08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪੁਲਿਸ ਪ੍ਰਸ਼ਾਸਨ ਵਲੋਂ ਅਚਾਨਕ ਦੋ ਡੀ.ਐਸ.ਪੀ. ਬਦਲੇ <br/> ਸੰਗਤ ਮੰਡੀ ਵਿਚ ਨਗਰ ਕੌਂਸਲ ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ, 88.43 ਫ਼ੀਸਦੀ ਵੋਟਰਾਂ ਨੇ ਵੋਟਾਂ ਪਾਈਆਂ

Ad Position 21
No active advertisement
ਵੋਟ ਦੇ ਅਧਿਕਾਰ ਦੀ ਵਰਤੋਂ ਲਈ ਵ੍ਹੀਲਚੇਅਰ 'ਤੇ ਜਾਂਦੇ ਵੋਟਰ | (ਸੱਜੇ) ਪੋਿਲੰਗ ਬੂਥ ਨੇੜੇ ਪੁਲਿਸ ਪਾਰਟੀ ਨਾਲ ਮੌਜੂਦ ਡੀ.ਐਸ.ਪੀ ਕਰਮਜੀਤ ਸਿੰਘ ਪੀ.ਪੀ.ਐਸ. | ਤਸਵੀਰ: ਅੰਮਿ੍ਤਪਾਲ ਸ਼ਰਮਾ <br/> 27-05-2026
ਸੰਗਤ ਮੰਡੀ, 26 ਮਈ (ਅੰਮਿ੍੍ਰਤਪਾਲ ਸ਼ਰਮਾ)- ਸੰਗਤ ਮੰਡੀ ਵਿਖੇ ਨਗਰ ਕੌਂਸਲ ਚੋਣਾਂ ਪੂਰੇ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਈਆਂ ਹਨ | ਜ਼ਿਕਰਯੋਗ ਹੈ ਕਿ ਨਗਰ ਕੌਂਸਲ ਸੰਗਤ ਦੇ ਕੁਲ 9 ਵਾਰਡਾਂ ਵਿਚੋਂ 4 ਵਾਰਡਾਂ 4, 5, 7 ਅਤੇ 8 ਨੰਬਰ ਦੇ ਉਮੀਦਵਾਰ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਚੋਣ ਜਿੱਤ ਗਏ ਸਨ ਅਤੇ ਬਾਕੀ 5 ਵਾਰਡਾਂ 1, 2, 3, 6 ਅਤੇ 9 ਨੰਬਰ ਵਾਰਡਾਂ ਲਈ ਕੁਲ 1211 ਵੋਟਰਾਂ ਵਿਚੋਂ ਸ਼ਾਮ 5 ਵਜੇ ਤੱਕ 1071 ਵੋਟਾਂ ਪੋਲ ਹੋਈਆਂ, ਜੋ 88.43 ਫ਼ੀਸਦੀ ਰਹੀਆਂ ਹਨ | ਪੰਜਾਬ ਦੇ ਚੋਣ ਕਮਿਸ਼ਨ ਵਲੋਂ ਨਿਰਪੱਖ ਚੋਣਾਂ ਲਈ ਭਾਰੀ ਪੁਲਿਸ ਫੋਰਸਾਂ ਦੀ ਤਾਇਨਾਤੀ ਕੀਤੀ ਗਈ ਸੀ | ਸੰਗਤ ਮੰਡੀ 'ਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਵੋਟਰਾਂ ਵਲੋਂ ਬੜੇ ਹੀ ਉਤਸ਼ਾਹ ਨਾਲ ਵੋਟਾਂ ਪਾਈਆਂ ਗਈਆਂ | 80 ਸਾਲ ਤੋਂ ਵਡੇਰੀ ਉਮਰ ਦੇ ਵੋਟਰਾਂ ਨੂੰ ਵ੍ਹੀਲਚੇਅਰ 'ਤੇ ਵੋਟਾਂ ਲਈ ਜਾਂਦੇ ਦੇਖਿਆ ਗਿਆ |
ਅਚਾਨਕ ਬਦਲੇ ਦੋ ਡੀ. ਐਸ. ਪੀ.-
26 ਮਈ ਨੂੰ ਵੋਟਾਂ ਦੇ ਦਿਨ ਸਵੇਰੇ ਹੀ ਸੰਗਤ ਮੰਡੀ ਵਿਖੇ ਤਾਇਨਾਤ ਡੀ. ਐਸ. ਪੀ. ਸੰਦੀਪ ਸਿੰਘ ਭਾਟੀ ਦੀ ਬਦਲੀ ਅਚਾਨਕ ਗੋਨਿਆਣਾ ਮੰਡੀ ਵਿਖੇ ਕਰ ਦਿੱਤੀ ਗਈ, ਜਦੋਂ ਕਿ ਉਨ੍ਹਾਂ ਦੀ ਥਾਂ ਗੋਨਿਆਣਾ ਮੰਡੀ ਦੇ ਡੀ. ਐਸ. ਪੀ. ਕਰਮਜੀਤ ਸਿੰਘ ਪੀ. ਪੀ. ਐਸ. ਨੂੰ ਸੰਗਤ ਮੰਡੀ ਵਿਖੇ ਤਾਇਨਾਤ ਕਰ ਦਿੱਤਾ ਗਿਆ | ਇਹ ਬਦਲੀ ਕਿਸੇ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਦੱਸੀ ਜਾ ਰਹੀ ਹੈ ਕਿਉਂਕਿ ਡੀ. ਐਸ. ਪੀ. ਸੰਦੀਪ ਸਿੰਘ ਭਾਟੀ ਪਹਿਲਾਂ ਥਾਣਾ ਸੰਗਤ ਦੇ ਮੁਖੀ ਰਹਿ ਚੁੱਕੇ ਸਨ ਅਤੇ ਸਥਾਨਕ ਆਗੂਆਂ ਦੇ ਸੰਪਰਕ 'ਚ ਹੋਣ ਦੇ ਅੰਦੇਸ਼ੇ ਕਾਰਨ ਉਨ੍ਹਾਂ ਨੂੰ ਗੋਨਿਆਣਾ ਮੰਡੀ ਨਿਯੁਕਤ ਕੀਤਾ ਗਿਆ ਹੈ | ਡੀ. ਐਸ. ਪੀ. ਕਰਮਜੀਤ ਸਿੰਘ ਨੇ ਇਸ ਨੂੰ ਰੁਟੀਨ 'ਚ ਹੁੰਦੀਆਂ ਬਦਲੀਆਂ ਦੱਸਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸੰਗਤ ਮੰਡੀ ਵਿਚ ਨਗਰ ਕੌਂਸਲ ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ, 88.43 ਫ਼ੀਸਦੀ ਵੋਟਰਾਂ ਨੇ ਵੋਟਾਂ ਪਾਈਆਂ ਅਗਲੀ ਖ਼ਬਰ ਬਠਿੰਡਾ ਨਗਰ ਨਿਗਮ ਚੋਣਾਂ 'ਚ ਜਾਅਲੀ ਵੋਟਾਂ ਭੁਗਤਾਉਣ 'ਤੇ ਅਨੇਕਾਂ ਮਾਮਲੇ ਸਾਹਮਣੇ ਆਏ <br/>
Ad Position 24