20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

7 ਮਹੀਨਿਆਂ ’ਚ ਬਠਿੰਡਾ ਪੁਲਿਸ ਨੇ ਲੱਭੇ 443 ਗੁੰਮ ਤੇ ਚੋਰੀ ਹੋਏ ਮੋਬਾਈਲ 54 ਲੱਖ ਦੀ ਕੀਮਤ ਦੇ ਮੋਬਾਈਲ ਮਾਲਕਾਂ ਨੂੰ ਸੌਂਪੇ

ਬਠਿੰਡਾ, 20 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਗੁੰਮ ਜਾਂ ਚੋਰੀ ਹੋਏ ਮੋਬਾਈਲ ਫ਼ੋਨ ਮੁੜ ਮਿਲਣ ਦੀ ਉਮੀਦ ਛੱਡ ਚੁੱਕੇ ਲੋਕਾਂ ਲਈ ਕੇਂਦਰ ਸਰਕਾਰ ਦਾ ਸੀ. ਈ.

Ad Position 21
No active advertisement
ਪੁਲਿਸ ਅਧਿਕਾਰੀਆਂ ਦੀ ਇਕ ਪੁਰਾਣੀ ਤਸਵੀਰ ਜੋ ਗੁੰਮ ਹੋਇਆ ਮੋਬਾਈਲ ਮਾਲਕ ਨੂੰ ਸੌਂਪਦੇ ਹੋਏ। 21-09-2026
ਬਠਿੰਡਾ, 20 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਗੁੰਮ ਜਾਂ ਚੋਰੀ ਹੋਏ ਮੋਬਾਈਲ ਫ਼ੋਨ ਮੁੜ ਮਿਲਣ ਦੀ ਉਮੀਦ ਛੱਡ ਚੁੱਕੇ ਲੋਕਾਂ ਲਈ ਕੇਂਦਰ ਸਰਕਾਰ ਦਾ ਸੀ.ਈ.ਆਈ.ਆਰ. (ਕੇਂਦਰੀ ਉਪਕਰਨ ਪਛਾਣ ਰਜਿਸਟਰ) ਪੋਰਟਲ ਸਹਾਇਕ ਸਾਬਤ ਹੋ ਰਿਹਾ ਹੈ । ਆਰ.ਟੀ.ਆਈ. ਰਾਹੀਂ ਸਾਹਮਣੇ ਆਏ ਅੰਕੜਿਆਂ ਅਨੁਸਾਰ ਬਠਿੰਡਾ ਜ਼ਿਲ੍ਹਾ ਪੁਲਿਸ ਨੇ ਸਾਲ 2026 ਦੇ ਪਹਿਲੇ 7 ਮਹੀਨਿਆਂ ਦੌਰਾਨ 443 ਮੋਬਾਈਲ ਫ਼ੋਨ ਟਰੇਸ ਤੇ ਰਿਕਵਰ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 54 ਲੱਖ ਰੁਪਏ ਬਣਦੀ ਹੈ। ਇਸ ਮੌਕੇ ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਉਸ ਨੇ ਲੋਕ ਸੂਚਨਾ ਅਧਿਕਾਰੀ, ਦਫ਼ਤਰ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਤੋਂ ਆਰ.ਟੀ.ਆਈ. ਤਹਿਤ ਜਾਣਕਾਰੀ ਮੰਗੀ ਸੀ, ਜਿਸ ਦੇ ਜਵਾਬ ’ਚ ਉਸ ਨੂੰ ਪੱਤਰ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਜ਼ਿਲ੍ਹੇ ਦੀ ਪੁਲਿਸ ਨੇ ਪਹਿਲੇ ਪੜਾਅ ਵਿਚ ਅਪ੍ਰੈਲ ਮਹੀਨੇ ਦੌਰਾਨ 224 ਮੋਬਾਈਲ ਫ਼ੋਨ, ਜਦਕਿ ਦੂਜੇ ਪੜਾਅ ਵਿਚ ਜੁਲਾਈ ਮਹੀਨੇ ਦੌਰਾਨ 219 ਮੋਬਾਈਲ ਫ਼ੋਨ ਟਰੇਸ ਤੇ ਰਿਕਵਰ ਕੀਤੇ ਗਏ । ਆਰ.ਟੀ.ਆਈ. ਵਿਚ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ 19 ਪੁਲਿਸ ਥਾਣਿਆਂ ਵਿਚੋਂ ਨੰਦਗੜ੍ਹ ਥਾਣੇ ਦੇ ਖੇਤਰ ਵਿਚੋਂ ਸਭ ਤੋਂ ਵੱਧ 39 ਮੋਬਾਈਲ ਫ਼ੋਨ ਪੁਲਿਸ ਨੇ ਟਰੇਸ ਤੇ ਰਿਕਵਰ ਕੀਤੇ ਗਏ। ਜਦਕਿ ਥਾਣਾ ਥਰਮਲ ਪੁਲਿਸ ਨੇ 37, ਥਾਣਾ ਕੋਤਵਾਲੀ ਵਲੋਂ 34, ਸਦਰ ਬਠਿੰਡਾ ਪੁਲਿਸ ਨੇ 29 ਅਤੇ ਥਾਣਾ ਨੇਹੀਆਂ ਵਾਲਾ ਤੋਂ 27 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ। ਸੀ.ਈ.ਆਈ.ਆਰ. ਰਾਹੀਂ ਆਈ.ਐੱਮ.ਈ.ਆਈ. ਬਣਿਆ ਪੁਲਿਸ ਲਈ ਅਹਿਮ ਸਾਧਨ ਗੁੰਮ ਜਾਂ ਚੋਰੀ ਹੋਏ ਮੋਬਾਈਲ ਫ਼ੋਨ ਦਾ ਆਈ.ਐਮ.ਈ.ਆਈ. ਨੰਬਰ ਸੀ.ਈ.ਆਈ.ਆਰ. ਪੋਰਟਲ ‘ਤੇ ਬਲਾਕ ਕਰਵਾਇਆ ਜਾ ਸਕਦਾ ਹੈ। ਇਸ ਤਹਿਤ ਮੋਬਾਈਲ ਨੰਬਰ, ਆਈ.ਐੱਮ.ਈ.ਆਈ. ਨੰਬਰ, ਖ਼ਰੀਦ ਬਿੱਲ ਅਤੇ ਪੁਲਿਸ ਸ਼ਿਕਾਇਤ/ਐੱਫ.ਆਈ.ਆਰ. ਸਬੰਧੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ। ਆਈ.ਐੱਮ.ਈ.ਆਈ. ਬਲਾਕ ਹੋਣ ਤੋਂ ਬਾਅਦ ਮੋਬਾਈਲ ਨੂੰ ਟੈਲੀਕਾਮ ਨੈੱਟਵਰਕ ‘ਤੇ ਵਰਤਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਇਸ ਦੀ ਟਰੇਸਿੰਗ ਵਿਚ ਵੀ ਮਦਦ ਮਿਲਦੀ ਹੈ। ਮੋਬਾਈਲ ਫ਼ੋਨ ਵਾਪਸ ਮਿਲਣ ਤੋਂ ਬਾਅਦ ਉਸ ਨੂੰ ਸੀ.ਈ.ਆਈ.ਆਰ. ਪੋਰਟਲ ਰਾਹੀਂ ਅਨਬਲਾਕ ਕਰਵਾਇਆ ਜਾ ਸਕਦਾ ਹੈ। ਇਸ ਤਰਾਂ ਡਿਜੀਟਲ ਤਕ ਨੀਕ ਅਤੇ ਪੁਲਿਸ ਦੀ ਕਾਰਵਾਈ ਰਾਹੀ ਗੁੰਮ ਅਤੇ ਚੋਰੀ ਹੋਏ ਮੋਬਾਈਲ ਫ਼ੋਨ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚ ਰਹੇ ਹਨ। ਗੁੰਮ ਮੋਬਾਈਲ ਦੀ ਸੂਚਨਾ ਦੇਣ ਵਾਲਿਆਂ ਲਈ ਸੀ.ਈ.ਆ ਈ.ਆਰ. ਪੋਰਟਲ ਮਹੱਤਵਪੂਰਨ ਮੋਬਾਈਲ ਫ਼ੋਨ ਗੁੰਮ ਜਾਂ ਚੋਰੀ ਹੋਣ ਦੀ ਸੂਰਤ ਵਿਚ ਸਿਰਫ਼ ਨਵਾਂ ਸਿੰਮ ਲੈਣਾ ਹੀ ਕਾਫ਼ੀ ਨਹੀਂ, ਸਗੋਂ ਮੋਬਾਈਲ ਦੇ ਆਈ.ਐਮ.ਈ.ਆਈ. ਨੰਬਰ ਨੂੰ ਬਲਾਕ ਕਰਵਾਉਣ ਅਤੇ ਪੁਲਿਸ ਨੂੰ ਸੂਚਨਾ ਦੇਣ ਨਾਲ ਉਸ ਦੀ ਬਰਾਮਦਗੀ ਦੇ ਯਤਨਾਂ ਵਿਚ ਮਦਦ ਮਿਲ ਸਕਦੀ ਹੈ। ਬਠਿੰਡਾ ਪੁਲਿਸ ਵਲੋਂ 2026 ਦੇ ਪਹਿਲੇ 7 ਮਹੀਨਿਆਂ ਵਿਚ ਕੀਤੀਆਂ 443 ਮੋਬਾਈਲ ਰਿਕਵਰੀਆਂ ਇਸ ਪ੍ਰਕਿਰਿਆ ਦੀ ਵਰਤੋਂ ਦਾ ਇਕ ਅੰਕੜਾਤਮਕ ਉਦਾਹਰਨ ਹਨ।
Ad Position 22
No active advertisement
ਪਿਛਲੀ ਖ਼ਬਰ ਪ੍ਰੇਮ ਲਤਾ ਕਪੂਰ ਅਤੇ ਰਾਮਪਾਲ ਕਪੂਰ ਦੀ ਯਾਦ ’ਚ ਅੱਖਾਂ ਦੀ ਜਾਂਚ ਅਤੇ ਖ਼ੂਨਦਾਨ ਕੈਂਪ ਅਗਲੀ ਖ਼ਬਰ ਪਿੰਡ ਘੁੰਮਣ ਕਲਾਂ ਵਿਖੇ ਆਪ੍ਰੇਸ਼ਨ ਕਾਸੋ ਤਹਿਤ ਚੈਕਿੰਗ ਕਰਦੀ ਹੋਈ ਪੁਲਿਸ ਪਾਰਟੀ। ਆਪ੍ਰੇਸ਼ਨ ਕਾਸੋ ਤਹਿਤ ਪੁਲਿਸ ਵਲੋਂ ਸਰ...
Ad Position 24