25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੜਕ ਦੇ ਨਵ-ਨਿਰਮਾਣ ਨੂੰ ਲੈ ਕੇ ਵਾਰਡ ਵਾਸੀਆਂ ਵਲੋਂ ਨਾਅਰੇਬਾਜ਼ੀ <br/>

Ad Position 21
No active advertisement
ਬੁਢਲਾਡਾ ਵਿਖੇ ਸੜਕ ਦੇ ਨਵ-ਨਿਰਮਾਣ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਵਾਰਡ ਵਾਸੀ | ਤਸਵੀਰ : ਟੋਨੀ ਬੁਢਲਾਡਾ <br/> 03-06-2026
ਬੁਢਲਾਡਾ, 2 ਜੂਨ (ਸੁਨੀਲ ਮਨਚੰਦਾ)- ਸੜਕ ਦੇ ਨਿਰਮਾਣ ਨੂੰ ਲੈ ਕੇ ਸਥਾਨਕ ਵਾਰਡ ਨੰਬਰ 9 ਦੇ ਨਿਵਾਸੀਆਂ ਵਲੋਂ ਠੇਕੇਦਾਰ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੜਕ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ 'ਚ ਹੋਣ ਕਾਰਨ ਵਾਰਡ ਵਾਸੀ ਕਾਫ਼ੀ ਪਰੇਸ਼ਾਨੀ ਸਨ ਪਰ ਜਦੋਂ ਸਰਕਾਰ ਵਲੋਂ ਇਹ ਸੜਕ ਪਾਸ ਕੀਤੀ ਗਈ ਤਾਂ ਹੁਣ ਉਕਤ ਠੇਕੇਦਾਰ ਅਤੇ ਅਧਿਕਾਰੀ ਇਸ ਨੂੰ ਬੇਤਰਤੀਬੇ ਢੰਗ ਤੇ ਘਟੀਆ ਮੈਟੀਰੀਅਲ ਦੀ ਵਰਤੋਂ ਕਰ ਕੇ ਬਣਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸੜਕ ਨਿਰਮਾਣ ਮੌਕੇ ਉੱਚ ਅਧਿਕਾਰੀਆਂ ਵਲੋਂ 18 ਫੁੱਟੀ ਸੜਕ ਪਾਸ ਹੋਈ ਹੈ ਜਦਕਿ ਇਸ ਨੂੰ 9 ਫੁੱਟ ਤੱਕ ਹੀ ਸੀਮਤ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਸੜਕ ਪਿੰਡ ਕੁਲਾਣਾ ਤੋਂ ਇਤਿਹਾਸਿਕ ਪਿੰਡ ਸੈਦੇਵਾਲਾ ਵਿਖੇ ਜਾਂਦੀ ਹੈ ਜਿੱਥੇ 2 ਇਤਿਹਾਸਕ ਧਾਰਮਿਕ ਸਥਾਨ ਹਨ ਅਤੇ ਵੱਡੀ ਗਿਣਤੀ ਲੋਕਾਂ ਦੀ ਆਸਥਾ ਜੁੜੀ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਸੜਕ ਨੂੰ 18 ਫੁੱਟੀ ਅਤੇ ਸਹੀ ਨਿਯਮਾਂ ਅਨੁਸਾਰ ਬਣਾਇਆ ਜਾਵੇ | ਇਸ ਮੌਕੇ ਮਲਕੀਤ ਸਿੰਘ, ਸਰੂਪ ਸਿੰਘ, ਮਨਜੀਤ ਕੌਰ, ਦਿਲਬਾਗ ਸਿੰਘ, ਰਕੇਸ਼ ਕੁਮਾਰ, ਸੀਮਾ ਰਾਣੀ, ਦਰਸ਼ਨਾਂ ਦੇਵੀ, ਮੰਗੂ ਸਿੰਘ, ਸੰਤਾ ਸਿੰਘ, ਦਰਸ਼ਨ ਸਿੰਘ, ਸੁਖਪਾਲ ਸਿੰਘ ਆਦਮ ਤੇ ਵਾਰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੋਸ਼ੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਥਾਣੇ ਅੱਗੇ ਧਰਨਾ ਲਗਾਇਆ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਵਲੋਂ ਕੌਂਸਲਰ ਜਿੱਤੇ ਪਤੀ ਪਤਨੀ ਦੀ ਚਾਰ-ਚੁਫੇਰੇ ਚਰਚਾ <br/>
Ad Position 24