ਈ-ਰਿਕਸ਼ਾ ਚਾਲਕ ਦੀ ਕੁੱਟਮਾਰ ਕਰਕੇ ਨਕਦੀ ਤੇ ਮੋਬਾਈਲ ਖੋਹਿਆ
ਕੋਟਫੱਤਾ, 21 ਸਤੰਬਰ (ਰਣਜੀਤ ਸਿੰਘ ਬੁੱਟਰ)- ਪਿਛਲੇ ਦਿਨੀਂ ਜੱਸੀ-ਪੌ-ਵਾਲੀ ਚੌਕ ਦੇ ਨੇੜੇ ਗਰੋਥ ਸੈਂਟਰ ਵਿਚ ਇਕ ਈ-ਰਿਕਸ਼ਾ ਚਾਲਕ ਦੀ ਤਿੰਨ ਨੌਜਵਾਨਾਂ ਨੇ ਮਿਲ ਕੇ ਕੁੱਟਮਾਰ ਕੀਤੀ ਤੇ ਉਸ ਤੋਂ ਉਸ ਦਾ ਮੋਬਾਈਲ ਤੇ 4000 ਦੀ ਨਕਦੀ ਖੋਹ ਲਈ। ਥਾਣਾ ਸਦਰ ਬਠਿੰਡਾ ਅਧੀਨ ਪੈਂਦੀ ਕੋਟਸ਼ਮੀਰ ਚੌਕੀ ਕੋਲ ਬਿਸ਼ਨ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਨੇ ਦਰਖਾਸਤ ਦਿੱਤੀ ਜਿਸ ਦੇ ਆਧਾਰ ‘ਤੇ ਕੋਟਸ਼ਮੀਰ ਚੌਕੀ ਦੇ ਇੰਚਾਰਜ ਏ.
ਕੋਟਫੱਤਾ, 21 ਸਤੰਬਰ (ਰਣਜੀਤ ਸਿੰਘ ਬੁੱਟਰ)- ਪਿਛਲੇ ਦਿਨੀਂ ਜੱਸੀ-ਪੌ-ਵਾਲੀ ਚੌਕ ਦੇ ਨੇੜੇ ਗਰੋਥ ਸੈਂਟਰ ਵਿਚ ਇਕ ਈ-ਰਿਕਸ਼ਾ ਚਾਲਕ ਦੀ ਤਿੰਨ ਨੌਜਵਾਨਾਂ ਨੇ ਮਿਲ ਕੇ ਕੁੱਟਮਾਰ ਕੀਤੀ ਤੇ ਉਸ ਤੋਂ ਉਸ ਦਾ ਮੋਬਾਈਲ ਤੇ 4000 ਦੀ ਨਕਦੀ ਖੋਹ ਲਈ। ਥਾਣਾ ਸਦਰ ਬਠਿੰਡਾ ਅਧੀਨ ਪੈਂਦੀ ਕੋਟਸ਼ਮੀਰ ਚੌਕੀ ਕੋਲ ਬਿਸ਼ਨ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਨੇ ਦਰਖਾਸਤ ਦਿੱਤੀ ਜਿਸ ਦੇ ਆਧਾਰ ‘ਤੇ ਕੋਟਸ਼ਮੀਰ ਚੌਕੀ ਦੇ ਇੰਚਾਰਜ ਏ.ਐਸ.ਆਈ. ਪ੍ਰਦੀਪ ਕੁਮਾਰ ਨੇ ਮੁੱਢਲੀ ਪੜਤਾਲ ਤੋਂ ਬਾਅਦ ਤਿੰਨ ਨੌਜਵਾਨਾਂ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵਾਸੀ ਦੀਪ ਸਿੰਘ ਨਗਰ ਬਠਿੰਡਾ ਤੇ ਸਤਵੰਤ ਸਿੰਘ ਵਾਸੀ ਬਲਰਾਜ ਨਗਰ ਬਠਿੰਡਾ ਨੂੰ ਕਾਬੂ ਕਰ ਲਿਆ। ਚੌਕੀ ਇੰਚਾਰਜ ਪ੍ਰਦੀਪ ਕੁਮਾਰ ਨੇ ਬਿਸ਼ਨ ਸਿੰਘ ਈ-ਰਿਕਸ਼ਾ ਚਾਲਕ ਦੇ ਬਿਆਨਾਂ ‘ਤੇ ਮੁਕੱਦਮਾ ਨੰਬਰ 223 ਬੀ.ਐਨ.ਐਸ.ਤਹਿਤ ਮਾਮਲਾ ਦਰਜ ਕਰਕੇ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਿਮਾਂਡ ਹਾਸਿਲ ਕਰ ਲਿਆ।