13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਸ ਰੋਜ਼ਾ ਗਿਆਨ ਅੰਜੁਨ ਸਮਰ ਕੈਂਪ ਇਨਾਮ ਵੰਡ ਸਮਾਗਮ ਨਾਲ ਸਮਾਪਤ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਤਲਵੰਡੀ ਸਾਬੋ 11 ਜੂਨ (ਰਣਜੀਤ ਸਿੰਘ ਰਾਜੂ) ਵਿਦਿਆਰਥੀ ਵਰਗ ਵਿਚ ਆਪਣੇ ਅਮੀਰ ਵਿਰਸੇ, ਸੱਭਿਅਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਚੇਤੰਨਤਾ ਪੈਦਾ ਕਰਨ ਦੇ ਆਸ਼ੇ ਨੂੰ ਮੁੱਖ ਰੱਖਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਖਾਲਸਾ ਸੀ.ਸੈ. ਸਕੂਲ ਤਲਵੰਡੀ ਸਾਬੋ ਵਿਖੇ ਲਗਾਇਆ ਗਿਆ 10 ਰੋਜ਼ਾ ਗਿਆਨ ਅੰਜੁਨ ਸਮਰ ਕੈਂਪ ਅੱਜ ਇਨਾਮ ਵੰਡ ਸਮਾਗਮ ਦੇ ਨਾਲ ਹੀ ਸਮਾਪਤ ਹੋ ਗਿਆ | ਸਟੱਡੀ ਸਰਕਲ ਵਲੋਂ ਜਾਰੀ ਪ੍ਰੈਸ ਬਿਆਨ ਮੁਤਾਬਿਕ ਇਨਾਮ ਵੰਡ ਸਮਾਗਮ ਵਿਚ ਸੁਖਮੰਦਰ ਸਿੰਘ ਭਾਗੀਵਾਂਦਰ, ਹਰਬੰਸ ਸਿੰਘ ਸੰਧੂ ਸੇਵਾਮੁਕਤ ਡੀ.ਪੀ.ਆਈ (ਸਕੂਲਜ਼), ਲਾਭਵੀਰ ਸਿੰਘ ਪਟਵਾਰੀ, ਮਾ: ਜੋਗਿੰਦਰ ਸਿੰਘ, ਰੇਸ਼ਮ ਸਿਘ ਏ.ਐਸ.ਆਈ, ਸੁਖਦੇਵ ਸਿੰਘ ਸੇਵਾਮੁਕਤ ਕਾਨੂੰਗੋ, ਲਖਵੀਰ ਸਿੰਘ ਨੱਤ ਦਸਤਾਰ ਕੋਚ, ਪਰਮਿੰਦਰ ਸਿੰਘ ਅਤੇ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ | ਸੇਵਾਮੁਕਤ ਇੰਸਪੈਕਟਰ ਸ਼ਮਸ਼ੇਰ ਸਿੰਘ ਜਗਾ ਅਤੇ ਸੁਖਰਾਜ ਸਿੰਘ ਸੰਦੋਹਾ ਕੈਂਪ ਪਿ੍ੰਸੀਪਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ 10 ਰੋਜ਼ਾ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਸਿਹਤ ਸੰਭਾਲ,ਨਸ਼ਿਆਂ ਦੇ ਨੁਕਸਾਨ, ਵਾਤਾਵਰਣ ਸੰਭਾਲ, ਇਮਾਨਦਾਰੀ/ਚੰਗੀ ਨੀਤੀ, ਵੰਡ ਛਕੋ ਸਿਧਾਂਤ, ਸਫ਼ਲ ਜੀਵਨ ਦੇ ਰਾਜ, ਵੱਡਿਆਂ ਦਾ ਸਤਿਕਾਰ ਆਦਿ ਵਿਸ਼ਿਆਂ ਤੇ ਵੱਖ-ਵੱਖ ਵਿਦਵਾਨਾਂ ਵਲੋਂ ਭਾਸ਼ਣ ਦਿੱਤੇ ਗਏ | ਰੋਜ਼ਾਨਾ ਖੇਡਾਂ ਅਤੇ ਸਖਸ਼ੀਅਤ ਉਸਾਰੀ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਰੋਜ਼ਾਨਾ ਰਿਫਰੈਸ਼ਮੈਂਟ ਵੀ ਦਿੱਤੀ ਗਈ | ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਭਾਸ਼ਨ, ਕਵਿਤਾ, ਕਵੀਸ਼ਰੀ, ਅਰਦਾਸ ਕੰਠ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ | ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਲਈ ਧਾਰਮਿਕ ਟੂਰ ਲਿਜਾਇਆ ਗਿਆ ਜਿਸ ਦੌਰਾਨ ਬੱਚਿਆਂ ਨੂੰ ਗੁਰਦੁਆਰਾ ਜਫ਼ਰਨਾਮਾ ਸਾਹਿਬ ਦੀਨਾ ਕਾਂਗੜ, ਗੁ: ਗੁਰੂਸਰ ਮਹਿਰਾਜ, ਭਾਈ ਰੂਪਾ ਦੇ ਗੁਰਦੁਆਰਾ ਸਾਹਿਬ, ਭਗਤਾ ਭਾਈ ਕਾ ਅਤੇ ਚੱਕ ਫ਼ਤਿਹ ਸਿੰਘ ਵਿਖੇ ਮਾਈ ਦੇਸਾਂ ਜੀ ਦੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ ਗਏ ਅਤੇ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ | ਪ੍ਰਬੰਧਕਾਂ ਮੁਤਾਬਿਕ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਪ੍ਰੋ.ਅਰਸ਼ਦੀਪ ਸਿੰਘ, ਸਤਨਾਮ ਸਿੰਘ ਬਹਿਮਣ, ਜੁਗਾਦਪ੍ਰੀਤ ਸਿੰਘ, ਬੇਅੰਤ ਸਿੰਘ ਲਾਲੇਆਣਾ, ਬੂਟਾ ਸਿੰਘ ਆਰੇ ਵਾਲਾ, ਬਿੰਦਰ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮਪੁਰਾ ਵਿਚ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ <br/> ਅਗਲੀ ਖ਼ਬਰ ਖੇਤਰ ਗੋਨਿਆਣਾ ਦੇ ਪਿੰਡਾਂ ਵਿਚ ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ...
Ad Position 24