ਬੁਢਲਾਡਾ, 2 ਜੂਨ (ਸੁਨੀਲ ਮਨਚੰਦਾ)- ਨਗਰ ਕੌਂਸਲ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਤੇ ਉਨ੍ਹਾਂ ਦੀ ਪਤਨੀ ਦੀ ਜੋੜੀ ਦੀ ਜਿੱਤ ਦੀ ਸ਼ਹਿਰ ਤੋਂ ਇਲਾਵਾ ਜ਼ਿਲੇ੍ਹ 'ਚ ਪੂਰੀ ਚਰਚਾ ਹੈ | ਦੋਵੇਂ ਉਮੀਦਵਾਰਾਂ ਨੇ ਵਾਰਡ ਨੰ. 10 ਤੇ 15 'ਚੋ ਕਰੀਬ 1 ਹਜ਼ਾਰ 612 ਵੋਟਾਂ ਹਾਸਲ ਕਰ ਕੇ ਇਤਿਹਾਸਿਕ ਜਿੱਤ ਦਰਜ ਕਰਵਾਈ ਹੈ | ਕੌਂਸਲਰ ਕਰਮਜੀਤ ਸਿੰਘ ਮਾਘੀ ਪਹਿਲੀ ਵਾਰ ਵਾਰਡ ਨੰ. 10 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਮੈਦਾਨ 'ਚ ਉੱਤਰੇ ਸਨ, ਜੋ ਕਾਂਗਰਸ ਉਮੀਦਵਾਰ ਤੋਂ 301 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਸੁੱਖੀ 2 ਵਾਰ ਕੌਂਸਲਰ ਰਹਿ ਚੁੱਕੀ ਹੈ, ਨੇ ਐਤਕੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ 625 ਵੋਟਾਂ ਨਾਲ ਜਿੱਤ ਦਰਜ ਕਰਵਾ ਕੇ ਤੀਸਰੀ ਵਾਰ ਕੌਂਸਲਰ ਬਣੀ ਹੈ | ਸਥਾਨਕ ਸਿਆਸਤ 'ਚ ਇਹ ਪਹਿਲੀ ਮਹਿਲਾ ਕੌਂਸਲਰ ਹੈ, ਜੋ ਤੀਜੀ ਵਾਰ ਕੌਂਸਲਰ ਬਣੀ |