02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕੌਂਸਲਰ ਬਣਨ ਲਈ ਉਮੀਦਵਾਰ ਪੱਬਾਂ ਭਾਰ <br/>

Ad Position 21
No active advertisement
ਅਜੀਤ ਡੈਸਕ 21-05-2026
ਕੋਟਫੱਤਾ, 20 ਮਈ (ਰਣਜੀਤ ਸਿੰਘ ਬੁੱਟਰ)-ਨਗਰ ਪੰਚਾਇਤ ਕੋਟਸ਼ਮੀਰ ਦੀਆਂ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਮੁੱਖ ਮੁਕਾਬਲਾ ਅਕਾਲੀ, ਕਾਂਗਰਸੀ ਤੇ ਆਪ ਉਮੀਦਵਾਰਾਂ ਵਿਚਕਾਰ ਹੈ, ਜਦੋਂ ਕਿ ਕਈ ਥਾਵਾਂ ਤੇ ਆਜ਼ਾਦ ਉਮੀਦਵਾਰ ਵੀ ਫਸਵੀਂ ਟੱਕਰ ਦੇ ਰਹੇ ਹਨ | ਕਈ ਥਾਵਾਂ 'ਤੇ ਤਿਕੋਣੇ ਮੁਕਾਬਲੇ ਵੀ ਦੇਖਣ ਨੂੰ ਮਿਲ ਰਹੇ ਹਨ | ਕੋਟਸ਼ਮੀਰ ਦੇ ਵਾਰਡ ਨੰ ਇੱਕ ਤੋਂ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਸਾਬਕਾ ਪੰਚ ਹਰਭਜਨ ਸਿੰਘ ਦਾ ਮੁੱਖ ਮੁਕਾਬਲਾ ਅਜਾਦ ਉਮੀਦਵਾਰ ਅਮਨਦੀਪ ਕੌਰ ਪਤਨੀ ਬਲਜਿੰਦਰ ਸਿੰਘ ਲਾਲਾ ਨਾਲ ਹੈ, ਜਦੋਂ ਕਿ ਵਾਰਡ ਨੰਬਰ ਦੋ ਤੋਂ ਮੁੱਖ ਮੁਕਾਬਲਾ ਆਪ ਉਮੀਦਵਾਰ ਜਲੰਧਰ ਸਿੰਘ, ਅਕਾਲੀ ਉਮੀਦਵਾਰ ਸੁਖਪਾਲ ਸਿੰਘ ਅਤੇ ਭਾਜਪਾ ਉਮੀਦਵਾਰ ਠਾਕੁਰ ਵਿਚਕਾਰ ਸਖ਼ਤ ਬਣਿਆ ਹੋਇਆ ਹੈ | ਇਸੇ ਤਰ੍ਹਾਂ ਵਾਰਡ ਨੰ 3 ਤੋਂ ਅਕਾਲੀ ਉਮੀਦਵਾਰ ਪ੍ਰੀਤੀ ਕੌਰ ਪਤਨੀ ਬਲਜਿੰਦਰ ਸਿੰਘ ਹਨੀ ਜਿੱਥੇ ਆਪ ਉਮੀਦਵਾਰ ਜਸ਼ਨਦੀਪ ਕੌਰ ਨਾਲ ਸਖਤ ਮੁਕਾਬਲੇ 'ਚ ਹੈ, ਉਥੇ ਕਾਂਗਰਸੀ ਉਮੀਦਵਾਰ ਸੰਦੀਪ ਕੌਰ ਪਤਨੀ ਜਸਵੀਰ ਸਿੰਘ ਸੀਰਾ ਵੀ ਫਸਵੀ ਟੱਕਰ ਦੇਣ ਦੀ ਸਮਰੱਥ ਹੈ | ਵਾਰਡ ਨੰ 4 ਤੋਂ ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਚਾਨਣ ਸਿੰਘ ਸਿੱਧੂ ਤੇ ਆਜ਼ਾਦ ਉਮੀਦਵਾਰ ਜਸਪ੍ਰੀਤ ਸਿੰਘ ਜੱਸਾ ਵਿਚਕਾਰ ਹੈ | ਵਾਰਡ ਨੰ.5 ਤੋਂ ਮੁੱਖ ਮੁਕਾਬਲਾ ਸਾਬਕਾ ਨਗਰ ਪੰਚਾਇਤ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੇ ਮਾਤਾ ਜਸਵਿੰਦਰ ਕੌਰ,ਆਪ ਉਮੀਦਵਾਰ ਜਸਪ੍ਰੀਤ ਕੌਰ ਪਤਨੀ ਪਰਮਜੀਤ ਸਿੰਘ ਪੰਮਾ ਅਤੇ ਆਜ਼ਾਦ ਉਮੀਦਵਾਰ ਜਸਪਾਲ ਕੌਰ ਪਤਨੀ ਜਗਤਾਰ ਵਿਚਕਾਰ ਹੈ | ਵਾਰਡ ਨੰਬਰ 6 ਤੋਂ ਤਿਕੋਣੀ ਟੱਕਰ ਹੈ, ਜਿਸ 'ਚ ਦਸ਼ਮੇਸ਼ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਅਕਾਲੀ ਉਮੀਦਵਾਰ ਵਜੋਂ ਨਰਦੇਵ ਸਿੰਘ ਕਾਲਾ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਅਤੇ ਸਰਜੀਤ ਸਿੰਘ ਆਪ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਹਨ | ਵਾਰਡ ਨੰ 7 ਤੋਂ ਵੀ ਤਿਕੋਣੀ ਟੱਕਰ ਬਣੀ ਹੋਈ ਹੈ | ਅਕਾਲੀ ਉਮੀਦਵਾਰ ਮਨਜੀਤ ਕੌਰ ਪਤਨੀ ਸਵਰਨ ਸਿੰਘ ਸ਼ਰਨੀ, ਆਪ ਉਮੀਦਵਾਰ ਰਾਜਦੀਪ ਕੌਰ ਪਤਨੀ ਕੁਲਦੀਪ ਸਿੰਘ ਨੰਦਕਾ ਤੇ ਆਜ਼ਾਦ ਉਮੀਦਵਾਰ ਜਸਪਾਲ ਕੌਰ ਪਤਨੀ ਜਗਤਾਰ ਸਿੰਘ ਇੱਕ ਦੂਸਰੇ ਨੂੰ ਫਸਵੀਂ ਟੱਕਰ ਦੇ ਰਹੇ ਹਨ | ਵਾਰਡ ਨੰ.8 ਤੋਂ ਅਕਾਲੀ ਉਮੀਦਵਾਰ ਰਾਮ ਸਿੰਘ, ਆਪ ਉਮੀਦਵਾਰ ਦਲਵੀਰ ਸਿੰਘ ਪੱਪੀ ਸਾਬਕਾ ਕੌਂਸਲਰ ਅਤੇ ਟੇਕ ਸਿੰਘ ਮਾਨ ਵਿਚਕਾਰ ਮੁਕਾਬਲਾ ਸਖਤ ਹੈ | ਇਸੇ ਤਰ੍ਹਾਂ ਵਾਰਡ ਨੰ.9 ਤੋਂ ਅਕਾਲੀ ਉਮੀਦਵਾਰ ਜਸਦੀਪ ਕੌਰ ਦਾ ਮੁੱਖ ਮੁਕਾਬਲਾ ਆਪ ਉਮੀਦਵਾਰ ਕੁਲਦੀਪ ਕੌਰ ਪਤਨੀ ਸੁਖਰਾਜ ਸਿੰਘ ਨਾਲ ਹੈ | ਵਾਰਡ ਨੰਬਰ 11 ਤੋਂ ਆਪ ਉਮੀਦਵਾਰ ਹਰਜੀਤ ਕੌਰ ਪਤਨੀ ਜਲੌਰ ਸਿੰਘ ਗੱਗਾ ਅਤੇ ਕਾਂਗਰਸੀ ਉਮੀਦਵਾਰ ਸੰਦੀਪ ਕੌਰ ਪਤਨੀ ਚਾਨਣ ਸਿੰਘ ਸਿੱਧੂ ਵਿਚਕਾਰ ਪਾਵੀਂ ਟੱਕਰ ਹੈ | ਵਾਰਡ ਨੰਬਰ 12 ਤੋਂ ਆਪ ਉਮੀਦਵਾਰ ਲਖਵਿੰਦਰ ਸਿੰਘ ਸਾਬਕਾ ਕੌਂਸਲਰ ਤੇ ਆਜ਼ਾਦ ਉਮੀਦਵਾਰ ਸੰਦੀਪ ਸਿੰਘ ਸੰਧੂ ਵਿਚਕਾਰ ਮੁਕਾਬਲਾ ਸਖ਼ਤ ਬਣਿਆ ਹੋਇਆ ਹੈ | ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਗੁਰਪਾਲ ਸਿੰਘ ਪਾਲਾ ਗ੍ਰੰਥੀ,ਅਕਾਲੀ ਉਮੀਦਵਾਰ ਗੋਬਿੰਦ ਸਿੰਘ ਅਤੇ ਭਾਜਪਾ ਉਮੀਦਵਾਰ ਗੁਰਦਿਆਲ ਸਿੰਘ ਵਿਚਕਾਰ ਫਸਵੀਂ ਟੱਕਰ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸਥਿਤੀ ਮਜ਼ਬੂਤ- ਸੰਧੂ <br/> ਅਗਲੀ ਖ਼ਬਰ 'ਆਪ' ਨੂੰ ਮਿਲਿਆ ਪਿੰਡ ਮਹਿਰਾਜ 'ਚ ਵੱਡਾ ਹੁਲਾਰਾ 40 ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਹੋਏ ਸ਼ਾਮਿਲ <br/>
Ad Position 24