08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਕੌਂਸਲ ਚੋਣਾਂ ਰਾਮਾ ਮੰਡੀ ਵਿਖੇ 75. 28 ਫ਼ੀਸਦੀ ਵੋਟਿੰਗ

Ad Position 21
No active advertisement
ਅਜੀਤ ਡੈਸਕ 27-05-2026
ਰਾਮਾ ਮੰਡੀ, 26 ਮਈ (ਗੁਰਪ੍ਰੀਤ ਸਿੰਘ ਅਰੋੜਾ)-ਨਗਰ ਕੌਂਸਲ ਚੋਣਾਂ ਰਾਮਾ ਮੰਡੀ ਅੱਜ ਸ਼ਾਮ 5 ਵਜੇ ਤੱਕ 75. 28 ਫ਼ੀਸਦੀ ਵੋਟ ਪੋਲਿੰਗ ਹੋਈ ਹੈ | ਪੈ ਰਹੀ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਵੋਟਰਾਂ ਵਿਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਸਵੇਰੇ 8 ਵਜੇ ਤੋਂ ਸ਼ਹਿਰ ਦੇ ਵੱਖ-ਵੱਖ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਭੀੜ ਵੇਖਣ ਨੂੰ ਮਿਲੀ |
ਵਾਰਡ ਨੰਬਰ-12 ਵਿਖੇ ਟੀਮ ਜਟਾਣਾ ਅਤੇ ਪੁਲਿਸ 'ਚ ਹੋਈ ਬਹਿਸ
ਰਾਮਾ ਮੰਡੀ, 26 ਮਈ (ਗੁਰਪ੍ਰੀਤ ਸਿੰਘ ਅਰੋੜਾ)-ਵਾਰਡ ਨੰਬਰ-12 ਵਿਖੇ ਟੀਮ ਜਟਾਣਾ ਦੇ ਆਗੂ ਰਣਜੀਤ ਸਿੰਘ ਸੰਧੂ ਅਤੇ ਕਿ੍ਸ਼ਨ ਕੁਮਾਰ ਮਿੱਤਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾ ਨੇ ਦੋਸ਼ ਲਾਇਆ ਕਿ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਵਲੋਂ ਬਾਹਰਲੇ ਵਿਅਕਤੀ ਲਿਆ ਕੇ ਚੋਣਾਂ ਵਿਚ ਧੱਕੇਸ਼ਾਹੀ ਕਰਵਾ ਰਹੇ ਹਨ |
ਰਵੀਪ੍ਰੀਤ ਸਿੰਘ ਸਿੱਧੂ ਨੇ ਲਗਾਏ ਧੱਕੇਸ਼ਾਹੀ ਦੇ ਦੋਸ਼
ਰਾਮਾ ਮੰਡੀ, 26 ਮਈ (ਗੁਰਪ੍ਰੀਤ ਸਿੰਘ ਅਰੋੜਾ)-ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਨਗਰ ਕੌਂਸਲ ਚੋਣਾਂ ਦੌਰਾਨ ਧੱਕੇਸ਼ਾਹੀ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕੀ ਜੇਕਰ ਤੁਸੀਂ ਲੋਕਾਂ ਦੇ ਕੰਮ ਕੀਤੇ ਹੁੰਦੇ ਤਾਂ ਲੋਕ ਤੁਹਾਨੂੰ ਵੋਟਾਂ ਪਾਉਂਦੇ ਤੁਹਾਨੂੰ ਧੱਕੇਸ਼ਾਹੀ ਕਰਨ ਦੀ ਲੋੜ ਹੀ ਨਹੀਂ ਸੀ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਚੋਣਾਂ 'ਚ ਹੁਣ ਬੀ.ਜੇ.ਪੀ ਜ਼ਮੀਨੀ ਪੱਧਰ 'ਤੇ ਆਮ ਵਰਗ ਦੇ ਲੋਕਾਂ ਨਾਲ ਜੁੜੀ- ਬਲਦੇਵ ਸਿੰਘ ਆਕਲੀਆ ਇੰਚਾਰਜ... ਅਗਲੀ ਖ਼ਬਰ ਬਠਿੰਡਾ 'ਚ ਚੋਣਾਂ ਦੌਰਾਨ ਦਿਨ ਭਰ ਸਥਿਤੀ ਰਹੀ ਤਣਾਅ ਪੂਰਵਕ • ਕਈ ਥਾਂ 'ਆਪ' ਤੇ ਵਿਰੋਧੀ ਧਿਰਾਂ 'ਚ ਹੋਈ ਤਲਖਬਾਜ਼ੀ •...
Ad Position 24