08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

'ਆਪ' ਵਿਧਾਇਕ ਤੇ ਹਲਕਾ ਇੰਚਾਰਜ ਨੂੰ ਬੇਰੰਗ ਮੋੜਿਆ ਇਸ ਦੌਰਾਨ ਹਲਕਾ ਭੁੱਚੋ ਮੰਡੀ ਦੇ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਬਠਿੰਡਾ ਦੇ ਵਾਰਡ ਨੰਬਰ 21 ਦੇ ਪੋਲਿੰਗ ਬੂਥ 'ਤੇ ਪੱੁਜੇ, ਜਿੱਥੇ ਉਨ੍ਹਾਂ ਦਾ ਵਿਰੋਧੀ ਧਿਰਾਂ ਨੇ ਡਟਵਾਂ ਵਿਰੋਧ ਕੀਤਾ ਤੇ ਉਨ੍ਹਾਂ 'ਤੇ ਬਾਹਰੀ ਹਲਕੇ 'ਚੋਂ ਆ ਕੇ ਚੋਣਾਂ 'ਚ ਦਖ਼ਲ ਅੰਦਾਜ਼ੀ ਕਰਨ ਦੇ ਦੋਸ਼ ਲਗਾਏ ਗਏ | ਵਿਧਾਇਕ ਨੂੰ ਵਿਰੋਧੀਆਂ ਦੇ ਤਿੱਖੇ ਬੋਲਾਂ ਦਾ ਸਾਹਮਣਾ ਕਰਦੇ ਹੋਏ ਆਖ਼ਰ ਪੋਲਿੰਗ ਸਟੇਸ਼ਨ ਦੇ ਅੰਦਰ ਜਾਣ ਦੀ ਬਜਾਏ ਬਾਹਰੋਂ ਹੀ ਬੇਰੰਗ ਮੁੜਨਾ ਪਿਆ | ਵਿਰੋਧੀ ਧਿਰਾਂ ਨੇ ਵਿਧਾਇਕ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਤਾਂ ਉਨ੍ਹਾਂ ਨੂੰ ਸੁਰੱਖਿਆ ਕਰਮੀਆਂ ਨੇ ਬਚਾਓ ਕਰਦੇ ਗੱਡੀ 'ਚ ਬਿਠਾਇਆ ਪਰ ਵਿਰੋਧੀ ਧਿਰਾਂ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵਿਧਾਇਕ ਪੱਤਰੇ ਵਾਚ ਗਏ | ਇਸੇ ਤਰ੍ਹਾਂ ਜਦੋਂ ਬਠਿੰਡਾ ਦਿਹਾਤੀ ਦੇ ਆਪ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ ਪਿੰਡ ਕੋਟਫੱਤਾ ਵਿਖੇ ਪੱੁਜੇ ਤਾਂ, ਇਸ ਦੌਰਾਨ ਉਨ੍ਹਾਂ ਦੀ ਪੋਲਿੰਗ ਬੂਥ ਦੇ ਅੰਦਰ ਜਾਣ ਨੂੰ ਲੈ ਕੇ ਆਪਣੀ ਪਾਰਟੀ ਦੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨਾਲ ਖਾਸੀ ਬਹਿਸਬਾਜ਼ੀ ਹੋਈ ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ, ਮੌਕੇ 'ਤੇ ਮੌਜੂਦ ਲੋਕਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ | ਮੌਕੇ 'ਤੇ ਮੌਜੂਦ ਲੋਕਾਂ ਨੇ ਹਲਕਾ ਇੰਚਾਰਜ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੀ ਇਸ ਪਿੰਡ 'ਚ ਵੋਟ ਹੀ ਨਹੀਂ ਹੈ ਤੇ ਨਾ ਹੀ ਉਹ

Ad Position 21
