31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮੁੱਖ ਮੰਤਰੀ ਯੋਜਨਾ 'ਮੇਰੀ ਰਸੋਈ' ਮੁਹਿੰਮ ਤਹਿਤ ਬਾਲਿਆਂਵਾਲੀ ਵਿਖੇ ਰਾਸ਼ਨ ਕਿੱਟਾਂ ਵੰਡੀਆਂ <br/>

Ad Position 21
No active advertisement
ਅਜੀਤ ਡੈਸਕ 10-06-2026

ਬਾਲਿਆਂਵਾਲੀ, 9 ਜੂਨ (ਕੁਲਦੀਪ ਮਤਵਾਲਾ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤੀ 'ਮੇਰੀ ਰਸੋਈ' ਮੁਹਿੰਮ ਤਹਿਤ ਹਲਕਾ ਮੌੜ ਦੇ ਵੱਡੇ ਪਿੰਡ ਬਾਲਿਆਂਵਾਲੀ ਵਿਖੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਗਸੀਰ ਸ਼ਰਮਾ, ਸੀਨੀਅਰ ਆਗੂ ਸੁਖਵੀਰ ਸਿੰਘ ਮਾਨ ਮੈਂਬਰ ਬਲਾਕ ਸੰਮਤੀ, ਹਰਜਿੰਦਰ ਸਿੰਘ ਕਾਲਾ ਬਲਾਕ ਕੋਆਰਡੀਨੇਟਰ ਅਤੇ ਕੁਲਦੀਪ ਸਿੰਘ ਦੰਦੀਵਾਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ | ਉਹ ਸਾਰੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕ੍ਰਮਵਾਰ ਪੂਰੇ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਚ ਲੋਕ ਦੁਬਾਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਆਗੂਆਂ ਤੇ ਵਰਕਰਾਂ ਨੇ ਮੁੱਖ ਮੰਤਰੀ ਅਤੇ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਧੰਨਵਾਦ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਗਸੀਰ ਸ਼ਰਮਾ, ਸੀਨੀਅਰ ਆਗੂ ਸੁਖਵੀਰ ਸਿੰਘ ਮਾਨ ਮੈਂਬਰ ਬਲਾਕ ਸੰਮਤੀ, ਹਰਜਿੰਦਰ ਸਿੰਘ ਕਾਲਾ ਬਲਾਕ ਕੋਆਰਡੀਨੇਟਰ, ਕੁਲਦੀਪ ਸਿੰਘ ਦੰਦੀਵਾਲ, ਸੁੱਚਾ ਸਿੰਘ ਵੜੈਚ ਹਲਕਾ ਕੋਆਰਡੀਨੇਟਰ, ਯੂਥ ਆਗੂ ਬਿੱਟੂ ਨੰਬਰਦਾਰ ਤੇ ਜੱਗਾ ਸਿੰਘ ਮਾਨ ਅਤੇ ਬਿੰਦਰ ਸਿੰਘ ਟੇਲਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਧੂਰੀ ਵਿਖੇ ਟਾਵਰ 'ਤੇ ਚੜਿ੍ਹਆ ਮਾਨਸਾ ਦਾ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ ਅਗਲੀ ਖ਼ਬਰ ਬਲਾਕ ਨਥਾਣਾ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਮੁਢਲੀ ਲੀਡਰਸ਼ਿਪ 'ਤੇ ਭਰੋਸਾ ਪ੍ਰਗਟ <br/>
Ad Position 24