31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਧੂਰੀ ਵਿਖੇ ਟਾਵਰ 'ਤੇ ਚੜਿ੍ਹਆ ਮਾਨਸਾ ਦਾ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ

Ad Position 21
No active advertisement
ਅਜੀਤ ਡੈਸਕ 10-06-2026

ਧੂਰੀ, 9 ਜੂਨ (ਸੰਜੇ ਲਹਿਰੀ/ਧਾਂਦਰਾ)-5994 ਈ.ਟੀ.ਟੀ. ਟੀਚਰ ਭਰਤੀ ਜਥੇਬੰਦੀ ਵਿਚ ਬੈਕਲੋਗ ਦੇ ਨਾਂਅ 'ਤੇ ਨੌਕਰੀਆਂ ਤੋਂ ਵਾਂਝੇ ਰਹੇ ਕਰੀਬ 2994 ਈ.ਟੀ.ਟੀ. ਅਧਿਆਪਕਾਂ ਦੀ ਜਥੇਬੰਦੀ ਵਲੋਂ ਆਪਣੀ ਭਰਤੀ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਨਾਲ ਸੰਬੰਧਿਤ ਧੂਰੀ ਸ਼ਹਿਰ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਤੇ ਇਨ੍ਹਾਂ ਬੇਰੁਜ਼ਗਾਰ ਈ. ਟੀ. ਟੀ. ਟੀਚਰਾਂ ਵਿਚ ਸ਼ਾਮਿਲ ਮਾਨਸਾ ਸ਼ਹਿਰ ਦਾ ਹਰਜੀਤ ਸਿੰਘ ਨਾਮੀ ਨੌਜਵਾਨ ਅੱਤ ਦੀ ਪੈ ਰਹੀ ਗਰਮੀ ਦੇ ਬਾਵਜੂਦ ਵੀ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਨੇੜੇ ਬਣੇ ਟੈਲੀਫ਼ੋਨ ਐਕਸਚੇਂਜ ਦੇ ਦਫ਼ਤਰ ਵਿਚ ਲੱਗੇ ਬੀ.ਐਸ.ਐਨ.ਐਲ. ਟਾਵਰ ਦੇ ਉੱਪਰ ਚੜ ਗਿਆ | ਹਰਜੀਤ ਸਿੰਘ ਦੀ ਇਸ ਕਾਰਵਾਈ ਤੋਂ ਬਾਅਦ ਸਮੁੱਚਾ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ ਤੇ ਟਾਵਰ ਕੋਲ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ | ਇਸ ਮੌਕੇ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਲਈ ਪਹੁੰਚੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 5994 ਈ ਟੀ ਟੀ ਭਰਤੀ ਵਿਚੋਂ ਮੈਰਿਟ ਵਿਚ ਆਏ 2994 ਦੇ ਕਰੀਬ ਵਿਦਿਆਰਥੀਆਂ ਨੂੰ ਨੌਕਰੀਆਂ ਤੋਂ ਵਾਂਝੇ ਰੱਖ ਕੇ ਇਨ੍ਹਾਂ ਨਾਲ ਜੋ ਧੱਕੇਸ਼ਾਹੀ ਕੀਤੀ ਹੈ ਉਹ ਨਿੰਦਣਯੋਗ ਹੈ, ਜਿਸ ਸੰਬੰਧੀ ਵਿਚਾਰ ਕਰਨਾ ਚਾਹੀਦਾ ਹੈ | ਪ੍ਰਧਾਨ ਅਸ਼ੋਕ ਬਾਵਾ ਤੇ ਸੂਬਾ ਆਗੂ ਕੁਲਵਿੰਦਰ ਸਾਮਾ ਨੇ ਦੱਸਿਆ ਕਿ 5994 ਭਰਤੀ ਵਿਚੋਂ 3000 ਟੀਚਰਾਂ ਨੂੰ ਭਰਤੀ ਕਰ ਕੇ 2994 ਦੇ ਕਰੀਬ ਟੀਚਰਾਂ ਨੂੰ ਬੈਕਲਾਗ ਦੇ ਨਾਂਅ 'ਤੇ ਨੌਕਰੀਆਂ 'ਤੇ ਨਾ ਰੱਖ ਕੇ ਪੰਜਾਬ ਸਰਕਾਰ ਵਲੋਂ ਸਾਡੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ | ਧੂਰੀ ਵਿਖੇ ਜਥੇਬੰਦੀ ਵਲੋਂ ਲਗਾਇਆ ਗਿਆ ਇਹ ਮੋਰਚਾ ਪੱਕੇ ਤੌਰ 'ਤੇ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਮਾਨਯੋਗ ਹਾਈਕੋਰਟ ਵਿਚ ਵੀ ਇੱਕ ਕੇਸ ਵਿਚਾਰ ਅਧੀਨ ਹੈ | ਇਸ ਮੌਕੇ ਅਜੀਤ ਸਿੰਘ ਮਾਨਸਾ ਸੁਖਪ੍ਰੀਤ ਮਾਨਸਾ ਸੁਖਬੀਰ ਭਵਾਨੀਗੜ੍ਹ ਮਨੀ ਬੁਢਲਾਡਾ ਆਦਿ ਤੋਂ ਇਲਾਵਾ ਅਨੇਕਾਂ ਹੋਰ ਈ.ਟੀ.ਟੀ. ਅਧਿਆਪਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀਆਂ ਨੇ ਝਾੜੂ ਤੀਲਾ-ਤੀਲਾ ਕਰਕੇ ਭੁੱਚੋ ਮੰਡੀ ਵਿਖੇ ਪ੍ਰਗਟਾਇਆ ਰੋਸ <br/> ਅਗਲੀ ਖ਼ਬਰ ਮੁੱਖ ਮੰਤਰੀ ਯੋਜਨਾ 'ਮੇਰੀ ਰਸੋਈ' ਮੁਹਿੰਮ ਤਹਿਤ ਬਾਲਿਆਂਵਾਲੀ ਵਿਖੇ ਰਾਸ਼ਨ ਕਿੱਟਾਂ ਵੰਡੀਆਂ <br/>
Ad Position 24