21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬਿਨਾਂ ਸਫ਼ਾਈ ਕੀਤੇ ਸੜਕ ’ਤੇ ਲੁੱਕ ਪਾਉਣ ਦੇ ਦੋਸ਼ ਦੁਕਾਨਦਾਰਾਂ ਨੇ ਕੰਮ ਦੀ ਗੁਣਵੱਤਾ ’ਤੇ ਚੁੱਕੇ ਸਵਾਲ

ਸੰਗਤ ਮੰਡੀ, 21 ਸਤੰਬਰ (ਸੁਖਤੇਜ ਧਾਲੀਵਾਲ)- ਸੰਗਤ ਮੰਡੀ ਤੋਂ ਕੋਟਗੁਰੂ ਵਾਲੀ ਸੜਕ ‘ਤੇ ਸਫ਼ਾਈ ਕੀਤੇ ਬਿਨਾਂ ਹੀ ਰੇਤੇ ਵਾਲੀ ਬੱਜਰੀ ਉੱਪਰ ਲੁੱਕ ਪਾਉਣ ਦੇ ਮਾਮਲੇ ਨੇ ਦੁਕਾਨਦਾਰਾਂ ਵਿਚ ਰੋਸ ਪੈਦਾ ਕਰ ਦਿੱਤਾ ਹੈ। ਦੁਕਾਨਦਾਰਾਂ ਵਲੋਂ ਸੜਕ ਨਿਰਮਾਣ ਕਾਰਜ ਦੀ ਗੁਣਵੱਤਾ ‘ਤੇ ਸਵਾਲ ਚੁੱਕਦਿਆਂ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ।

Ad Position 21
No active advertisement
ਬਿਨਾਂ ਸਫਾਈ ਕੀਤੇ ਗਏ ਤਿਆਰ ਕੀਤੀ ਜਾ ਰਹੀ ਸੜਕ ਨੂੰ ਪੁੱਟ ਕੇ ਦਿਖਾਉਂਦੇ ਹੋਏ ਦੁਕਾਨਦਾਰ। ਤਸਵੀਰ: ਸੁਖਤੇਜ ਧਾਲੀਵਾਲ 22-09-2026
ਸੰਗਤ ਮੰਡੀ, 21 ਸਤੰਬਰ (ਸੁਖਤੇਜ ਧਾਲੀਵਾਲ)- ਸੰਗਤ ਮੰਡੀ ਤੋਂ ਕੋਟਗੁਰੂ ਵਾਲੀ ਸੜਕ ‘ਤੇ ਸਫ਼ਾਈ ਕੀਤੇ ਬਿਨਾਂ ਹੀ ਰੇਤੇ ਵਾਲੀ ਬੱਜਰੀ ਉੱਪਰ ਲੁੱਕ ਪਾਉਣ ਦੇ ਮਾਮਲੇ ਨੇ ਦੁਕਾਨਦਾਰਾਂ ਵਿਚ ਰੋਸ ਪੈਦਾ ਕਰ ਦਿੱਤਾ ਹੈ। ਦੁਕਾਨਦਾਰਾਂ ਵਲੋਂ ਸੜਕ ਨਿਰਮਾਣ ਕਾਰਜ ਦੀ ਗੁਣਵੱਤਾ ‘ਤੇ ਸਵਾਲ ਚੁੱਕਦਿਆਂ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ । ਇਸ ਮੌਕੇ ਮੌਜੂਦ ਕਰਮਜੀਤ ਸਮੇਤ ਮਾਰਕੀਟ ਦੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਸੜਕ ‘ਤੇ ਪਹਿਲਾਂ ਤੋਂ ਪਿਆ ਰੇਤਾ, ਬੱਜਰੀ ਅਤੇ ਹੋਰ ਸਮੱਗਰੀ ਸਹੀ ਢੰਗ ਨਾਲ ਹਟਾਉਣ ਜਾਂ ਸਫ਼ਾਈ ਕਰਨ ਤੋਂ ਬਾਅਦ ਕੰਮ ਸ਼ੁਰੂ ਕਰਨ ਦੀ ਬਜਾਏ, ਉਸੇ ਉੱਪਰ ਹੀ ਲੁੱਕ-ਬੱਜਰੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕ ਦੀ ਸਤ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕੀਤੇ ਬਿਨ੍ਹਾਂ ਨਵੀਂ ਪਰਤ ਪਾਈ ਜਾਂਦੀ ਹੈ ਤਾਂ ਇਸ ਦੀ ਪਕੜ ਅਤੇ ਮਜ਼ਬੂਤੀ ਨੂੰ ਲੈ ਕੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ। ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਸੜਕ ‘ਤੇ ਪਾਈ ਜਾ ਰਹੀ ਪਰਤ ਨੂੰ ਮੌਕੇ ‘ਤੇ ਹੱਥਾਂ ਨਾਲ ਪੁੱਟ ਕੇ ਦੇਖਿਆ ਤਾਂ ਇਹ ਆਸਾਨੀ ਨਾਲ ਉਖੜਦੀ ਨਜ਼ਰ ਆਈ। ਇਸ ਕਾਰਨ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਜੇਕਰ ਨਿਰਮਾਣ ਕਾਰਜ ਵਿਚ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਕੁਝ ਸਮੇਂ ਬਾਅਦ ਮੁੜ ਟੁੱਟਣੀ ਸ਼ੁਰੂ ਹੋ ਸਕਦੀ ਹੈ । ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਪੈਸੇ ਨਾਲ ਹੋ ਰਹੇ ਵਿਕਾਸ ਕਾਰਜ ਵਿਚ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ । ਉਨ੍ਹਾਂ ਮੰਗ ਕੀਤੀ ਕਿ ਸੜਕ ਦੇ ਨਿਰਮਾਣ ਵਿਚ ਵਰਤੀ ਜਾ ਰਹੀ ਸਮੱਗਰੀ ਦੀ ਗੁਣਵੱਤਾ, ਸੜਕ ਦੀ ਤਿਆਰੀ ਅਤੇ ਲੁੱਕ-ਬੱਜਰੀ ਪਾਉਣ ਦੀ ਪ੍ਰਕਿਰਿਆ ਦੀ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਜਾਂਚ ਕਰਕੇ ਉਸ ਨੂੰ ਤੁਰੰਤ ਦਰੁਸਤ ਕਰਵਾਇਆ ਜਾਵੇ । ਇਸ ਬਾਰੇ ਜਦੋਂ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਕਾਰਜ ਨਾਲ ਸਬੰਧਿਤ ਵੀਡੀਓ ਉਨ੍ਹਾਂ ਨੂੰ ਭੇਜੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਮਾਮਲੇ ਨੂੰ ਤੁਰੰਤ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਸੜਕ ਦੇ ਕੰਮ ਸਬੰਧੀ ਬਣਦੀ ਕਾਰਵਾਈ ਲਈ ਗੱਲ ਕਰਨਗੇ। ਕੀ ਕਹਿੰਦੇ ਹਨ ਠੇਕੇਦਾਰ ਦੂਜੇ ਪਾਸੇ ਜਦੋਂ ਠੇਕੇਦਾਰ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਥੇ ਮੀਟ ਦੀ ਦੁਕਾਨ ਹੋਣ ਕਰਕੇ ਬਲੋਰ ਨਹੀਂ ਮਾਰਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਘਰ ਦੀ ਸ਼ਰਾਬ ਕੱਢਣ ਲਈ ਪਾਈ ਗਈ 65 ਲੀਟਰ ਲਾਹਣ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਚਾਉਕੇ ’ਚ ਭਾਜਪਾ ਦੀ ਰੈਲੀ
Ad Position 24