ਮਹਿਰਾਜ, 26 ਮਈ (ਸੁਖਪਾਲ ਮਹਿਰਾਜ)- ਨਗਰ ਪੰਚਾਇਤ ਮਹਿਰਾਜ ਦੀਆਂ ਚੋਣਾਂ ਦੌਰਾਨ ਕੁਝ ਬੂਥਾਂ 'ਤੇ ਤਣਾਅਪੂਰਨ ਮਾਹੌਲ ਵੇਖਣ ਨੂੰ ਮਿਲਿਆ, ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਸਥਿਤੀ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ¢ ਨਗਰ ਪੰਚਾਇਤ ਦੇ ਕੁਲ 6611 ਵੋਟਰਾਂ ਵਿਚੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਅਤੇ ਸ਼ਾਮ ਤੱਕ ਕਰੀਬ 70 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ¢ ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਦੇ 13 ਵਾਰਡਾਂ ਵਿਚੋਂ ਵਾਰਡ ਨੰਬਰ 2, 5 ਅਤੇ 8 ਵਿਚ ਆਮ ਆਦਮੀ ਪਾਰਟੀ ਪਹਿਲਾਂ ਹੀ ਜੇਤੂ ਰਹੀ ਸੀ, ਜਦਕਿ ਬਾਕੀ 10 ਵਾਰਡਾਂ ਲਈ ਵੋਟਿੰਗ ਹੋਈ¢ ਵਾਰਡ ਨੰਬਰ 6 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪੋਲਿੰਗ ਬੂਥ ਨੂੰ ਨੇੜੇ ਤੋਂ ਦੂਰ ਕਰਨ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਆਗੂਆਂ ਵਿਚਾਲੇ ਤੂੰ-ਤੂੰ ਮੈਂ-ਮੈਂ ਹੋ ਗਈ¢ ਇਸ ਤੋਂ ਇਲਾਵਾ ਬੂਥ ਨੰਬਰ 4 'ਤੇ ਜਾਲੀ ਵੋਟ ਪਾਉਣ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਤਿੱਖੀ ਬਹਿਸ ਹੋਈ¢ ਦੋਵਾਂ ਧਿਰਾਂ ਵੱਲੋਂ ਇਕ-ਦੂਜੇ 'ਤੇ ਦੋਸ਼ ਲਗਾਏ ਗਏ, ਜਿਸ ਕਾਰਨ ਕੁਝ ਸਮੇਂ ਲਈ ਮਾਹÏਲ ਗਰਮਾ ਗਿਆ¢ ਸੂਚਨਾ ਮਿਲਣ 'ਤੇ ਪੁਲਿਸ ਪ੍ਰਸ਼ਾਸਨ ਮÏਕੇ 'ਤੇ ਪਹੁੰਚਿਆ ਅਤੇ ਮਾਮਲੇ ਨੂੰ ਸ਼ਾਂਤੀਪੂਰਵਕ ਹੱਲ ਕਰਵਾ ਦਿੱਤਾ¢ ਉਧਰ ਵਾਰਡ ਨੰਬਰ 1 ਵਿੱਚ ਵੀ ਹੰਗਾਮੇ ਵਾਲੀ ਸਥਿਤੀ ਉਸ ਸਮੇਂ ਬਣ ਗਈ ਜਦੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਰਮਜੀਤ ਕÏਰ ਅਤੇ ਉਨ੍ਹਾਂ ਦੇ ਪਤੀ ਯੋਧਾ ਮਹਿਰਾਜ ਨੇ ਪ੍ਰੋਜਾਈਡਿੰਗ ਅਫ਼ਸਰ 'ਤੇ ਇੱਕ ਵਿਅਕਤੀ ਦੀ ਵੋਟ ਆਪਣੀ ਮਰਜ਼ੀ ਨਾਲ ਪਾਉਣ ਦੇ ਦੋਸ਼ ਲਗਾਏ¢ ਮਾਮਲਾ ਵਧਣ 'ਤੇ ਕਰੀਬ ਇੱਕ ਘੰਟੇ ਲਈ ਵੋਟਿੰਗ ਰੋਕਣੀ ਪਈ ਅਤੇ ਬਾਅਦ ਵਿੱਚ ਪ੍ਰੋਜਾਈਡਿੰਗ ਅਫ਼ਸਰ ਨੂੰ ਵੀ ਬਦਲਿਆ ਗਿਆ¢ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੋਲਿੰਗ ਸਟੇਸ਼ਨ 'ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ¢ ਇਸ ਦÏਰਾਨ 'ਆਪ' ਉਮੀਦਵਾਰ ਕਰਮਜੀਤ ਕÏਰ ਨੇ ਆਪਣੇ ਸਮਰਥਕਾਂ ਸਮੇਤ ਪ੍ਰਸ਼ਾਸਨ 'ਤੇ ਮਿਲੀਭੁਗਤ ਅਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਵਾਕ ਆਊਟ ਕਰ ਦਿੱਤਾ ¢ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤ ਕੀਤਾ ਗਿਆ ਅਤੇ ਹਾਲਾਤ ਕਾਬੂ ਵਿਚ ਆਉਣ ਤੋਂ ਬਾਅਦ ਵੋਟਿੰਗ ਮੁੜ ਸ਼ੁਰੂ ਕਰਵਾ ਦਿੱਤੀ ਗਈ ¢ ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਿਕ ਉਮੀਦਵਾਰ ਦੇ ਪਤੀ ਵਲੋਂ ਵਾਰ-ਵਾਰ ਵੋਟਿੰਗ ਰੋਕਣ ਦੀ ਮੰਗ ਕੀਤੀ ਜਾ ਰਹੀ ਸੀ, ਪਰ ਅਧਿਕਾਰੀਆਂ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਬਿਨ੍ਹਾਂ ਢੁਕਵੇਂ ਕਾਰਨ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਪੋਲਿੰਗ ਸਟੇਸ਼ਨ 'ਤੇ ਸੀਸੀਟੀਵੀ ਕੈਮਰੇ ਅਤੇ ਹੋਰ ਨਿਗਰਾਨੀ ਪ੍ਰਬੰਧ ਲਾਗੂ ਸਨ¢ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਸਾਰੀ ਵੋਟਿੰਗ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਅਤੇ ਨਿਗਰਾਨੀ ਹੇਠ ਕਰਵਾਈ ਜਾ ਰਹੀ ਸੀ ¢
ਨਗਰ ਪੰਚਾਇਤ ਮਹਿਰਾਜ ਚੋਣਾਂ ਦੌਰਾਨ ਹੰਗਾਮਾ, ਦੋ ਬੂਥਾਂ 'ਤੇ ਤਣਾਅਪੂਰਨ ਮਾਹੌਲ <br/>
ਅਜੀਤ ਡੈਸਕ
27-05-2026