13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਰਾਮਪੁਰਾ ਵਿਚ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ <br/>

Ad Position 21
repet_subhas-goyals [Copy P29]
ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਆਗੂ | ਅਜੀਤ ਤਸਵੀਰ <br/> 12-06-2026
ਰਾਮਪੁਰਾ ਫੂਲ, 11 ਜੂਨ (ਹੇਮੰਤ ਕੁਮਾਰ ਸ਼ਰਮਾ)-ਪਿੰਡ ਰਾਮਪੁਰਾ ਦੇ ਦੁੱਧਾਧਾਰੀ ਖੇਡ ਸਟੇਡੀਅਮ ਵਿਚ ਸਮੂਹ ਨਗਰ ਦੇ ਸਹਿਯੋਗ ਨਾਲ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਲਗਭਗ 24 ਟੀਮਾਂ ਨੇ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਟੂਰਨਾਮੈਂਟ ਦਾ ਰਸਮੀ ਉਦਘਾਟਨ ਸੰਤ ਬਾਬਾ ਰਾਮ ਨਰਾਇਣ ਗਿਰੀ ਅਤੇ ਪਾਵਨ ਨੱਕਈ ਵਲੋਂ ਕੀਤਾ ਗਿਆ | ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਖੇਡ ਭਾਵਨਾ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਦੂਜੇ ਦਿਨ ਹੋਏ ਫ਼ਾਇਨਲ ਮੁਕਾਬਲੇ ਵਿਚ ਪਿੰਡ ਫੱਤਾ ਮਾਲੂਕਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮੇਜ਼ਬਾਨ ਪਿੰਡ ਰਾਮਪੁਰਾ ਦੀ ਟੀਮ ਉਪ ਜੇਤੂ ਰਹੀ | ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਗਦ ਇਨਾਮਾਂ ਦੇ ਨਾਲ-ਨਾਲ ਸਾਈਕਲਾਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਦਰਜੀਤ ਮਾਨ ਚੇਅਰਮੈਨ, ਸਿੱਪੀ ਭਾਕਰ, ਗਗਨਦੀਪ ਸ਼ਰਮਾ ਪੀ. ਸੀ. ਐਸ., ਐਸ. ਡੀ. ਐਮ. ਨਿਹਾਲ ਸਿੰਘ ਵਾਲਾ, ਡਾ. ਗੁਰਕੇਸਰ ਸਿੰਘ ਬੱਗਾ, ਲਖਵੀਰ ਸਿੰਘ ਨੰਬਰਦਾਰ, ਜਸਕੀਰਤ ਢਿੱਲੋਂ ਸਰਪੰਚ, ਭਗਵਾਨ ਸਿੰਘ ਨੰਬਰਦਾਰ, ਗੁਰਤੇਜ ਸਿੰਘ ਠੇਕੇਦਾਰ, ਡਾ. ਅਸ਼ਵਨੀ ਗਰੋਵਰ, ਸੁਰਜੀਤ ਸਿੰਘ ਗੋਰਾ ਟਾਇਲ, ਜਗਤਾਰ ਸਿੰਘ ਭਾਨੀਆ ਅਤੇ ਪ੍ਰੈਸ ਕਲੱਬ ਰਾਮਪੁਰਾ ਦੇ ਮੈਂਬਰਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ | ਬੁਲਾਰਿਆਂ ਨੇ ਕਿਹਾ ਕਿ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸ ਟੂਰਨਾਮੈਂਟ ਦੌਰਾਨ ਨੂਰੀ ਤੇ ਸਾਹਿਲ ਨੇ ਵਿਸ਼ੇਸ਼ ਸੇਵਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਆਗੂ ਕਿ੍ਸ਼ਨ ਸਿੰਘ ਭਾਗੀਵਾਂਦਰ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਗਲੀ ਖ਼ਬਰ ਦਸ ਰੋਜ਼ਾ ਗਿਆਨ ਅੰਜੁਨ ਸਮਰ ਕੈਂਪ ਇਨਾਮ ਵੰਡ ਸਮਾਗਮ ਨਾਲ ਸਮਾਪਤ
Ad Position 24