ਰਾਮਪੁਰਾ ਫੂਲ ਬਣਿਆ ਨਰਕ ਦਾ ਨਮੂਨਾ: ਸਫ਼ਾਈ ਕਾਮਿਆਂ ਦੀ 15 ਦਿਨਾਂ ਤੋਂ ਹੜਤਾਲ ਕਾਰਨ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ
ਰਾਮਪੁਰਾ ਫੂਲ ਦੇ ਬਾਜ਼ਾਰਾਂ 'ਚ ਲੱਗੇ ਹੋਏ ਗੰਦਗੀ ਦੇ ਢੇਰ | (ਸੱਜੇ) ਰਾਮਪੁਰਾ ਫੂਲ ਦੇ ਲਾਇਬਰੇਰੀ ਚੌਂਕ 'ਚ ਕੂੜੇ ਦੇ ਕਾਰਨ ਬੰਦ ਪਈਆਂ ਦੁਕਾਨਾਂ | ਤਸਵੀਰ: ਨਰਪਿੰਦਰ ਧਾਲੀਵਾਲ
<br/>
21-05-2026
ਰਾਮਪੁਰਾ ਫੂਲ, 20 ਮਈ (ਨਰਪਿੰਦਰ ਸਿੰਘ ਧਾਲੀਵਾਲ)- ਪੰਜਾਬ ਦਾ ਅਹਿਮ ਸ਼ਹਿਰ ਰਾਮਪੁਰਾ ਫੂਲ ਅੱਜ-ਕੱਲ੍ਹ ਵਿਕਾਸ ਦੀਆਂ ਬੁਲੰਦੀਆਂ ਛੂਹਣ ਦੀ ਬਜਾਏ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ, ਸਿਆਸੀ ਆਗੂਆਂ ਦੀ ਬੇਰੁਖ਼ੀ ਅਤੇ ਨਗਰ ਕੌਂਸਲ 'ਚ ਫੈਲੇ ਕਥਿਤ ਭਿ੍ਸ਼ਟਾਚਾਰ ਦੀ ਭੇਟ ਚੜ੍ਹ ਚੁੱਕਾ ਹੈ | ਜੇਕਰ ਅੱਜ ਰਾਮਪੁਰਾ ਫੂਲ ਦੀਆਂ ਸੜਕਾਂ, ਬਾਜ਼ਾਰਾਂ ਅਤੇ ਗਲੀਆਂ ਦਾ ਦੌਰਾ ਕੀਤਾ ਜਾਵੇ, ਤਾਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਕੋਈ ਵੱਸਦਾ ਸ਼ਹਿਰ ਨਹੀਂ, ਬਲਕਿ ਕੋਈ ਲਾਵਾਰਿਸ ਇਲਾਕਾ ਹੋਵੇ | ਸ਼ਹਿਰ ਵਿਚ ਸਫ਼ਾਈ ਵਿਵਸਥਾ ਦਾ ਮੁਕੰਮਲ ਤੌਰ 'ਤੇ ਜਨਾਜ਼ਾ ਨਿਕਲ ਚੁੱਕਾ ਹੈ ਅਤੇ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਨੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ | ਪਿਛਲੇ 15 ਦਿਨਾਂ ਤੋਂ ਸ਼ਹਿਰ ਦੇ ਸਫ਼ਾਈ ਕਾਮੇ ਹੜਤਾਲ 'ਤੇ ਬੈਠੇ ਹਨ | ਇਸ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ | ਮੁੱਖ ਬਾਜ਼ਾਰਾਂ, ਚੌਂਕਾਂ ਅਤੇ ਰਿਹਾਇਸ਼ੀ ਇਲਾਕਿਆਂ 'ਚ ਕੂੜੇ ਦੇ ਵੱਡੇ-ਵੱਡੇ ਪਹਾੜ ਨਜ਼ਰ ਆ ਰਹੇ ਹਨ | ਚਾਰੇ ਪਾਸੇ ਖਿਲਰੀ ਹੋਈ ਗੰਦਗੀ ਕਾਰਨ ਸ਼ਹਿਰ ਵਿਚੋਂ ਇੰਨੀ ਭਿਆਨਕ ਬਦਬੂ ਆ ਰਹੀ ਹੈ ਕਿ ਉੱਥੋਂ ਲੰਘਣਾ ਵੀ ਮੁਹਾਲ ਹੋ ਗਿਆ ਹੈ | ਗਰਮੀ ਦੇ ਮੌਸਮ ਵਿਚ ਇਹ ਕੂੜੇ ਦੇ ਢੇਰ ਮੱਛਰਾਂ, ਮੱਖੀਆਂ ਅਤੇ ਹੋਰ ਜ਼ਹਿਰੀਲੇ ਕੀਟਾਣੂਆਂ ਦਾ ਘਰ ਬਣ ਚੁੱਕੇ ਹਨ | ਸਿਹਤ ਮਾਹਿਰਾਂ ਮੁਤਾਬਕ ਜੇਕਰ ਜਲਦੀ ਹੀ ਇਸ ਗੰਦਗੀ ਨੂੰ ਨਾ ਚੁੱਕਿਆ ਗਿਆ, ਤਾਂ ਸ਼ਹਿਰ ਵਿਚ ਡੇਂਗੂ, ਮਲੇਰੀਆ, ਹੈਜ਼ਾ ਅਤੇ ਡਾਇਰੀਆ ਵਰਗੀਆਂ ਭਿਆਨਕ ਮਹਾਂਮਾਰੀਆਂ ਫੈਲਣ ਵਿਚ ਦੇਰ ਨਹੀਂ ਲੱਗੇਗੀ | ਇਸ ਭੈੜੀ ਸਥਿਤੀ ਦਾ ਸਭ ਤੋਂ ਵੱਡਾ ਖਮਿਆਜ਼ਾ ਸ਼ਹਿਰ ਦੇ ਵਪਾਰੀ ਵਰਗ ਅਤੇ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ | ਬਾਜ਼ਾਰਾਂ 'ਚ ਕੂੜਾ ਖਿਲਰਿਆ ਹੋਣ ਕਾਰਨ ਗਾਹਕਾਂ ਨੇ ਬਾਜ਼ਾਰ ਆਉਣਾ ਬੰਦ ਕਰ ਦਿੱਤਾ ਹੈ | ਬਦਬੂ ਇੰਨੀ ਜ਼ਿਆਦਾ ਹੈ ਕਿ ਦੁਕਾਨਾਂ ਦੇ ਅੰਦਰ ਬੈਠਣਾ ਵੀ ਅਸੰਭਵ ਹੋ ਗਿਆ ਹੈ | ਹਾਲਾਤ ਇੱਥੋਂ ਤੱਕ ਬਦਤਰ ਹੋ ਗਏ ਹਨ ਕਿ ਕਈ ਦੁਕਾਨਦਾਰ ਮਜ਼ਬੂਰ ਹੋ ਕੇ ਆਪਣੀਆਂ ਦੁਕਾਨਾਂ ਨੂੰ ਜਿੰਦਰੇ ਮਾਰ ਕੇ ਆਪਣੇ ਘਰਾਂ ਵਿਚ ਬੈਠਣ ਲਈ ਮਜ਼ਬੂਰ ਹਨ | ਇਸ ਨਾਲ ਉਨ੍ਹਾਂ ਦੇ ਰੋਜ਼ਾਨਾ ਦੇ ਰੁਜ਼ਗਾਰ 'ਤੇ ਬਹੁਤ ਡੂੰਘੀ ਸੱਟ ਵੱਜੀ ਹੈ, ਪਰ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ |
ਇਕ ਪਾਸੇ ਸ਼ਹਿਰ ਗੰਦਗੀ ਦੀ ਮਾਰ ਝੱਲ ਰਿਹਾ ਹੈ, ਦੂਜੇ ਪਾਸੇ ਅਸਮਾਨੋਂ ਵਰ੍ਹਦੀ ਅੱਗ ਅਤੇ ਤਪਸ ਭਰੇ ਮੌਸਮ ਵਿਚ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਤੱਕ ਨਸੀਬ ਨਹੀਂ ਹੋ ਰਿਹਾ | ਨਗਰ ਕੌਂਸਲ ਦਾ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ | ਸ਼ਹਿਰ ਅੰਦਰ ਪਾਣੀ ਸਪਲਾਈ ਕਰਨ ਵਾਲੀਆਂ ਵੱਡੀ ਤਾਦਾਦ ਵਿਚ ਮੋਟਰਾਂ ਜਾਂ ਤਾਂ ਸੜ ਚੁੱਕੀਆਂ ਹਨ ਜਾਂ ਖਰਾਬ ਪਈਆਂ ਹਨ | ਜੋ ਮੋਟਰਾਂ ਚੱਲ ਵੀ ਰਹੀਆਂ ਹਨ, ਉਨ੍ਹਾਂ ਦਾ ਪ੍ਰੈਸ਼ਰ ਏਨਾ ਘੱਟ ਹੈ ਕਿ ਪਾਣੀ ਟੈਂਕੀਆਂ ਦੇ ਉਪਰ ਚੜ੍ਹ ਹੀ ਨਹੀਂ ਰਿਹਾ | ਸਭ ਤੋਂ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਜੋ ਨਵੇਂ ਬੋਰ ਕੀਤੇ ਗਏ ਸਨ, ਉਹ ਪਾਣੀ ਦੀ ਬਜਾਏ ਬਰੇਤੀ (ਰੇਤ) ਕੱਢ ਰਹੇ ਹਨ | ਇਹ ਸਿੱਧੇ ਤੌਰ 'ਤੇ ਵਿਭਾਗੀ ਅਣਗਹਿਲੀ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ ਕਿ ਬੋਰ ਕਰਨ ਸਮੇਂ ਤਕਨੀਕੀ ਮਾਪਦੰਡਾਂ ਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ |
ਇਨ੍ਹਾਂ ਗੰਭੀਰ ਹਾਲਾਤਾਂ ਵਿਚ ਸਭ ਤੋਂ ਵੱਡਾ ਸਵਾਲ ਸ਼ਹਿਰ ਦੀ ਸਿਆਸੀ ਲੀਡਰਸ਼ਿਪ 'ਤੇ ਉੱਠਦਾ ਹੈ | ਚੋਣਾਂ ਵੇਲੇ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਘਰ-ਘਰ ਜਾ ਕੇ ਵੋਟਾਂ ਮੰਗਣ ਵਾਲੇ ਅਤੇ ਸ਼ਹਿਰ ਨੂੰ ਪੈਰਿਸ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਨੇਤਾ ਅੱਜ ਕਿੱਥੇ ਗਾਇਬ ਹਨ?
ਨਗਰ ਕੌਂਸਲ ਬਣੀ ਭਿ੍ਸ਼ਟਾਚਾਰ ਦਾ ਅੱਡਾ- ਜਦੋਂ ਨਗਰ ਕੌਂਸਲ ਦੇ ਅੰਦਰੂਨੀ ਹਾਲਾਤਾਂ ਦੀ ਪੜਤਾਲ ਕੀਤੀ ਗਈ ਤਾਂ ਬਹੁਤ ਹੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ | ਸੂਤਰਾਂ ਤੋਂ ਮਿਲੀ ਜਾਣਕਾਰੀ ਅਤੇ ਦੱਬੀਆਂ ਆਵਾਜ਼ਾਂ ਵਿਚ ਹੋ ਰਹੀ ਚਰਚਾ ਮੁਤਾਬਿਕ, ਨਗਰ ਕੌਂਸਲ ਅੰਦਰ ਵਿਕਾਸ ਕਾਰਜਾਂ ਦੇ ਨਾਮ 'ਤੇ ਲੱਖਾਂ ਰੁਪਏ ਦੇ ਵੱਡੇ ਘਪਲੇ ਹੋਏ ਹਨ | ਜਨਤਾ ਦੁਆਰਾ ਦਿੱਤੇ ਗਏ ਟੈਕਸ ਦੇ ਪੈਸੇ ਨੂੰ ਦੋਹੀਂ ਹੱਥੀਂ ਲੁੱਟਿਆ ਜਾ ਰਿਹਾ ਹੈ | ਹਾਲਾਂਕਿ ਇਨ੍ਹਾਂ 'ਚੋਂ ਇਕ ਮਾਮਲੇ ਦੀ ਪੜ੍ਹਤਾਲ ਸ਼ੁਰੂ ਜ਼ਰੂਰ ਹੋਈ ਸੀ, ਪਰ ਉਹ ਸਿਰਫ਼ 'ਅੱਖਾਂ ਪੂੰਝਣ' ਅਤੇ ਖ਼ਾਨਾਪੂਰਤੀ ਤੱਕ ਹੀ ਸੀਮਤ ਰਹੀ | ਉੱਚ ਅਧਿਕਾਰੀਆਂ ਅਤੇ ਸਿਆਸੀ ਪਹੁੰਚ ਰੱਖਣ ਵਾਲੇ ਲੋਕਾਂ ਨੇ ਕਥਿਤ ਤੌਰ 'ਤੇ ਇਸ ਜਾਂਚ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਹੈ | ਜੇਕਰ ਪੰਜਾਬ ਸਰਕਾਰ ਦਾ ਵਿਜੀਲੈਂਸ ਵਿਭਾਗ ਇਸ ਪੂਰੇ ਮਾਮਲੇ ਦੀ ਨਿਰਪੱਖ ਅਤੇ ਬਾਰੀਕੀ ਨਾਲ ਜਾਂਚ ਕਰੇ ਅਤੇ ਫ਼ਾਇਲਾਂ ਤੋਂ ਪਰਦਾ ਚੁੱਕੇ, ਤਾਂ ਰਾਮਪੁਰਾ ਫੂਲ ਨਗਰ ਕੌਂਸਲ ਵਿਚ ਇਕ ਬਹੁਤ ਵੱਡਾ ਘੁਟਾਲਾ ਸਾਹਮਣੇ ਆ ਸਕਦਾ ਹੈ, ਜਿਸ ਵਿਚ ਕਈ ਸਫੈਦਪੋਸ਼ ਨੇਤਾਵਾਂ ਅਤੇ ਅਧਿਕਾਰੀਆਂ ਦੇ ਚਿਹਰੇ ਨੰਗੇ ਹੋਣਗੇ |
ਸਮੱਸਿਆਵਾਂ ਦਾ ਇਹ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੁੰਦਾ | ਸ਼ਹਿਰ ਦੀ ਸੀਵਰੇਜ ਵਿਵਸਥਾ ਦਾ ਵੀ ਬਹੁਤ ਬੁਰਾ ਹਾਲ ਹੈ | ਸੀਵਰੇਜ ਲਾਈਨਾਂ ਜਾਮ ਪਈਆਂ ਹਨ ਅਤੇ ਸਮਾਂ ਰਹਿੰਦੇ ਇਨ੍ਹਾਂ ਦੀ ਸਹੀ ਤਰੀਕੇ ਨਾਲ ਸਫ਼ਾਈ ਨਹੀਂ ਕਰਵਾਈ ਗਈ | ਕੁਝ ਹੀ ਦਿਨਾਂ ਵਿਚ ਮਾਨਸੂਨ ਦਸਤਕ ਦੇਣ ਵਾਲਾ ਹੈ | ਜੇਕਰ ਹੁਣ ਹੀ ਸੀਵਰੇਜ ਦੀ ਸਫ਼ਾਈ ਨਹੀਂ ਹੋਈ, ਤਾਂ ਬਰਸਾਤਾਂ ਵਿਚ ਪੂਰਾ ਸ਼ਹਿਰ ਜਲ-ਥਲ ਹੋ ਜਾਵੇਗਾ | ਸ਼ਹਿਰ ਵਾਸੀਆਂ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਤੇ ਮੌਜੂਦਾ ਕੌਂਸਲਰ ਹੈਪੀ ਬਾਂਸਲ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਹੈ ਕਿ ਤੁਰੰਤ ਪ੍ਰਭਾਵ ਨਾਲ ਸਫ਼ਾਈ ਕਾਮਿਆਂ ਦੀ ਹੜ੍ਹਤਾਲ ਖੁੱਲ੍ਹਵਾਈ ਜਾਵੇ, ਸ਼ਹਿਰ ਵਿਚ ਸਾਫ਼ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਨਗਰ ਕੌਂਸਲ ਵਿਚ ਹੋਏ ਲੱਖਾਂ ਰੁਪਏ ਦੇ ਕਥਿਤ ਘੁਟਾਲਿਆਂ