ਯਾਦਗਾਰੀ ਹੋ ਨਿੱਬੜਿਆ ਭੁੱਚੋ ਦਾ ਸੱਭਿਆਚਾਰਕ ਮੇਲਾ ਨਾਮਵਰ ਗਾਇਕਾਂ ਨੇ ਬੰਨ੍ਹੇ ਗਾਇਕੀ ਦੇ ‘ ਰੰਗ ’
ਭੁੱਚੋ ਮੰਡੀ, 21 ਸਤੰਬਰ (ਪਰਵਿੰਦਰ ਸਿੰਘ ਜੌੜਾ)- ਸਥਾਨਕ ਮਾਲਵਾ ਸੱਭਿਆਚਾਰਕ ਮੰਚ ਵਲੋਂ ਕਰਵਾਇਆ ਗਿਆ ਪਲੇਠਾ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ। ਮੇਲੇ ਵਿਚ ਨਾਮਵਰ ਅਤੇ ਨਵੇਂ ਕਲਾਕਾਰਾਂ ਨੇ ਗਾਇਕੀ ਦੇ ਰੰਗ ‘ਬੰਨ੍ਹ’ ਕੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ।
ਮ
ਮਾਲਵਾ ਸੱਭਿਆਚਾਰਕ ਮੰਚ ਵਲੋਂ ਕਰਵਾਏ ਗਏ ਸੱਭਿਆਚਾਰਕ ਮੇਲੇ ਦੌਰਾਨ ਕਲਾਕਾਰਾਂ ਅਤੇ ਹੋਰਨਾਂ ਦਾ ਸਨਮਾਨ ਕਰਦੇ ਹੋਏ ਵਿਧਾਇਕ ਮਾ. ਜਗਸੀਰ ਸਿੰਘ। ਤਸਵੀਰ: ਪਰਵਿੰਦਰ ਸਿੰਘ ਜੌੜਾ
22-09-2026
ਭੁੱਚੋ ਮੰਡੀ, 21 ਸਤੰਬਰ (ਪਰਵਿੰਦਰ ਸਿੰਘ ਜੌੜਾ)- ਸਥਾਨਕ ਮਾਲਵਾ ਸੱਭਿਆਚਾਰਕ ਮੰਚ ਵਲੋਂ ਕਰਵਾਇਆ ਗਿਆ ਪਲੇਠਾ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ। ਮੇਲੇ ਵਿਚ ਨਾਮਵਰ ਅਤੇ ਨਵੇਂ ਕਲਾਕਾਰਾਂ ਨੇ ਗਾਇਕੀ ਦੇ ਰੰਗ ‘ਬੰਨ੍ਹ’ ਕੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਪੰਜਾਬੀ ਗਾਇਕ ਬਲਵੀਰ ਚੋਟੀਆਂ, ਸ਼ਰੀਫ਼ ਦਿਲਦਾਰ, ਬੱਗੜ ਖਾਨ ਫੱਕਰ ਅਤੇ ਜਸਪਾਲ ਜੱਸੀ ਤੋਂ ਇਲਾਵਾ 2 ਦਰਜਨ ਦੇ ਕਰੀਬ ਨਾਮਵਰ ਅਤੇ ਨਵੇਂ ਕਲਾਕਾਰਾਂ ਨੇ ਪਰਿਵਾਰਕ ਅਤੇ ਸੱਭਿਆਚਾਰ ਗੀਤ ਸੁਣਾ ਕੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਮੰਚ ਵਲੋਂ ਲੇਖਕ ਬਿੰਦਰ ਨਥਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੁਰਾਣੇ ਰਿਕਾਰਡ ਅਤੇ ਤਵਿਆਂ ਮਸ਼ੀਨਾਂ ਦੀ ਪ੍ਰਦਰਸ਼ਨੀ ਲਗਾਈ ਗਈ। ਮੇਲੇ ਦਾ ਉਦਘਾਟਨ ਸਥਾਨਕ ਨਗਰ ਕੌਂਸਲ ਦੀ ਪ੍ਰਧਾਨ ਨੀਨਾ ਬਾਂਸਲ ਵਲੋਂ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਰੁਪਿੰਦਰ ਕੌਰ, ਕੌਂਸਲਰ ਪ੍ਰਿੰਸ ਗੋਲਣ, ਕੌਂਸਲਰ ਸੰਤੋਖ ਜੁਗਨੂੰ, ਕੌਂਸਲਰ ਆਤਮਾ ਸਿੰਘ, ਕੌਂਸਲਰ ਸਾਧੂ ਸਿੰਘ ਸ਼ਰਮਾ, ਸਾਬਕਾ ਪ੍ਰਧਾਨ ਨਰਦੀਪ ਗਰਗ ਵੀ ਮੌਜੂਦ ਸਨ। ਵਿਧਾਇਕ ਮਾ. ਜਗਸੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੇਲੇ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਵਲੋਂ ਟੀਮ ਸਮੇਤ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ, ਹਲਕਾ ਭੁੱਚੋ ਤੋਂ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਗੁਰੂ, ਆਮ ਆਦਮੀ ਪਾਰਟੀ ਦੇ ਆਗੂ ਲੇਖਪ੍ਰੀਤ ਸਿੰਘ ਵਕੀਲ ਅਤੇ ਭਾਜਪਾ ਆਗੂ ਚਰਨਜੀਤ ਸਿੰਘ ਵਕੀਲ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ। ਪਹੁੰਚੇ ਹੋਏ ਪਤਵੰਤਿਆਂ, ਨਾਮਵਰ ਸ਼ਖ਼ਸੀਅਤਾਂ, ਆਗੂਆਂ, ਕਲਾਕਾਰਾਂ ਅਤੇ ਸਹਿਯੋਗੀਆਂ ਨੂੰ ਮੰਚ ਵਲੋਂ ਸਨਮਾਨ ਚਿੰਨ੍ਹ ਦਿੱਤੇ ਗਏ। ਸਰੋਤਿਆਂ ਨੇ ਲੰਮਾ ਸਮਾਂ ਸਾਫ਼ ਸੁਥਰੀ ਪੰਜਾਬੀ ਗਾਇਕੀ ਦਾ ਆਨੰਦ ਮਾਣਿਆ। ਦੁਗਾਣਾ ਜੋੜੀਆਂ ਨੇ ਦਰਸ਼ਕਾਂ ਦਾ ਕਾਫੀ ਮਨੋਰੰਜਨ ਕੀਤਾ।