03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਹਲਕਾ ਇੰਚਾਰਜ ਬਬਲੀ ਢਿੱਲੋਂ ਵਲੋਂ ਠੇਕੇਦਾਰ ਨਛੱਤਰ ਸਿੰਘ ਧਾਲੀਵਾਲ ਦੇ ਹੱਕ 'ਚ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 21-05-2026
ਬਠਿੰਡਾ, 20 ਮਈ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਬਠਿੰਡਾ ਦੀਆਂ ਚੋਣਾਂ 'ਚ ਵਾਰਡ ਨੰਬਰ 50 ਹਰਦੇਵ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਠੇਕੇਦਾਰ ਨਛੱਤਰ ਸਿੰਘ ਧਾਲੀਵਾਲ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਚੋਣ ਪ੍ਰਚਾਰ ਕੀਤਾ ਗਿਆ | ਉਨ੍ਹਾਂ ਵੋਟਰਾਂ ਦੇ ਘਰ-ਘਰ ਜਾ ਕੇ ਧਾਲੀਵਾਲ ਲਈ ਵੋਟਾਂ ਮੰਗੀਆਂ ਤੇ ਆਉਣ ਵਾਲੀ 26 ਮਈ ਨੂੰ ਤੱਕੜੀ ਦੇ ਚੋਣ ਨਿਸ਼ਾਨ 'ਤੇ ਮੋਹਰਾਂ ਲਗਾ ਕੇ ਧਾਲੀਵਾਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ | ਢਿੱਲੋਂ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਦਾ ਬਹੁਪੱਖੀ ਵਿਕਾਸ ਹੋਇਆ ਤੇ ਖਾਸਕਰ ਬਠਿੰਡਾ ਦੀ ਵਿਕਾਸ ਪੱਖੋਂ ਤਸਵੀਰ ਬਦਲੀ ਗਈ, ਜਿਸ ਲਈ ਇਨ੍ਹਾਂ ਚੋਣਾਂ ਵਿਚ ਵਾਰਡ ਨੰਬਰ 50 ਸਮੇਤ ਸਮੁੱਚੇ ਵਾਰਡਾਂ 'ਚ ਅਕਾਲੀ ਉਮੀਦਵਾਰਾਂ ਨੂੰ ਜਿਤਾਇਆ ਜਾਵੇ ਤਾਂ ਜੋ ਬਠਿੰਡਾ ਦੇ ਅਧੂਰੇ ਵਿਕਾਸ ਕਾਰਜ ਪੂਰੇ ਕੀਤੇ ਜਾ ਸਕਣ | ਅਕਾਲੀ ਉਮੀਦਵਾਰ ਠੇਕੇਦਾਰ ਨਛੱਤਰ ਸਿੰਘ ਧਾਲੀਵਾਲ ਨੇ ਵਾਰਡ ਨੰਬਰ 50 ਦੇ ਵੋਟਰਾਂ ਤੋਂ ਮਿਲ ਰਹੇ ਭਰਵੇਂ ਸਾਥ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕੌਂਸਲਰ ਬਨਣ ਬਾਅਦ ਹਰ ਇਕ ਵਾਅਦਾ ਪੂਰਾ ਕਰਨਗੇ ਤੇ ਵਾਰਡ ਦੇ ਬਹੁਪੱਖੀ ਵਿਕਾਸ ਲਈ ਵਚਨਬੱਧ ਹੋਣਗੇ | ਇਸ ਮੌਕੇ ਸੁਖਦੇਵ ਸਿੰਘ, ਤਰਸ਼ਿੰਦਰ ਸਿੰਘ ਬਰਾੜ, ਵੇਦ ਪ੍ਰਕਾਸ਼, ਸੰਦੀਪ ਸਿੰਘ, ਜਗਦੇਵ ਸਿੰਘ, ਜਸਵਿੰਦਰ ਸਿੰਘ ਕਾਲੀ, ਜੱਸਾ ਸਿੰਘ ਖੇਤੇ ਕਾ, ਧਰਮਵੀਰ ਸਿੰਘ ਧਾਲੀਵਾਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਾਮਜ਼ਦਗੀ ਪੱਤਰ ਰੱਦ ਕਰਨ ਦਾ ਮਾਮਲਾ ਹਾਈ ਕੋਰਟ ਪੁੱਜਿਆ ਅੱਜ ਹੋਵੇਗੀ ਸੁਣਵਾਈ ਅਗਲੀ ਖ਼ਬਰ ਦਿਆਲ ਸੋਢੀ ਨੇ ਮੌੜ ਮੰਡੀ 'ਚ ਨਗਰ ਕੌਂਸਲ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੀ ਭਖਾਈ ਚੋਣ ਮੁਹਿੰਮ
Ad Position 24