08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਮਲੋਟ ਨਗਰ ਕੌਂਸਲ ਚੋਣਾਂ ਅਮਨ-ਅਮਾਨ ਨਾਲ ਸੰਪੰਨ

Ad Position 21
No active advertisement
ਅਜੀਤ ਡੈਸਕ 27-05-2026
ਮਲੋਟ, 26 ਮਈ (ਪਾਟਿਲ)-ਮਲੋਟ ਨਗਰ ਕੌਂਸਲ ਦੀਆਂ ਚੋਣਾਂ ਅੱਜ ਕੁਝ ਥਾਵਾਂ 'ਤੇ ਹੋਈ ਨੋਕ-ਝੋਕ ਨੂੰ ਛੱਡ ਕੇ ਆਮ ਤੌਰ 'ਤੇ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ੍ਹ ਗਈਆਂ | ਸ਼ਹਿਰ ਦੇ ਕੁੱਲ 27 ਵਾਰਡਾਂ ਵਿਚ ਬਣਾਏ ਗਏ 61 ਬੂਥਾਂ 'ਤੇ ਕਰੀਬ 59 ਹਜ਼ਾਰ ਵੋਟਰਾਂ ਨੂੰ ਆਪਣੇ ਲੋਕਤੰਤਰੀ ਹੱਕ ਦੀ ਵਰਤੋਂ ਕਰਨ ਦਾ ਅਧਿਕਾਰ ਹਾਸਿਲ ਸੀ | ਚੋਣਾਂ ਦੌਰਾਨ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਮਲੋਟ ਵਿਚ ਵੋਟਾਂ ਦਾ ਕੰਮ ਸਵੇਰੇ 8 ਵਜੇ ਹੀ ਸ਼ੁਰੂ ਹੋ ਗਿਆ ਸੀ | ਸਵੇਰ ਦੇ ਸਮੇਂ ਮੌਸਮ ਠੰਢਾ ਹੋਣ ਕਾਰਨ ਗਰਮੀ ਤੋਂ ਬਚਣ ਲਈ ਲੋਕਾਂ ਨੇ ਸਵਖਤੇ ਹੀ ਪੋਲਿੰਗ ਬੂਥਾਂ ਵਲ ਵਹੀਰਾਂ ਘੱਤ ਦਿੱਤੀਆਂ | ਚੋਣ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਵਾਰਡਾਂ ਵਿਚ ਸਿੱਧੀ ਟੱਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਦੇਖਣ ਨੂੰ ਮਿਲੀ, ਜਦਕਿ ਕਈ ਵਾਰਡਾਂ ਵਿਚ 'ਆਪ', ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਵਿਚਾਲੇ ਤਿਕੋਣੇ ਅਤੇ ਚਹੁ-ਕੋਣੇ ਮੁਕਾਬਲੇ ਹੋਣ ਕਾਰਨ ਚੋਣ ਦਿਲਚਸਪ ਬਣੀ ਰਹੀ | ਚੋਣਾਂ ਦੌਰਾਨ ਜਿੱਥੇ ਵਾਰਡ ਨੰਬਰ 23 ਵਿਚ ਸਾਰਾ ਦਿਨ ਮਾਹੌਲ ਤਣਾਅਪੂਰਨ ਬਣਿਆ ਰਿਹਾ, ਉੱਥੇ ਹੀ ਹੋਰਨਾਂ ਵਾਰਡਾਂ ਵਿਚ ਉਮੀਦਵਾਰਾਂ ਤੇ ਸਮਰਥਕਾਂ ਵਿਚਕਾਰ ਕੁਝ ਖੱਟੇ-ਮਿੱਠੇ ਬੋਲ-ਬੁਲਾਵੇ ਅਤੇ ਨੋਕ-ਝੋਕ ਤੋਂ ਬਾਅਦ ਵੋਟਿੰਗ ਦਾ ਕੰਮ ਸ਼ਾਂਤੀ ਨਾਲ ਚੱਲਦਾ ਰਿਹਾ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਖ਼ੁਦ ਸ਼ਹਿਰ ਦੇ ਸਮੂਹ ਵਾਰਡਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਡਰ-ਭੈਅ ਤੋਂ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਪ੍ਰਸ਼ਾਸਨ ਨੂੰ ਨਿਰਪੱਖਤਾ ਨਾਲ ਚੋਣਾਂ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ | ਚੋਣਾਂ ਤੋਂ ਕੁਝ ਦਿਨ ਪਹਿਲਾਂ ਵਿਰੋਧੀ ਪਾਰਟੀਆਂ ਵਲੋਂ ਸੱਤਾਧਾਰੀ ਧਿਰ 'ਤੇ ਮਾਹੌਲ ਖ਼ਰਾਬ ਕਰਨ ਅਤੇ ਧੱਕੇਸ਼ਾਹੀ ਕਰਨ ਦੇ ਜੋ ਖ਼ਦਸ਼ੇ ਤੇ ਦੋਸ਼ ਲਗਾਏ ਜਾ ਰਹੇ ਸਨ, ਵੋਟਿੰਗ ਵਾਲੇ ਦਿਨ ਅਜਿਹਾ ਕੋਈ ਵਰਤਾਰਾ ਦੇਖਣ ਨੂੰ ਨਹੀਂ ਮਿਲਿਆ | ਸ਼ਹਿਰ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੇ ਪ੍ਰਸ਼ਾਸਨ ਦੇ ਪੁਖ਼ਤਾ ਪ੍ਰਬੰਧਾਂ 'ਤੇ ਪੂਰੀ ਤਸੱਲੀ ਪ੍ਰਗਟਾਈ, ਜਿਸ ਦੀ ਆਮ ਸ਼ਹਿਰੀਆਂ ਵਲੋਂ ਵੀ ਭਰਪੂਰ ਸਲਾਘਾ ਕੀਤੀ ਜਾ ਰਹੀ ਹੈ | ਇੱਥੇ ਇਹ ਦੱਸਣਯੋਗ ਹੈ ਕਿ ਮਲੋਟ ਸ਼ਹਿਰ ਦੇ ਕੁੱਲ 27 ਵਾਰਡਾਂ ਦੀ ਵੰਡ ਅਤੇ ਰਾਖਵਾਂਕਰਨ ਅਨੁਸਾਰ 9 ਵਾਰਡ ਔਰਤਾਂ ਲਈ ਰਾਖਵੇਂ ਸਨ | ਐੱਸ.ਸੀ. ਮਹਿਲਾ ਵਾਰਡ 4 ਵਾਰਡ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੇਂ ਸਨ | 5 ਵਾਰਡ ਅਨੁਸੂਚਿਤ ਜਾਤੀਆਂ ਲਈ ਸਨ | ਵਾਰਡ ਨੰਬਰ 15 ਪਛੜੀ ਸ਼੍ਰੇਣੀ ਲਈ ਰਾਖਵਾਂ ਰੱਖਿਆ ਗਿਆ ਸੀ ਅਤੇ 8 ਵਾਰਡ ਜਨਰਲ ਉਮੀਦਵਾਰਾਂ ਲਈ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮੌੜ 'ਚ ਹੋਈ 75 ਪ੍ਰਤੀਸ਼ਤ ਦੇ ਕਰੀਬ ਵੋਟਿੰਗ <br/> ਨਗਰ ਕੌਂਸਲ ਮੌੜ ਦੀਆਂ ਚੋਣਾਂ 'ਚ ਸਾਰਾ ਦਿਨ ਹੁੰਦ... ਅਗਲੀ ਖ਼ਬਰ ਮਲੋਟ 'ਚ ਪ੍ਰਸ਼ਾਸਨ ਦੇ ਪੁਖ਼ਤਾ ਪ੍ਰਬੰਧਾਂ ਤੋਂ ਰਾਜਨੀਤਿਕ ਪਾਰਟੀਆਂ ਸੰਤੁਸ਼ਟ
Ad Position 24