25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਾਬਕਾ ਕੈਬਨਿਟ ਮੰਤਰੀ ਮਲੂਕਾ ਵਲੋਂ ਹਾਰੇ ਕੌਂਸਲਰਾਂ ਨੂੰ ਮਾਣ ਸਨਮਾਨ ਦੇਣ ਦਾ ਭਰੋਸਾ

Ad Position 21
No active advertisement
ਅਜੀਤ ਡੈਸਕ 03-06-2026
ਭਗਤਾ ਭਾਈਕਾ, 2 ਜੂਨ (ਸੁਖਪਾਲ ਸਿੰਘ ਸੋਨੀ)- ਭਗਤਾ ਭਾਈਕਾ ਵਿਖੇ ਨਗਰ ਪੰਚਾਇਤ ਚੋਣਾਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਚੋਣ ਹਾਰਨ ਵਾਲੇ ਉਮੀਦਵਾਰ ਵਾਰਡ ਨੰ-12 ਤੋਂ ਕਰਨਦੀਪ ਸਿੰਘ ਦੂਆ, ਵਾਰਡ ਨੰ-6 ਤੋਂ ਠਾਣਾ ਸਿੰਘ, ਵਾਰਡ ਨੰ-8 ਤੋਂ ਹਰਜਿੰਦਰ ਸਿੰਘ ਦੇ ਘਰ ਪਹੰੁਚ ਕੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ ¢ ਅੱਜ ਸਾਬਕਾ ਮੰਤਰੀ ਮਲੂਕਾ ਨੇ ਯੂਥ ਆਗੂ ਕਰਨਦੀਪ ਸਿੰਘ 'ਕਰਨ ਦੂਆ' ਦੇ ਨਿਵਾਸ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਔਖੇ ਸਮੇਂ ਪਾਰਟੀ ਲਈ ਚਟਾਨ ਬਣਨ ਵਾਲੇ ਆਗੂਆਂ ਦੀ ਕੋਈ ਵੀ ਕੁਰਬਾਨੀ ਅਰਜਾਈ ਨਹੀਂ ਜਾਵੇਗੀ¢ ਉਨ੍ਹਾਂ ਚੋਣਾਂ ਹਾਰਨ ਵਾਲੇ ਉਮੀਦਵਾਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਭਵਿੱਖ 'ਚ ਉਨ੍ਹਾਂ ਦਾ ਅਕਾਲੀ ਦਲ ਵਲੋਂ ਵਿਸ਼ੇਸ਼ ਮਾਣ-ਸਤਿਕਾਰ ਕੀਤਾ ਜਾਵੇਗਾ ¢ ਸ. ਮਲੂਕਾ ਨੇ ਅਕਾਲੀ ਦਲ ਦੇ ਕੌਂਸਲਰਾਂ ਨੂੰ ਜਿੱਤ ਦਿਵਾਉਣ ਤੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਹਮੇਸ਼ਾ ਦੀ ਤਰ੍ਹਾਂ ਲੋਕਾਂ ਦੀਆਂ ਉਮੀਦਾਂ ਉਪਰ ਖਰਾ ਉਤਰੇਗਾ¢ ਮਲੂਕਾ ਨੇ ਕਿਹਾ ਕਿ ਉਕਤ ਚੋਣਾਂ ਨੂੰ ਸਮੂਹ ਰਾਜਸੀ ਪਾਰਟੀਆਂ 2027 ਚੋਣਾਂ ਸਬੰਧੀ ਸੈਮੀਫਾਈਨਲ ਮੈਚ ਦੱਸ ਰਹੀਆਂ ਸਨ, ਇਹ ਸੈਮੀਫਾਈਨਲ ਲੋਕਾਂ ਨੇ ਅਕਾਲੀ ਦਲ ਨੂੰ ਜਿੱਤਾ ਦਿੱਤਾ ਹੈ ਅਤੇ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਲੋਕਾਂ ਦੇ ਪਿਆਰ ਸਦਕਾ ਫਾਈਨਲ ਵੀ ਅਕਾਲੀ ਦਲ ਨੇ ਹੀ ਜਿੱਤ ਲੈਣਾ ਹੈ ¢ ਇਸ ਮੌਕੇ ਰਾਕੇਸ਼ ਕੁਮਾਰ ਗੋਇਲ, ਗਗਨਦੀਪ ਸਿੰਘ ਗਰੇਵਾਲ, ਮਨਜੀਤ ਸਿੰਘ ਧੁੰਨਾ, ਜਗਮੋਹਣ ਲਾਲ ਗਰਗ, ਸਤਵਿੰਦਰਪਾਲ ਸਿੰਘ ਸਿੱਧੂ, ਜਸਪਾਲ ਸਿੰਘ ਵੜਿੰਗ, ਸੁਖਜਿੰਦਰ ਸਿੰਘ ਖ਼ਾਨਦਾਨ, ਸੁਖਜਿੰਦਰ ਸਿੰਘ ਖਹਿਰਾ, ਹਰਭਗਵਾਨ ਸਿੰਘ ਮੱਕੜ, ਹਰਭਜਨ ਸਿੰਘ ਦੂਆ, ਹਰਜਿੰਦਰ ਸਿੰਘ ਸਹੋਤਾ, ਸੁਖਚੈਨ ਸਿੰਘ ਚੈਨਾ, ਸੁਰਿੰਦਰ ਸੋਨੀ, ਦੀਪ ਸੋਢੀ, ਵਿੱਕੀ ਸਿੱਧੂ, ਚੇਤਨ ਕਟਾਰੀਆ ਆਦਿ ਹਾਜ਼ਰ ਸਨ ¢
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਚੋਣਾਂ ਤੋਂ ਬਾਅਦ ਜਨਤਕ ਨਜ਼ਰਾਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚੋਣ 'ਤੇ ਟਿਕੀਆਂ <br/> ਅਗਲੀ ਖ਼ਬਰ 7 ਜੂਨ ਨੂੰ ਲੱਗਣਗੇ ਪ੍ਰੀ-ਐਸ. ਆਈ. ਆਰ. ਆਧਾਰਿਤ ਵਿਸ਼ੇਸ਼ ਕੈਂਪ
Ad Position 24