08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਠਿੰਡਾ 'ਚ ਜਾਅਲੀ ਵੋਟਾਂ ਭੁਗਤਾਉਣ ਦੇ ਮਾਮਲੇ ਆਏ ਸਾਹਮਣੇ <br/>

Ad Position 21
No active advertisement
ਅਜੀਤ ਡੈਸਕ 27-05-2026
ਬਠਿੰਡਾ, 26 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਪੰਜਾਬ ਭਰ ਵਿਚ ਚਰਚਾ ਵਿਚ ਰਹੀਆਂ ਹਨ | ਅੱਜ ਵੋਟਾਂ ਵਾਲੇ ਦਿਨ ਵਾਰਡ ਨੰਬਰ 33 ਤੋਂ ਅਕਾਲੀ ਦਲ ਦੀ ਉਮੀਦਵਾਰ ਸਵਿਤਾ ਬਾਂਸਲ ਪਤਨੀ ਸਮਾਜ ਸੇਵਕ ਬੀਰੂ ਬਾਂਸਲ ਵਲੋਂ ਆਪਣੇ ਵੋਟ ਪੋਿਲੰਗ ਬੂਥਾਂ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਛੇੜਛਾੜ ਕਰਕੇ ਸੱਤਾਧਾਰੀ ਪਾਰਟੀ ਵਰਕਰਾਂ ਵਲੋਂ ਵੋਟਾਂ ਵਿਚ ਧਾਂਦਲੀਆਂ ਕਰਨ 'ਤੇ ਦੋਸ਼ ਲਗਾਏ ਗਏ ਹਨ | ਇਸ ਦੇ ਸਬੰਧ ਵਿਚ ਸ਼ੋ੍ਰਮਣੀ ਅਕਾਲੀ ਦਲ ਇੰਚਾਰਜ ਬਬਲੀ ਢਿੱਲੋਂ ਵਲੋਂ ਇਸ ਮਾਮਲੇ ਵਿਚ ਚੋਣ ਅਬਜ਼ਰਵਰ ਨੂੰ ਸ਼ਿਕਾਇਤ ਕੀਤੀ ਗਈ | ਚੋਣ ਅਬਜ਼ਰਵਰ ਵਲੋਂ ਵਾਰਡ ਨੰਬਰ 33 ਵਿਖੇ ਪੋਿਲੰਗ ਬੂਥਾਂ ਅੰਦਰ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ | ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰ ਵਲੋਂ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੱਤਾਧਾਰੀ ਪਾਰਟੀ ਦੇ ਮੁੱਖ ਆਗੂ ਵਲੋਂ ਮੈਨੂੰ ਅਤੇ ਮੇਰੇ ਪਤੀ ਜੋ ਇਕ ਸਮਾਜ ਸੇਵਕ ਹਨ, ਨੂੰ ਬੁਲਾਕੇ ਚੋਣਾਂ ਤੋਂ ਪਾਸੇ ਹਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ |

Ad Position 22
No active advertisement
ਪਿਛਲੀ ਖ਼ਬਰ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੱਗੀਆਂ ਲੰਮੀਆਂ ਲਾਈਨਾਂ <br/> ਅਗਲੀ ਖ਼ਬਰ ਅਕਾਲੀ ਦਲ ਵਲੋਂ ਬਠਿੰਡਾ 'ਚ ਸੱਤਾਧਾਰੀ ਪਾਰਟੀ ਵਲੋਂ ਵੋਟਾਂ 'ਚ ਧਾਂਦਲੀਆਂ ਕੀਤੇ ਜਾਣ ਦਾ ਦੋਸ਼ <br/>
Ad Position 24