08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

•ਵੱਖ-ਵੱਖ ਪਾਰਟੀਆਂ ਦੇ 53 ਉਮੀਦਵਾਰਾਂ ਦੀ ਕਿਸਮਤ ਵੋਟ ਡੱਬਿਆਂ 'ਚ ਬੰਦ • 80.02 ਪ੍ਰਤੀਸ਼ਤ ਪੋਲਿੰਗ ਹੋਈ <br/> ਨਗਰ ਪੰਚਾਇਤ ਚੋਣਾਂ ਨਗਰ ਪੰਚਾਇਤ ਭਾਈਰੂਪਾ ਦੀਆਂ ਚੋਣਾਂ ਅਮਨ-ਅਮਾਨ ਨਾਲ ਪਈਆਂ

Ad Position 21
No active advertisement
ਅਜੀਤ ਡੈਸਕ 27-05-2026
ਭਾਈਰੂਪਾ, 26 ਮਈ (ਵਰਿੰਦਰ ਲੱਕੀ)- ਅੱਜ ਸੂਬੇ ਭਰ 'ਚ ਹੋਈਆ ਨਗਰ ਨਿਗਮ/ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਤਹਿਤ ਕਸਬਾ ਭਾਈਰੂਪਾ ਦੀ ਨਗਰ ਪੰਚਾਇਤ ਦੇ 13 ਵਾਰਡਾਂ ਲਈ ਵੋਟਾਂ ਅਮਨ ਅਮਾਨ ਤੇ ਸ਼ਾਂਤੀ ਪੂਰਵਕ ਪਈਆਂ | ਗਰਮੀ ਨੂੰ ਵੇਖਦੇ ਹੋਏ ਸਵੇਰ ਤੋਂ ਹੀ ਵੋਟਾਂ ਲਈ ਵੋਟਰਾਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ, ਜੋ ਕਿ ਦੁਪਹਿਰ ਤੱਕ ਕਾਫੀ ਘੱਟ ਹੋ ਗਈ | ਉਮੀਦਵਾਰਾਂ ਵਲੋਂ ਆਪਣੀ ਵੋਟ ਦੇ ਭੁਗਤਾਨ ਲਈ ਪੂਰਾ ਜੋਰ ਲਗਾਇਆ ਗਿਆ | ਪੋਲਿੰਗ ਬੂਥਾਂ 'ਤੇ ਪੂਰਾ ਦਿਨ ਵਿਆਹ ਵਰਗਾ ਮਾਹੌਲ ਰਿਹਾ ਤੇ ਤਕਰੀਬਨ ਸਾਰੇ ਹੀ ਉਮੀਦਵਾਰਾਂ ਵਲੋਂ ਆਪਣੇ ਸਮਰਥਕਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ | ਪੋਲਿੰਗ ਦੇ ਸ਼ੁਰੂ ਹੁੰਦੇ ਹੀ ਵਾਰਡ ਨੰਬਰ- 11 'ਤੇ ਵੋਟ ਪੀਪੀ 'ਚ ਕੁੱਝ ਨੁਕਸ ਵੇਖਣ ਨੂੰ ਮਿਲਿਆ, ਜਿਸ ਕਾਰਨ ਵੋਟ ਪੀਪੀ ਬਦਲਣ ਕਾਰਨ ਤਕਰੀਬਨ ਘੰਟਾ ਭਰ ਪੋਲਿੰਗ ਰੁਕੀ ਰਹੀ | ਪੁਲਿਸ ਪ੍ਰਸ਼ਾਸਨ ਵਲੋਂ ਵੀ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੂਰਾ ਦਿਨ ਗਸ਼ਤ ਕੀਤੀ ਗਈ | ਭਾਈਰੂਪਾ 'ਚ ਕੁੱਲ 10030 ਵੋਟਾਂ 'ਚ 8026 ਵੋਟਾਂ ਪੋਲ ਹੋਈਆਂ ਤੇ ਵੋਟ ਪ੍ਰਤੀਸ਼ਤ 80.02 ਪ੍ਰਤੀਸ਼ਤ ਰਿਹਾ | ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ- 1 ਤੋਂ ਕੁੱਲ 1019 ਵੋਟਾਂ 'ਚੋਂ 777, ਵਾਰਡ ਨੰਬਰ- 2 ਤੋਂ ਕੁੱਲ 739 ਵੋਟਾਂ 'ਚੋਂ 592, ਵਾਰਡ ਨੰਬਰ-3 ਤੋਂ ਕੁੱਲ 643 ਵੋਟਾਂ 'ਚੋਂ 513, ਵਾਰਡ ਨੰਬਰ- 4 ਤੋਂ ਕੁੱਲ 786 ਵੋਟਾਂ 'ਚੋਂ 640, ਵਾਰਡ ਨੰਬਰ- 5 ਤੋਂ ਕੁੱਲ 712 ਵੋਟਾਂ 'ਚੋਂ 557, ਵਾਰਡ ਨੰਬਰ- 06 ਤੋਂ ਕੁੱਲ 755 ਵੋਟਾਂ 'ਚੋਂ 561, ਵਾਰਡ ਨੰਬਰ- 7 ਤੋਂ ਕੁੱਲ 741 ਵੋਟਾਂ 'ਚੋਂ 591, ਵਾਰਡ ਨੰਬਰ- 8 ਤੋਂ ਕੁੱਲ 815 ਵੋਟਾਂ 'ਚੋਂ 677, ਵਾਰਡ ਨੰਬਰ- 9 ਤੋਂ ਕੁੱਲ 690 ਵੋਟਾਂ 'ਚੋਂ 548, ਵਾਰਡ ਨੰਬਰ- 10 ਤੋਂ ਕੁੱਲ 751 ਵੋਟਾਂ 'ਚੋਂ 612, ਵਾਰਡ ਨੰਬਰ- 11 ਤੋਂ ਕੁੱਲ 738 ਵੋਟਾਂ 'ਚੋਂ 597, ਵਾਰਡ ਨੰਬਰ- 12 ਤੋਂ ਕੁੱਲ 873 ਵੋਟਾਂ 'ਚੋਂ 720, ਵਾਰਡ ਨੰਬਰ- 13 ਤੋਂ ਕੁੱਲ 768 ਵੋਟਾਂ 'ਚੋਂ 641 ਵੋਟਾਂ ਪੋਲ ਹੋਈਆਂ ਹਨ | ਉਮੀਦਵਾਰਾਂ ਦੇ ਨਾਲ -ਨਾਲ ਨਗਰ ਦੇ ਵੋਟਰਾਂ ਤੇ ਸਪੋਟਰਾਂ ਨੂੰ ਹੁਣ 29 ਮਈ ਦੇ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਜਦੋਂ ਬੰਦ ਪੀਪੀਆਂ 'ਚ ਪਈਆਂ ਵੋਟ ਰੂਪੀ ਕਿਸਮਤ ਦੀਆਂ ਪੂੜੀਆਂ ਖੁੱਲ੍ਹਣਗੀਆਂ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮੌੜ 'ਚ ਹੋਈ 75 ਪ੍ਰਤੀਸ਼ਤ ਦੇ ਕਰੀਬ ਵੋਟਿੰਗ <br/> ਨਗਰ ਕੌਂਸਲ ਮੌੜ ਦੀਆਂ ਚੋਣਾਂ 'ਚ ਸਾਰਾ ਦਿਨ ਹੁੰਦ... ਅਗਲੀ ਖ਼ਬਰ ਗਰਮੀ ਕਾਰਨ ਇਕ ਵਿਅਕਤੀ ਦੀ ਮੌਤ
Ad Position 24