08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਕੌਂਸਲ ਮੌੜ 'ਚ ਹੋਈ 75 ਪ੍ਰਤੀਸ਼ਤ ਦੇ ਕਰੀਬ ਵੋਟਿੰਗ <br/> ਨਗਰ ਕੌਂਸਲ ਮੌੜ ਦੀਆਂ ਚੋਣਾਂ 'ਚ ਸਾਰਾ ਦਿਨ ਹੁੰਦੀਆਂ ਰਹੀਆਂ ਝੜਪਾਂ • ਜੀਤ ਮਹਿੰਦਰ ਸਿੰਘ ਸਿੱਧੂ ਅਤੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵਿਚਕਾਰ ਤਿੱਖੀ ਤਕਰਾਰ • ਸੱਤਾਧਾਰੀ ਧਿਰ ਨੇ ਸ਼ਰੇਆਮ ਗੁੰਡਾਗਰਦੀ ਕੀਤੀ- ਦਿਆਲ ਸੋਢੀ

Ad Position 21
No active advertisement
ਅਜੀਤ ਡੈਸਕ 27-05-2026
ਮੌੜ ਮੰਡੀ, 26 ਮਈ (ਗੁਰਜੀਤ ਸਿੰਘ ਕਮਾਲੂ): ਨਗਰ ਕੌਂਸਲ ਮੌੜ ਦੇ 17 ਵਾਰਡਾਂ ਵਿਚ ਜਿਵੇਂ ਨਾਮਜ਼ਦਗੀਆਂ ਦਾਖ਼ਲ ਕਰਨ ਸਮੇਂ ਅਮਨ ਅਮਾਨ ਰਿਹਾ ਸੀ ਅਤੇ ਕਿਸੇ ਵੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਕੈਂਸਲ ਨਹੀ ਕੀਤੇ ਗਏ ਸਨ, ਪਰ ਅੱਜ ਚੋਣਾਂ ਦੇ ਦਿਨ ਮਾਹੌਲ ਇਸ ਤੋਂ ਬਿਲਕੁਲ ਉਲਟ ਰਿਹਾ | ਸਿਆਸੀ ਪਾਰਟੀਆਂ ਦੇ ਆਗੂ ਅਤੇ ਵਰਕਰ ਇਕ ਦੂਸਰੇ ਨਾਲ ਤਕਰਾਰ ਕਰਦੇ ਨਜ਼ਰ ਆਏ | ਭਾਵੇਂ ਕਿ ਅੱਜ ਸਵੇਰ ਤੋਂ ਹੀ ਵੱਖ-ਵੱਖ ਵਾਰਡਾਂ ਵਿਚ ਆਪੋ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਵੋਟ ਦੇਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਸ਼ਾਮ ਤੱਕ ਸਾਰੇ ਵੀ ਵਾਰਡਾਂ ਵਿਚ ਪੂਰੀ ਚਹਿਲ ਪਹਿਲ ਰਹੀ | ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਭਾਜਪਾ ਦੇ ਸੀਨੀਅਰ ਆਗੂ ਦਿਆਲ ਸੋਢੀ ਨੇ ਆਪੋ ਆਪਣੇ ਉਮੀਦਵਾਰਾਂ ਦੇ ਪੋਲਿੰਗ ਬੂਥਾਂ 'ਤੇ ਜਾ ਕੇ ਉਨ੍ਹਾਂ ਦੀ ਹੌਸਲਅਫਜ਼ਾਈ ਕੀਤੀ | ਵਾਰਡ ਨੰ: 6 ਵਿਚ ਸਵੇਰ ਦੇ ਸਮੇਂ ਹੀ ਮਾਹੌਲ ਉਸ ਸਮੇਂ ਤਲਖ਼ੀ ਵਾਲਾ ਬਣ ਗਿਆ, ਜਦ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਖ਼ਾਲਸਾ ਸਕੂਲ ਸਥਿਤ 6 ਨੰ: ਵਾਰਡ ਵਿਚ ਪੋਲਿੰਗ ਸਟੇਸ਼ਨ ਦੇ ਅੰਦਰ ਗਏ ਤਾਂ ਉੱਥੇ ਦੂਜੇ ਉਮੀਦਵਾਰਾਂ ਨੇ ਇਸ ਤੇ ਇਤਰਾਜ਼ ਕੀਤਾ ਤਾਂ ਵਿਧਾਇਕ ਮਾਈਸਰਖਾਨਾ ਅਕਾਲੀ ਦਲ ਦੇ ਉਮੀਦਵਾਰ ਗੁਰਜੀਤਪਾਲ ਸਿੰਘ ਗਿੰਨੀ ਨੂੰ ਤਲਖ਼ੀ ਨਾਲ ਬੋਲਦੇ ਹੋਏ ਨਜ਼ਰ ਆਏ | ਵਾਰਡ ਨੰ: 8 ਵਿਚ ਉਸ ਸਮੇਂ ਸਥਿਤੀ ਗੰਭੀਰ ਬਣ ਗਈ, ਜਦ ਵਿਧਾਇਕ ਮਾਈਸਰਖਾਨਾ ਨੇ 8 ਨੰਬਰ ਵਾਰਡ ਵਿਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਸਮੇਂ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੀ ਮੌਕੇ 'ਤੇ ਪਹੁੰਚ ਗਏ | ਜਿਸ ਕਾਰਨ ਦੋਹਾਂ ਆਗੂਆਂ ਵਿਚ ਆਹਮੋ ਸਾਹਮਣੇ ਤੋਂ ਤਿੱਖੀ ਬਹਿਸਬਾਜੀ ਅਤੇ ਗਾਲੀ ਗਲੋਚ ਵੀ ਹੋਇਆ | ਦੋਵਾਂ ਆਗੂਆਂ ਦੀ ਇਸ ਤਲਖ਼ੀ ਕਾਰਨ ਕੁਝ ਸਮੇਂ ਲਈ ਵੋਟਿੰਗ ਨੂੰ ਰੋਕ ਦਿੱਤਾ ਗਿਆ ਅਤੇ ਪੁਲਿਸ ਦੇ ਡੀ.ਐਸ.ਪੀ ਜਸਵਰਿੰਦਰ ਸਿੰਘ ਨੇ ਭਾਰੀ ਫੋਰਸ ਨੂੰ ਨਾਲ ਲੈ ਕੇ ਦੋਹਾਂ ਧਿਰਾਂ ਦੇ ਲੋਕਾਂ ਨੂੰ ਪੋਲਿੰਗ ਸਟੇਸ਼ਨ ਤੋਂ ਦੂਰ ਕੀਤਾ | ਪ੍ਰੰਤੂ ਇਸ ਦੇ ਬਾਵਜੂਦ ਵੀ ਸਾਰਾ ਦਿਨ ਕਦੇ ਵਿਧਾਇਕ ਮਾਈਸਰਖਾਨਾ ਅਤੇ ਕਦੇ ਜੀਤਮਹਿੰਦਰ ਸਿੱਧੂ ਆਪਣੇ ਕਾਫ਼ਲੇ ਨਾਲ ਇਸ ਵਾਰਡ ਦੇ ਪੋਲਿੰਗ ਬੂਥ ਦੇ ਅੱਗੇ ਗੇੜੇ ਲਗਾਉਂਦੇ ਰਹੇ | ਵਾਰਡ ਨੰ: 14 ਵਿਚ ਇਕ ਵਿਅਕਤੀ ਨੇ ਜਾਅਲੀ ਵੋਟਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ ਨੇ ਉਸ ਨੂੰ ਫੜ੍ਹ ਲਿਆ | ਜਿਸ ਤੋਂ ਬਾਅਦ ਪੁਲਿਸ ਨੇ ਬਹੁਤ ਮੁਸ਼ਕਲ ਨਾਲ ਉਸ ਵਿਅਕਤੀ ਨੂੰ ਬਾਹਰ ਕੱਢਿਆ | ਕਾਂਗਰਸੀ ਉਮੀਦਵਾਰ ਲਖਵੀਰ ਸਿੰਘ ਨਾਜ਼ੀ ਨੇ ਇਲਜ਼ਾਮ ਲਗਾਇਆ ਕਿ ਵਿਧਾਇਕ ਧੱਕੇ ਨਾਲ ਇਸ ਵਾਰਡ ਵਿਚ ਜਾਅਲੀ ਵੋਟਿੰਗ ਕਰਵਾ ਰਿਹਾ ਹੈ | ਵਾਰਡ ਨੰ: 16 ਵਿਚ ਵੀ ਉਸ ਸਮੇਂ ਤਲਖ਼ੀ ਵਾਲਾ ਮਾਹੌਲ ਬਣ ਗਿਆ, ਜਦ ਸ਼ਾਮ ਦੇ ਸਮੇਂ ਵਿਧਾਇਕ ਨੇ ਪੋਲਿੰਗ ਸਟੇਸ਼ਨ ਵਿਚ ਵੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਭਾਜਪਾ ਆਗੂ ਦਿਆਲ ਸੋਢੀ ਮੌਕੇ 'ਤੇ ਆ ਗਏ, ਜਿਸ ਤੋਂ ਬਾਅਦ ਭਾਜਪਾ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ | ਦਿਆਲ ਸੋਢੀ ਨੇ ਇਸ ਮੌਕੇ ਕਿਹਾ ਕਿ ਵਿਧਾਇਕ ਮਾਈਸਰਖਾਨਾ ਆਪਣੇ ਉਮੀਦਵਾਰਾਂ ਦੀ ਹਾਰ ਨੂੰ ਦੇਖ ਕੇ ਬੌਖਲਾਇਆ ਹੋਇਆ ਹੈ | ਐਸ.ਡੀ.ਐਮ ਦਫ਼ਤਰ ਦੇ ਮੁਤਾਬਿਕ 5 ਵਜੇ ਤੱਕ ਮੌੜ ਮੰਡੀ ਦੇ ਸਾਰੇ ਵਾਰਡਾਂ ਵਿਚ 75 ਪ੍ਰਤੀਸ਼ਤ ਦੇ ਕਰੀਬ ਵੋਟਿੰਗ ਹੋ ਚੁੱਕੀ ਹੈ |
Ad Position 22
No active advertisement
ਪਿਛਲੀ ਖ਼ਬਰ ਗਰਮੀ ਕਾਰਨ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਮਲੋਟ ਨਗਰ ਕੌਂਸਲ ਚੋਣਾਂ ਅਮਨ-ਅਮਾਨ ਨਾਲ ਸੰਪੰਨ
Ad Position 24