No active advertisement
ਅਜੀਤ ਡੈਸਕ 27-05-2026
ਸਾਬਕਾ ਕਾਂਗਰਸੀ ਵਿਧਾਇਕ ਤੇ ਅਕਾਲੀ ਉਮੀਦਵਾਰ ਨਾਲ ਹੋਈ ਮੌੜ ਦੇ ਵਿਧਾਇਕ ਦੀ ਤਕਰਾਰ
ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੌਰਾਨ ਦਿਨ ਭਰ ਸ਼ਹਿਰ 'ਚ ਸਥਿਤੀ ਤਣਾਓ ਪੂਰਵਕ ਬਣੀ ਰਹੀ, ਜਿਸ ਦੀ ਸ਼ੁਰੂਆਤ ਬੀਤੀ ਦੇਰ ਰਾਤ ਵਾਰਡ ਨੰਬਰ 3 ਦੀ ਆਜ਼ਾਦ ਉਮੀਦਵਾਰ ਰਮਨਜੀਤ ਕੌਰ ਦੇ ਘਰ 'ਤੇ ਗੋਲੀਬਾਰੀ ਹੋਣ ਅਤੇ ਵਾਰਡ ਨੰਬਰ 2 ਦੇ ਭਾਜਪਾ ਮੰਡਲ ਪ੍ਰਧਾਨ ਵਲੋਂ ਵੋਟਰਾਂ ਨੂੰ ਲਾਲਚ ਦੇਣ ਦੇ ਦੋਸ਼ 'ਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਦੀ ਸ਼ਿਕਾਇਤ ਦੇ ਹਿਰਾਸਤ 'ਚ ਲੈਣ ਵੇਲੇ ਹੀ ਹੋ ਗਈ ਸੀ | ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਕੁਝ ਥਾਵਾਂ 'ਤੇ 'ਆਪ' ਦੇ ਆਗੂਆਂ ਨੂੰ ਪੋਲਿੰਗ ਬੂਥਾਂ ਵਿਚ ਜਾਣ ਦੀ ਖੁੱਲ੍ਹ ਦੇਣ ਅਤੇ ਵਿਰੋਧੀ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਆਗੂਆਂ ਨੂੰ ਦੋ ਤੋਂ ਵੱਧ ਅੰਦਰ ਜਾਣ ਤੋਂ ਰੋਕਣ 'ਤੇ ਵਿਰੋਧੀ ਧਿਰਾਂ ਦੀ ਆਪ ਆਗੂਆਂ ਅਤੇ ਪੁਲਿਸ ਨਾਲ ਤਲਖ਼ੀ ਦੇਖਣ ਨੂੰ ਮਿਲੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਾਰਡ ਨੰਬਰ 38 ਤੋਂ ਉਮੀਦਵਾਰ ਦੇ ਪਤੀ ਬੀਰੂ ਬਾਂਸਲ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਪੋਲਿੰਗ ਸਟੇਸ਼ਨ ਅੰਦਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਜਾਣਬੁੱਝ ਕੇ ਖ਼ਰਾਬ ਕਰ ਦਿੱਤਾ ਗਿਆ ਤੇ ਅਜਿਹਾ ਸੱਤਾਧਾਰੀ ਧਿਰ ਵਲੋਂ ਚੋਣਾਂ 'ਚ ਗੜਬੜੀ ਕਰਨ ਲਈ ਕੀਤਾ ਗਿਆ ਹੈ | ਬਾਂਸਲ ਵਲੋਂ ਸੂਚਨਾ ਦੇਣ 'ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਮੌਕੇ 'ਤੇ ਪੁੱਜੇ ਜਿਨ੍ਹਾਂ ਨੇ ਕੈਮਰਿਆਂ ਸਬੰਧੀ ਸ਼ਿਕਾਇਤ ਚੋਣ ਅਬਜ਼ਰਵਰ ਨੂੰ ਕੀਤੀ, ਜਿਸ ਬਾਅਦ ਚੋਣ ਅਬਜ਼ਰਵਰ ਨੇ ਉਕਤ ਪੋਲਿੰਗ ਸਟੇਸ਼ਨ ਦਾ ਦੌਰਾ ਕੀਤਾ ਤੇ ਤੁਰੰਤ ਕੈਮਰੇ ਸਹੀ ਕਰਵਾਉਣ ਦਾ ਭਰੋਸਾ ਦਿੱਤਾ | ਇਸ ਤੋਂ ਇਲਾਵਾ ਵਾਰਡ ਨੰਬਰ 13 ਵਿਚ ਵੀ ਸ਼ਰਾਰਤੀ ਅਨਸਰਾਂ ਵਲੋਂ ਅਕਾਲੀ ਵਰਕਰਾਂ ਦੇ ਸੱਟਾਂ ਮਾਰਨ ਤੇ ਉਨ੍ਹਾਂ ਦੀ ਗੱਡੀ ਭੰਨਤੋੜ ਕਰਨ ਦੀ ਖਬਰ ਮਿਲੀ ਹੈ, ਜਿਸ ਦਾ ਪਤਾ ਚੱਲਦਿਆਂ ਮੌਕੇ 'ਤੇ ਪੁੱਜੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਐਸ.ਪੀ.ਸਿਟੀ ਨਰਿੰਦਰ ਸਿੰਘ ਨਾਲ ਗੱਲ ਕਰਦਿਆਂ ਦੋਸ਼ ਲਗਾਇਆ ਕਿ ਇਹ ਚੋਣਾਂ ਪੁਲਿਸ ਅਤੇ ਸ਼ੋ੍ਰਮਣੀ ਅਕਾਲੀ ਦਲ ਦਰਮਿਆਨ ਹੋ ਰਹੀਆਂ ਹਨ | ਲੋਕਤੰਤਰ ਦਾ ਸ਼ਰ੍ਹੇਆਮ ਕਤਲ ਕੀਤਾ ਗਿਆ ਅਤੇ ਚੋਣ ਲੁੱਟੀ ਜਾ ਰਹੀ ਹੈ | ਪੁਲਿਸ ਮੂਕਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ | ਇਸੇ ਤਰ੍ਹਾਂ ਪਰਸ ਰਾਮ ਨਗਰ ਤੋਂ ਅਕਾਲੀ ਉਮੀਦਵਾਰ ਕਰਨਵੀਰ ਰਾਹੀ ਦੇ ਪਿਤਾ ਨੇ ਇਕ ਆਪ ਆਗੂ 'ਤੇ ਵੋਟਰਾਂ ਨੂੰ ਲਾਲਚ ਦੇਣ ਦੇ ਦੋਸ਼ ਲਗਾਏ, ਜਿਸ ਦੌਰਾਨ ਸਥਿਤੀ ਤਣਾਓ ਪੂਰਵਕ ਬਣ ਗਈ ਪਰ ਕੁਝ ਲੋਕਾਂ ਨੇ ਵਿਚਕਾਰ ਪੈ ਉਨ੍ਹਾਂ ਨੂੰ ਸ਼ਾਂਤ ਕੀਤਾ | ਕੁਝ ਥਾਵਾਂ 'ਤੇ ਜਾਅਲੀ ਵੋਟਾਂ ਪਾਉਣ ਦਾ ਮਾਮਲਾ ਵੀ ਸਾਹਮਣੇ ਆਇਆ, ਜਿੱਥੇ ਕਥਿਤ ਦੋਸ਼ੀਆਂ ਨੂੰ ਦਬੋਚ ਕੇ ਪੁਲਿਸ ਹਵਾਲੇ ਕੀਤਾ ਗਿਆ | ਤਣਾਓ ਵਾਲੇ ਹਾਲਾਤਾਂ ਨੂੰ ਦੇਖਦਿਆਂ ਜਿੱਥੇ ਪੋਲਿੰਗ ਸਟੇਸ਼ਨਾਂ 'ਤੇ ਪੁਲਿਸ ਦਾ ਸਖ਼ਤ ਪਹਿਰਾ ਰਿਹਾ, ਉੱਥੇ ਪੁਲਿਸ ਪਾਰਟੀਆਂ ਸਾਰਾ ਦਿਨ ਸ਼ਹਿਰ 'ਚ ਘੁੰਮਦੀਆਂ ਰਹੀਆਂ ਤੇ ਬਾਹਰੀ ਲੋਕਾਂ ਨੂੰ ਸ਼ਹਿਰੋਂ ਬਾਹਰ ਕੱਢਣ ਦਾ ਕੰਮ ਜਾਰੀ ਰਿਹਾ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ 'ਚ ਚੋਣਾਂ ਦੌਰਾਨ ਦਿਨ ਭਰ ਸਥਿਤੀ ਰਹੀ ਤਣਾਅ ਪੂਰਵਕ • ਕਈ ਥਾਂ 'ਆਪ' ਤੇ ਵਿਰੋਧੀ ਧਿਰਾਂ 'ਚ ਹੋਈ ਤਲਖਬਾਜ਼ੀ •... ਅਗਲੀ ਖ਼ਬਰ ਹਲਕਾ ਇੰਚਾਰਜ ਹਰਿੰਦਰ ਮਹਿਰਾਜ ਨੇ ਪਰਿਵਾਰ ਸਮੇਤ ਪਾਈ ਵੋਟ
Ad Position 24