿ ਵੋਟਾਂ ਸਬੰਧੀ ਸੁਰੱਖਿਆ ਬਲਾਂ ਦੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਨ | ਇਸ ਸਮੇਂ ਪਰਬਤ ਸਿੰਘ ਐਸ.ਐਚ.ਓ. ਭਗਤਾ ਭਾਈਕਾ, ਜਗਦੀਪ ਸਿੰਘ ਐਸ.ਐਚ.ਓ. ਸਦਰ ਰਾਮਪੁਰਾ, ਹਰਬੰਸ ਸਿੰਘ ਐਸ.ਐਚ.ਓ. ਸਿਟੀ ਰਾਮਪੁਰਾ, ਅੰਮਿ੍ਤਪਾਲ ਸਿੰਘ ਐਸ.ਆਈ. ਫੂਲ, ਭੁਪਿੰਦਰ ਸਿੰਘ ਇੰਚਾਰਜ ਚੌਕੀ ਦਿਆਲਪੁਰਾ ਭਾਈਕਾ, ਗੁਰਸੇਵਕ ਸਿੰਘ ਇੰਚਾਰਜ ਚੌਕੀ ਚਾਉਕੇ ਸਮੇਤ ਕਾਫ਼ਲੇ ਵਿਚ ਵੱਡੀ ਤਾਦਾਦ ਵਿਚ ਸੁਰੱਖਿਆ ਬਲ ਮੌਜੂਦ ਸਨ¢¢

Ad Position 22
No active advertisement
ਪਿਛਲੀ ਖ਼ਬਰ ਜੱਟ ਮਹਾਂ ਸਭਾ ਪ੍ਰਧਾਨ ਲਾਲੇਆਣਾ ਤੇ ਹੋਰ ਆਗੂਆਂ ਵਲੋਂ ਕਾਂਗਰਸੀ ਉਮੀਦਵਾਰਾਂ ਲਈ ਪ੍ਰਚਾਰ ਅਗਲੀ ਖ਼ਬਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਮੰਗੀਆਂ ਵੋਟਾਂ <br/>
Ad Position 24