ਮੌੜ ਮੰਡੀ, 20 ਮਈ (ਗੁਰਜੀਤ ਸਿੰਘ ਕਮਾਲੂ)- 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਮੌੜ ਦੀਆਂ ਚੋਣਾਂ ਲਈ ਜਿੱਥੇ ਇੱਥੋਂ ਦੇ ਸਿਆਸੀ ਆਗੂਆਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਆਰੰਭਿਆ ਹੋਇਆ ਹੈ, ਉੱਥੇ ਗੁਆਂਢੀ ਹਲਕੇ ਤਲਵੰਡੀ ਸਾਬੋ ਤੋਂ ਜੱੱਟਮਹਾਂ ਸਭਾ ਦੇ ਹਲਕਾ ਪ੍ਰਧਾਨ ਮਨਜੀਤ ਸਿੰਘ ਲਾਲੇਆਣਾ, ਭਾਗ ਸਿੰਘ ਕਾਕਾ ਸਾਬਕਾ ਸਰਪੰਚ ਗੁਰੂਸਰ ਸਮੇਤ ਕਈ ਨਾਮੀ ਕਾਂਗਰਸੀ ਆਗੂਆਂ ਨੇ ਵੀ ਮੌੜ ਦੇ ਕੁਝ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਹੈ¢ ਨਗਰ ਕੌਂਸਲ ਮੌੜ ਦੀਆਂ ਚੋਣਾਂ ਚ ਸਾਬਕਾ ਵਿਧਾਇਕ ਜੀਤਮਹਿੰਦਰ ਇਹਨਾਂ ਆਗੂਆਂ ਨੇ ਜੀਤ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਮੁਹਿੰਮ 'ਚ ਸ਼ਮੂਲੀਅਤ ਕਰਦਿਆਂ ਉਨ੍ਹਾਂ ਲਈ ਵੋਟਾਂ ਮੰਗੀਆਂ ਹਨ ਕਿਉਂਕਿ ਉਕਤ ਨਗਰ 'ਚ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ/ਸ਼ਹਿਰਾਂ ਤੋਂ ਬਹੁਤ ਰਿਸ਼ਤੇਦਾਰੀਆਂ ਹਨ¢ ਉਨ੍ਹਾਂ ਨੇ ਇਸ ਮੌਕੇ ਸਾਬਕਾ ਵਿਧਾਇਕ ਸਿੱਧੂ ਦੀਆਂ ਚੋਣ ਜਨ ਸਭਾਵਾਂ 'ਚ ਵੀ ਸ਼ਮੂਲੀਅਤ ਕੀਤੀ¢ ਉੱਧਰ ਭਾਗ ਸਿੰਘ ਕਾਕਾ ਸਾਬਕਾ ਸਰਪੰਚ ਗੁਰੂਸਰ, ਹਰਦੇਵ ਸਿੰਘ ਫ਼ੌਜੀ ਸਾਬਕਾ ਸਰਪੰਚ ਨੰਗਲਾ, ਕ੍ਰਿਸ਼ਨ ਯਾਦਵ, ਗੁਰਾਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਸੁਰਜੀਤ ਸ਼ਰਮਾ ਜਗਾ ਰਾਮ ਤੀਰਥ, ਅੰਮਿ੍ਤਪਾਲ ਸਿੰਘ ਜੀਵਨ ਸਿੰਘ ਵਾਲਾ, ਡੂੰਗਰ ਸਿੰਘ ਸੀਂਗੋ, ਬਲਵੰਤ ਸਿੰਘ ਲੇਲੇਵਾਲਾ, ਬਹਾਦੁਰ ਸਿੰਘ ਲੇਲੇਵਾਲਾ, ਮਨਪ੍ਰੀਤ ਸ਼ੇਖਪੁਰਾ, ਹਰਪਾਲ ਪੰਚ ਗਾਟਵਾਲੀ ਆਦਿ ਨੇ ਦੱਸਿਆ ਕਿ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੌੜ 'ਚ ਕਾਂਗਰਸ ਦੇ ਹੱਕ 'ਚ ਮਾਹੌਲ ਬਣ ਗਿਆ ਹੈ ਤੇ ਉਮੀਦ ਹੈ ਕਿ ਕਾਂਗਰਸ ਸ਼ਾਨਦਾਰ ਪ੍ਰਦਰਸ਼ਨ ਕਰੇਗੀ¢ ਚੋਣ ਪ੍ਰਚਾਰ ਦੌਰਾਨ ਜਸਪਾਲ ਸਿੰਘ ਭਗਵਾਨਪੁਰਾ, ਟਹਿਲ ਸਿੰਘ ਲਹਿਰੀ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ ¢