ਬਠਿੰਡਾ, 26 ਮਈ (ਵੀਰਪਾਲ ਸਿੰਘ)-ਬਠਿੰਡਾ ਦੇ ਕਈ ਵਾਰਡਾਂ ਵਿਚ ਜਾਅਲੀ ਵੋਟਾਂ ਪਾਉਣ ਵਾਲੇ ਲੋਕਾਂ ਵਲੋਂ ਵੋਟਰਾਂ ਦੇ ਹੱਥ 'ਤੇ ਡਾਕਾ ਮਾਰੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ | ਇਸ ਮਾਮਲੇ ਵਿਚ 'ਅਜੀਤ' ਵਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਠਿੰਡਾ ਦੇ 33 ਨੰਬਰ ਵਾਰਡ ਅਤੇ 38 ਨੰਬਰ ਵਾਰਡ ਵਿਚ ਵੋਟਰਾਂ ਦੇ ਹੱਥ 'ਤੇ ਡਾਕਾ ਮਾਰ ਕੇ ਜਾਅਲੀ ਵੋਟ ਪਾਏ | ਇਸੇ ਤਰ੍ਹਾਂ ਪਰਤਾਪ ਨਗਰ ਦੀ ਇਕ ਮਹਿਲਾ ਵੋਟਰ ਜੋ ਮਾਨਸਾ ਤੋਂ ਆਪਣਾ ਵੋਟ ਪਾਉਣ ਲਈ ਬਠਿੰਡਾ ਪਹੁੰਚੀ, ਜਦ ਇਸ ਔਰਤ ਦੀ ਵੋਟ ਪਾਉਣ ਦੀ ਵਾਰੀ ਆਈ ਤਾਂ ਇਸ ਮਹਿਲਾ ਵੋਟਰ ਦੀ ਵੋਟ ਕਿਸੇ ਵਲੋਂ ਪਹਿਲਾਂ ਹੀ ਭੁਗਤਾ ਦਿੱਤੀ ਗਈ | ਇਸੇ ਤਰ੍ਹਾਂ ਬਠਿੰਡਾ 'ਚ ਕਈ ਥਾਵਾਂ 'ਤੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ |