ਬਠਿੰਡਾ, 26 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਪੰਜਾਬ ਭਰ ਵਿਚ ਚਰਚਾ ਵਿਚ ਰਹੀਆਂ ਹਨ | ਅੱਜ ਵੋਟਾਂ ਵਾਲੇ ਦਿਨ ਵਾਰਡ ਨੰਬਰ 33 ਤੋਂ ਅਕਾਲੀ ਦਲ ਦੀ ਉਮੀਦਵਾਰ ਸਵਿਤਾ ਬਾਂਸਲ ਪਤਨੀ ਸਮਾਜ ਸੇਵਕ ਬੀਰੂ ਬਾਂਸਲ ਵਲੋਂ ਆਪਣੇ ਵੋਟ ਪੋਿਲੰਗ ਬੂਥਾਂ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਛੇੜਛਾੜ ਕਰਕੇ ਸੱਤਾਧਾਰੀ ਪਾਰਟੀ ਵਰਕਰਾਂ ਵਲੋਂ ਵੋਟਾਂ ਵਿਚ ਧਾਂਦਲੀਆਂ ਕਰਨ 'ਤੇ ਦੋਸ਼ ਲਗਾਏ ਗਏ ਹਨ | ਇਸ ਦੇ ਸਬੰਧ ਵਿਚ ਸ਼ੋ੍ਰਮਣੀ ਅਕਾਲੀ ਦਲ ਇੰਚਾਰਜ ਬਬਲੀ ਢਿੱਲੋਂ ਵਲੋਂ ਇਸ ਮਾਮਲੇ ਵਿਚ ਚੋਣ ਅਬਜ਼ਰਵਰ ਨੂੰ ਸ਼ਿਕਾਇਤ ਕੀਤੀ ਗਈ | ਚੋਣ ਅਬਜ਼ਰਵਰ ਵਲੋਂ ਵਾਰਡ ਨੰਬਰ 33 ਵਿਖੇ ਪੋਿਲੰਗ ਬੂਥਾਂ ਅੰਦਰ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ | ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰ ਵਲੋਂ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੱਤਾਧਾਰੀ ਪਾਰਟੀ ਦੇ ਮੁੱਖ ਆਗੂ ਵਲੋਂ ਮੈਨੂੰ ਅਤੇ ਮੇਰੇ ਪਤੀ ਜੋ ਇਕ ਸਮਾਜ ਸੇਵਕ ਹਨ, ਨੂੰ ਬੁਲਾਕੇ ਚੋਣਾਂ ਤੋਂ ਪਾਸੇ ਹੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ |