ਸੰਗਤ ਮੰਡੀ ਵਿਚ ਨਗਰ ਕੌਂਸਲ ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ, 88.43 ਫ਼ੀਸਦੀ ਵੋਟਰਾਂ ਨੇ ਵੋਟਾਂ ਪਾਈਆਂ
ਅਜੀਤ ਡੈਸਕ
27-05-2026
ਅਚਾਨਕ ਬਦਲੇ ਦੋ ਡੀ. ਐਸ. ਪੀ.-
26 ਮਈ ਨੂੰ ਵੋਟਾਂ ਦੇ ਦਿਨ ਸਵੇਰੇ ਹੀ ਸੰਗਤ ਮੰਡੀ ਵਿਖੇ ਤਾਇਨਾਤ ਡੀ. ਐਸ. ਪੀ. ਸੰਦੀਪ ਸਿੰਘ ਭਾਟੀ ਦੀ ਬਦਲੀ ਅਚਾਨਕ ਗੋਨਿਆਣਾ ਮੰਡੀ ਵਿਖੇ ਕਰ ਦਿੱਤੀ ਗਈ, ਜਦੋਂ ਕਿ ਉਨ੍ਹਾਂ ਦੀ ਥਾਂ ਗੋਨਿਆਣਾ ਮੰਡੀ ਦੇ ਡੀ. ਐਸ. ਪੀ. ਕਰਮਜੀਤ ਸਿੰਘ ਪੀ. ਪੀ. ਐਸ. ਨੂੰ ਸੰਗਤ ਮੰਡੀ ਵਿਖੇ ਤਾਇਨਾਤ ਕਰ ਦਿੱਤਾ ਗਿਆ | ਇਹ ਬਦਲੀ ਕਿਸੇ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਦੱਸੀ ਜਾ ਰਹੀ ਹੈ ਕਿਉਂਕਿ ਡੀ. ਐਸ. ਪੀ. ਸੰਦੀਪ ਸਿੰਘ ਭਾਟੀ ਪਹਿਲਾਂ ਥਾਣਾ ਸੰਗਤ ਦੇ ਮੁਖੀ ਰਹਿ ਚੁੱਕੇ ਸਨ ਅਤੇ ਸਥਾਨਕ ਆਗੂਆਂ ਦੇ ਸੰਪਰਕ 'ਚ ਹੋਣ ਦੇ ਅੰਦੇਸ਼ੇ ਕਾਰਨ ਉਨ੍ਹਾਂ ਨੂੰ ਗੋਨਿਆਣਾ ਮੰਡੀ ਨਿਯੁਕਤ ਕੀਤਾ ਗਿਆ ਹੈ | ਡੀ. ਐਸ. ਪੀ. ਕਰਮਜੀਤ ਸਿੰਘ ਨੇ ਇਸ ਨੂੰ ਰੁਟੀਨ 'ਚ ਹੁੰਦੀਆਂ ਬਦਲੀਆਂ ਦੱਸਿਆ ਹੈ |