24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਵਲੋਂ ਸਰਕਲ ਇੰਜੀਨੀਅਰ ਨਾਲ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 03-06-2026

ਬਠਿੰਡਾ, 2 ਜੂਨ (ਸੱਤਪਾਲ ਸਿੰਘ ਸਿਵੀਆਂ)-ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੇ ਆਗੂਆਂ ਵਲੋਂ ਸਰਕਲ ਇੰਜੀਨੀਅਰ ਨਾਲ ਮੀਟਿੰਗ ਕੀਤੀ ਗਈ | ਯੂਨੀਅਨ ਦੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆਂ, ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਸਿੰਘ ਜੱਸੀ ਤੇ ਸੀਨੀਅਰ ਉੱਪ-ਪ੍ਰਧਾਨ ਬਿਕਰਮਜੀਤ ਸਿੰਘ ਬਿੱਟੂ ਮਲੋਟ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਮੁਲਾਜ਼ਮਾਂ ਦਾ ਡੀ. ਏ. ਦਾ ਬਕਾਇਆ, ਦਰਜਾਚਾਰ ਦੀਆਂ ਵਰਦੀਆਂ ਰੁਕੀਆਂ ਹੋਈਆਂ ਹਨ ਤੇ ਮਈ ਮਹੀਨੇ ਦੀ ਤਨਖ਼ਾਹ ਵੀ ਜਾਰੀ ਨਹੀਂ ਕੀਤੀ ਗਈ ਹੈ, ਜਿਸ ਬਾਰੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਰਕਲ ਇੰਜੀਨੀਅਰ ਤੋਂ ਇਲਾਵਾ ਤਿੰਨੇ ਮੰਡਲ ਦਫ਼ਤਰਾਂ ਵਿਚ ਅਧਿਕਾਰੀਆਂ ਨੂੰ ਮਿਲ ਕੇ ਇਹ ਮੰਗਾਂ ਹੱਲ ਕਰਨ ਦੀ ਮੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਨੂੰ ਨੋਟਿਸ ਜਾਰੀ ਕਰਦਿਆਂ ਮੰਗ ਕੀਤੀ ਗਈ ਕਿ ਜੇਕਰ 9 ਜੂਨ ਤੱਕ ਤਨਖ਼ਾਹ ਜਾਰੀ ਨਹੀਂ ਕੀਤੀ ਗਈ ਤਾਂ 10 ਜੂਨ ਭਾਗੂ ਰੋਡ ਹੈੱਡ ਵਾਟਰ ਵਰਕਸ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਸੂਬਾ ਮੀਡੀਆ ਇੰਚਾਰਜ ਪਰਮਜੀਤ ਸਿੰਘ ਰਾਜਗੜ੍ਹ, ਖਜ਼ਾਨਚੀ ਹਰਦੀਪ ਬਠਿੰਡਾ, ਬਿੱਕਰ ਵਿਰਕ, ਪਵਨ ਰਾਏਕੇ, ਮੱਖਣ ਸਿੰਘ, ਬਲਦੇਵ ਸਿੰਘ ਘੁੰਮਣ, ਕੁਲਵੰਤ ਮੌੜ, ਗੁਰਤੇਜ, ਮਨ ਬਹਾਦਰ, ਰੁਹਿਲ, ਬੂਟਾ ਸੇਰਗੜ੍ਹ, ਗੁਰਪ੍ਰੀਤ, ਗੋਤਮ, ਸੁਭਾਸ਼, ਇੰਦਰਮੋਹਨ, ਨੇਕ ਦਿੳਣ ਅਤੇ ਤਾਰਾ ਸਿੰਘ ਜੱਸੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਈ-ਰਿਕਸ਼ਾ ਬਿਜਲੀ ਦੇ ਖੰਭੇ ਨਾਲ ਟਕਰਾਇਆ-ਡਰਾਈਵਰ ਜ਼ਖ਼ਮੀ ਅਗਲੀ ਖ਼ਬਰ ਨਹਿਰ 'ਚ ਮੋਘਾ ਲੱਗਣ ਦਾ ਕੰਮ ਸ਼ੁਰੂ ਕਿਸਾਨਾਂ ਨੂੰ ਬੱਝੀ ਨਹਿਰੀ ਪਾਣੀ ਦੀ ਆਸ
Ad Position 24