20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਹਲਕਾ ਮੌੜ ਦੇ ਪਿੰਡਾਂ ਵਿਚ ਐਡਵੋਕੇਟ ਨਵਦੀਪ ਸਿੰਘ ਜੀਦਾ ਵਲੋਂ ਤੂਫ਼ਾਨੀ ਦੌਰਾ ਬਾਲਿਆਂਵਾਲੀ ਵਿਖੇ ਨੌਜਵਾਨਾਂ ਨੂੰ ਵੰਡੀਆਂ ਸਪੋਰਟਸ ਕਿੱਟਾਂ

ਪੰਜਾਬ ਯੂਨੀਵਰਸਿਟੀ ਸੈਨੇਟ ਚੋਣ : ਬਠਿੰਡਾ ਜ਼ਿਲ੍ਹੇ ’ਚ ਤਿੰਨ ਪੋਲਿੰਗ ਬੂਥਾਂ ’ਤੇ ਪਈਆਂ 991 ਵੋਟਾਂ ਬਠਿੰਡਾ , 20 ਸਤੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੇ ਲਈ ਬਠਿੰਡਾ ਜ਼ਿਲ੍ਹੇ ’ ਚ ਰਜਿਸਟਰਡ ਗ੍ਰੈਜੂਏਟ ਵੋਟਰਾਂ ਦੀਆਂ ਵੋਟਾਂ ਪੈਣ ਦਾ ਅਮਲ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ । ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ ਸ਼ਾਮੀ 5 ਵਜੇ ਤੱਕ ਚੱਲੀ ।

Ad Position 21
No active advertisement
ਅਜੀਤ ਡੈਸਕ 21-09-2026
ਪੰਜਾਬ ਯੂਨੀਵਰਸਿਟੀ ਸੈਨੇਟ ਚੋਣ : ਬਠਿੰਡਾ ਜ਼ਿਲ੍ਹੇ ’ਚ ਤਿੰਨ ਪੋਲਿੰਗ ਬੂਥਾਂ ’ਤੇ ਪਈਆਂ 991 ਵੋਟਾਂ ਬਠਿੰਡਾ , 20 ਸਤੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੇ ਲਈ ਬਠਿੰਡਾ ਜ਼ਿਲ੍ਹੇ ’ ਚ ਰਜਿਸਟਰਡ ਗ੍ਰੈਜੂਏਟ ਵੋਟਰਾਂ ਦੀਆਂ ਵੋਟਾਂ ਪੈਣ ਦਾ ਅਮਲ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ । ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ ਸ਼ਾਮੀ 5 ਵਜੇ ਤੱਕ ਚੱਲੀ । ਮਤਦਾਨ ਨੂੰ ਲੈ ਕੇ ਵੋਟਰਾਂ ’ ਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਵੇਰ ਤੋਂ ਹੀ ਵੋਟਰ ਪੋਲਿੰਗ ਸੈਂਟਰਾਂ ’ ਤੇ ਪਹੁੰਚਣੇ ਸ਼ੁਰੂ ਹੋ ਗਏ ਸਨ । ਬਠਿੰਡਾ ਜ਼ਿਲ੍ਹੇ ਵਿਚ ਮਤਦਾਨ ਲਈ ਤਿੰਨ ਸੈਂਟਰ ਬਣਾਏ ਗਏ ਸਨ । ਬਠਿੰਡਾ ਸ਼ਹਿਰ ’ ਚ ਐੱਮ . ਐੱਸ . ਡੀ . ਸਕੂਲ ਵਿਖੇ 69 ਅਤੇ 70 ਨੰਬਰ ਪੋਲਿੰਗ ਬੂਥ ਬਣਾਏ ਗਏ ਸਨ , ਜਦਕਿ ਰਾਮਪੁਰਾ ਫੂਲ ਦੇ ਸ਼ਹੀਦ ਸਮਾਰਕ ਕਾਲਜ ਵਿਚ 71 ਨੰਬਰ ਬੂਥ ’ ਤੇ ਵੋਟਿੰਗ ਹੋਈ । ਪ੍ਰਾਪਤ ਜਾਣਕਾਰੀ ਮੁਤਾਬਿਕ ਰਾਮਪੁਰਾ ਫੂਲ ਦੇ ਬੂਥ ਵਿਚ 103 ਵੋਟਾਂ ਪੋਲ ਹੋਈਆਂ , ਜਦਕਿ ਐੱਮ . ਐੱਸ . ਡੀ . ਸਕੂਲ ਬਠਿੰਡਾ ਦੇ ਦੋ ਸੈਂਟਰਾਂ ਵਿਚ ਕ੍ਰਮਵਾਰ 391 ਅਤੇ 497 ਵੋਟਾਂ ਪਈਆਂ । ਇਸ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਤਿੰਨ ਸੈਂਟਰਾਂ ’ ਤੇ ਕੁਲ 991 ਵੋਟਾਂ ਪੋਲ ਹੋਈਆਂ । ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਰਜਿਸਟਰਡ ਗ੍ਰੈਜੂਏਟ ਹਲਕੇ ਦੀਆਂ 15 ਸੀਟਾਂ ਲਈ 51 ਉਮੀਦਵਾਰ ਚੋਣ ਮੈਦਾਨ ਵਿਚ ਹਨ । ਇਸ ਹਲਕੇ ਲਈ ਚੰਡੀਗੜ੍ਹ ਸਮੇਤ ਪੰਜਾਬ , ਹਰਿਆਣਾ , ਹਿਮਾਚਲ ਪ੍ਰਦੇਸ਼ , ਉੱਤਰਾਖੰਡ , ਰਾਜਸਥਾਨ , ਦਿੱਲੀ ਅਤੇ ਜੰਮੂ - ਕਸ਼ਮੀਰ ਵਿਚ ਕੁਲ 271 ਪੋਲਿੰਗ ਬੂਥ ਬਣਾਏ ਗਏ ਸਨ । ਚੋਣ ਪ੍ਰੋਗਰਾਮ ਮੁਤਾਬਿਕ ਵੋਟਾਂ ਦੀ ਗਿਣਤੀ 23 ਸਤੰਬਰ ਨੂੰ ਹੋਵੇਗੀ । ਸਰਹਿੰਦ ਨਹਿਰ ’ਚੋਂ ਅੰਮ੍ਰਿਤਧਾਰੀ ਵਿਅਕਤੀ ਦੀ ਮਿਲੀ ਲਾਸ਼ ਬਠਿੰਡਾ , 20 ਸਤੰਬਰ ( ਪੱਤਰ ਪ੍ਰੇਰਕ )- ਬਠਿੰਡਾ - ਸਰਹਿੰਦ ਨਹਿਰ ’ ਚ ਪਿੰਡ ਪੂਹਲਾ ਨੇੜੇ ਇਕ 60-65 ਸਾਲ ਦੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ । ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਹੈਲਪ ਲਾਈਨ ਟੀਮ ਮੌਕੇ ‘ ਤੇ ਪਹੁੰਚੀ । ਇਸ ਦੌਰਾਨ ਟੀਮ ਮੈਂਬਰ ਰਾਜਿੰਦਰ ਕੁਮਾਰ , ਸੰਦੀਪ ਗਿੱਲ ਅਤੇ ਸੰਦੀਪ ਵਰਮਾ ਨੇ ਥਾਣਾ ਨਥਾਣਾ ਦੀ ਪੁਲਿਸ ਦੀ ਮੌਜੂਦਗੀ ਵਿਚ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ । ਮ੍ਰਿਤਕ ਦੀ ਉਮਰ ਕਰੀਬ 60 ਤੋਂ 65 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਉਸ ਨੇ ਚਿੱਟਾ ਕੁੜਤਾ - ਪਜਾਮਾ ਪਹਿਨਿਆ ਹੋਇਆ ਸੀ । ਮ੍ਰਿਤਕ ਅੰਮ੍ਰਿਤਧਾਰੀ ਵਿਅਕਤੀ ਸੀ । ਉਸ ਕੋਲੋਂ ਕੋਈ ਅਜਿਹਾ ਦਸਤਾਵੇਜ਼ ਨਹੀਂ ਮਿਲਿਆ , ਜਿਸ ਰਾਹੀਂ ਉਸ ਦੀ ਪਹਿਚਾਣ ਹੋ ਸਕੇ । ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪਹੁੰਚਾਇਆ ਗਿਆ , ਜਿੱਥੇ ਲਾਸ਼ ਨੂੰ 72 ਘੰਟਿਆਂ ਲਈ ਸੁਰੱਖਿਅਤ ਰੱਖਿਆ ਗਿਆ ਹੈ । ਪੁਲਿਸ ਅਤੇ ਸਹਾਰਾ ਸੰਸਥਾ ਵਲੋਂ ਮ੍ਰਿਤਕ ਦੀ ਸ਼ਨਾਖ਼ਤ ਲਈ ਯਤਨ ਕੀਤੇ ਜਾ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਨੇ ਧੂਮਧਾਮ ਨਾਲ ਮਨਾਇਆ 50 ਸਾਲਾ ਸਥਾਪਨਾ ਦਿਵਸ ਅਗਲੀ ਖ਼ਬਰ ‘ਨਸ਼ਾ ਮੁਕਤ ਪੰਜਾਬ ਯਾਤਰਾ’ ’ਚ ਸ਼ਾਮਿਲ ਹੋਣਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ
Ad Position 24