03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਭੱਠਾ ਮਜ਼ਦੂਰ ਯੂਨੀਅਨ ਬਲਾਕ ਰਾਮਪੁਰਾ ਦੀ ਮੀਟਿੰਗ ਹੋਈ <br/>

Ad Position 21
No active advertisement
ਰਾਮਪੁਰਾ ਫੂਲ ਵਿਖੇ ਭੱਠਾ ਮਜ਼ਦੂਰਾਂ ਦੀ ਹੋਈ ਮੀਟਿੰਗ ਦੀ ਤਸਵੀਰ | ਤਸਵੀਰ : ਹੇਮੰਤ ਸ਼ਰਮਾ <br/> 21-05-2026
ਰਾਮਪੁਰਾ ਫੂਲ, 20 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਭੱਠਾ ਮਜ਼ਦੂਰ ਯੂਨੀਅਨ ਬਲਾਕ ਰਾਮਪੁਰਾ ਵਲੋਂ ਪ੍ਰਧਾਨ ਜ਼ੋਰਾ ਸਿੰਘ ਫੂਲ ਦੀ ਪ੍ਰਧਾਨਗੀ ਹੇਠ ਰਾਮਪੁਰਾ ਵਿਖੇ ਭਰਵੀਂ ਮੀਟਿੰਗ ਹੋਈ | ਮੀਟਿੰਗ ਵਿਚ ਬਲਾਕ ਅਧੀਨ ਵੱਖ ਭੱਠਿਆਂ 'ਤੇ ਕੰਮ ਕਰਦੇ ਭੱਠਾ ਮਜ਼ਦੂਰ ਸ਼ਾਮਿਲ ਹੋਏ | ਮੀਟਿੰਗ ਵਿਚ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਭੱਠਾ ਮਾਲਕਾਂ ਵਲੋਂ ਮਜ਼ਦੂਰਾਂ ਦੀ ਕੀਤੀ ਜਾ ਰਹੀ ਖੁੱਲ੍ਹੀ ਲੁੱਟ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਬਲਾਕ ਪ੍ਰਧਾਨ ਜ਼ੋਰਾ ਸਿੰਘ ਫੂਲ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਭੱਠਾ ਮਾਲਕਾਂ ਵਲੋਂ ਮਸ਼ੀਨ ਨਾਲ ਗਾਰਾ ਬਣਾਉਣ ਬਦਲੇ 225 ਰੁਪਏ ਪ੍ਰਤੀ ਹਜ਼ਾਰ ਦੀ ਕਟੌਤੀ ਕਰਕੇ ਮਜ਼ਦੂਰ ਦੀ ਖੁੱਲ੍ਹੀ ਲੁੱਟ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਕੱਚੀਆਂ ਇੱਟਾਂ ਦੀ ਟਰਾਲੀ ਭਰਨ ਬਦਲੇ 220 ਰੁਪਏ ਤੋਂ ਲੈ ਕੇ 240 ਰੁਪਏ ਪ੍ਰਤੀ ਹਜ਼ਾਰ ਦਾ ਰੇਟ ਦਿੱਤਾ ਜਾ ਰਿਹਾ ਹੈ | ਜਦੋਂ ਕਿ ਡੀ.ਸੀ ਦਫ਼ਤਰ ਬਠਿੰਡਾ ਵਲੋਂ ਇਹ ਰੇਟ 312 ਰੁਪਏ ਪ੍ਰਤੀ ਹਜ਼ਾਰ ਮਨਜ਼ੂਰ ਕੀਤਾ ਗਿਆ ਹੈ | ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਨਾਲ ਰੇਟਾਂ ਤੋਂ ਕਟੌਤੀਆਂ ਕਰਕੇ ਮਜ਼ਦੂਰਾਂ ਦੀ ਖੁੱਲ੍ਹੀ ਲੁੱਟ ਕੀਤੀ ਜਾ ਰਹੀ ਹੈ, ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਮੰਗ ਕੀਤੀ ਜਾ ਰਹੀ ਅੰਨ੍ਹੀ ਲੁੱਟ ਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭੱਠਾ ਮਾਲਕਾਂ ਵਲੋਂ ਕੀਤੀ ਜਾ ਰਹੀ ਖੁੱਲ੍ਹੀ ਲੁੱਟ ਬੰਦ ਨਾ ਕੀਤੀ ਤਾਂ ਜਥੇਬੰਦੀ ਭੱਠਾ ਮਾਲਕਾਂ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ | ਆਗੂਆਂ ਨੇ ਕਿਹਾ ਇਕ ਪਾਸੇ ਮੁੱਖ ਮੰਤਰੀ ਪੰਜਾਬ ਵਲੋਂ ਮਜ਼ਦੂਰ ਦਿਵਸ 'ਤੇ ਮਜ਼ਦੂਰਾਂ ਦੀ ਉਜਰਤ ਵਿਚ 15 ਪ੍ਰਤੀਸ਼ਤ ਦਾ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ, ਸਗੋਂ ਵਾਧਾ ਕਰਨ ਦੀ ਬਜਾਏ ਮਜ਼ਦੂਰਾਂ ਨੂੰ ਪਹਿਲਾਂ ਮਨਜ਼ੂਰ ਕੀਤੇ ਰੇਟਾਂ 'ਚੋਂ ਕਟੌਤੀਆਂ ਕਰਕੇ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ | ਇਸ ਮੌਕੇ ਪ੍ਰਧਾਨ ਜਗਸੀਰ ਸਿੰਘ ਫੂਲ, ਸੈਕਟਰੀ ਜਰਨੈਲ ਸਿੰਘ ਫੂਲ, ਸਲਾਹਕਾਰ ਕੁੱਕੂ ਸਿੰਘ ਰਾਮਪੁਰਾ, ਬਾਦਲ ਸਿੰਘ, ਸਤਨਾਮ ਸਿੰਘ, ਮੈਗਲ ਸਿੰਘ, ਭੋਲਾ ਸਿੰਘ ਫੂਲ, ਸੁਖਵਿੰਦਰ ਸਿੰਘ, ਬਿੰਦਰ ਸਿੰਘ, ਹਰਦੀਪ ਸਿੰਘ ਆਦਿ ਭੱਠਾ ਮਜ਼ਦੂਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਮਪੁਰਾ ਫੂਲ ਬਣਿਆ ਨਰਕ ਦਾ ਨਮੂਨਾ: ਸਫ਼ਾਈ ਕਾਮਿਆਂ ਦੀ 15 ਦਿਨਾਂ ਤੋਂ ਹੜਤਾਲ ਕਾਰਨ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ... ਅਗਲੀ ਖ਼ਬਰ ਜੱਟ ਮਹਾਂ ਸਭਾ ਪ੍ਰਧਾਨ ਲਾਲੇਆਣਾ ਤੇ ਹੋਰ ਆਗੂਆਂ ਵਲੋਂ ਕਾਂਗਰਸੀ ਉਮੀਦਵਾਰਾਂ ਲਈ ਪ੍ਰਚਾਰ
Ad Position 24