08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਪੰਚਾਇਤ ਚੋਣਾਂ 'ਚ ਹੁਣ ਬੀ.ਜੇ.ਪੀ ਜ਼ਮੀਨੀ ਪੱਧਰ 'ਤੇ ਆਮ ਵਰਗ ਦੇ ਲੋਕਾਂ ਨਾਲ ਜੁੜੀ- ਬਲਦੇਵ ਸਿੰਘ ਆਕਲੀਆ ਇੰਚਾਰਜ ਭੁੱਚੋ ਭਾਜਪਾ

Ad Position 21
No active advertisement
ਅਜੀਤ ਡੈਸਕ 27-05-2026
ਲਹਿਰਾ ਮੁਹੱਬਤ, 26 ਮਈ (ਸੁਖਪਾਲ ਸਿੰਘ ਸੁੱਖੀ)- ਨਗਰ ਪੰਚਾਇਤ ਚੋਣਾਂ ਵਿਚ ਲਹਿਰਾ ਮੁਹੱਬਤ ਤੋਂ 5 ਵਾਰਡਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਬਲਬੂਤੇ 'ਤੇ ਸੂਬੇ 'ਚ ਸਥਾਪਿਤ ਪਾਰਟੀਆਂ ਨਾਲ ਮੁਕਾਬਲਾ ਕਰਨ ਲਈ ਤੇ ਜ਼ਮੀਨੀ ਪੱਧਰ 'ਤੇ ਆਮ ਵਰਗ ਦੇ ਲੋਕਾਂ ਨਾਲ ਜੁੜਨ ਲਈ ਚੋਣ ਵਿਚ ਆਪਣੇ ਉਮੀਦਵਾਰ ਉਤਰੇ ਹਨ, ਜਿਸ ਨਾਲ ਵੱਡੀ ਗਿਣਤੀ ਵਿਚ ਆਮ ਵਰਗ ਦੇ ਲੋਕ ਪਾਰਟੀ ਨਾਲ ਜੁੜੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਬਲਦੇਵ ਸਿੰਘ ਆਕਲੀਆ ਇੰਚਾਰਜ ਹਲਕਾ ਭੁੱਚੋ ਤੇ ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ ਭਾਜਪਾ ਨੇ ਕਿਹਾ ਕਿ ਅੱਜ ਵੋਟਾਂ ਵਿਚ ਪਾਰਟੀ ਵਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ | ਲਹਿਰਾ ਮੁਹੱਬਤ 'ਚੋਂ ਜਲੌਰ ਸਿੰਘ, ਸੁਖਦੇਵ ਸਿੰਘ, ਅਮਨਦੀਪ ਕੌਰ ਸਮੇਤ ਵਾਰਡ ਨੰ. 11 ਤੇ 1 ਵਿਚ ਪਾਰਟੀ ਚੋਣ ਨਿਸ਼ਾਨ ਕਮਲ ਦੇ ਫੁੱਲ ਨਾਲ ਅੱਗੇ ਆਏ ਹਨ | ਜਿਸ ਨਾਲ ਪਾਰਟੀ ਪਿੰਡ ਪੱਧਰ ਤੱਕ ਪੁੱਜੀ ਹੈ | ਇਸ ਮੌਕੇ ਉਨ੍ਹਾਂ ਨਾਲ ਸੰਤ ਰਾਮ ਯਾਦਵ ਮੀਤ ਪ੍ਰਧਾਨ, ਚਰਨਜੀਤ ਸਿੰਘ ਸਰਕਲ ਇੰਚਾਰਜ, ਹਰਪਾਲ ਸਿੰਘ ਬੀ.ਸੀ ਮੋਰਚਾ ਪ੍ਰਧਾਨ, ਹਰਬੰਸ ਸਿੰਘ ਭੋਲਾ, ਬੂਟਾ ਸਿੰਘ ਮੀਤ ਪ੍ਰਧਾਨ, ਜਲੌਰ ਸਿੰਘ ਤੇ ਗੁਰਸੇਵਕ ਸਿੰਘ ਵੀ ਸਨ |
Ad Position 22
No active advertisement
ਪਿਛਲੀ ਖ਼ਬਰ • ਭੁੱਚੋ ਮੰਡੀ ਦੇ ਸਾਰੇ ਹੀ ਵਾਰਡਾਂ ਵਿਚ ਹੋਈ 'ਵੋਟਰਾਂ' ਦੀ ਖ਼ਰੀਦ-ਓ-ਫਰੋਖ਼ਤ • ਪੂਰੇ 10 ਦਿਨ ਪਿਆਕੜਾਂ ਦੀ 'ਸੂਈ' ਰਹ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਰਾਮਾ ਮੰਡੀ ਵਿਖੇ 75. 28 ਫ਼ੀਸਦੀ ਵੋਟਿੰਗ
Ad Position 24