26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੱਚਖੰਡ ਵਾਸੀ ਸੇਵਾ ਪੰਥੀ ਸੰਤ ਰਣਜੀਤ ਸਿੰਘ ਨਮਿਤ ਅੰਤਿਮ ਅਰਦਾਸ

ਗੋਨਿਆਣਾ, 25 ਸਤੰਬਰ (ਲਛਮਣ ਦਾਸ ਗਰਗ)-ਸੇਵਾ ਭਾਵਨਾ ਵਾਲੇ ਸੇਵਾ ਪੰਥੀ ਸੰਪਰਦਾ ਦੇ ਸਾਧੂ ‘ਸੇਵਾ ਪੰਥੀ’ ਸੰਤ ਰਣਜੀਤ ਸਿੰਘ ਦੀ ਅੰਤਿਮ ਅਰਦਾਸ ਸਥਾਨਕ ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਹੋਈ। ਇਸ ਮੌਕੇ ਅੱਜ ਟਿਕਾਣਾ ਭਾਈ ਜਗਤਾ ਜੀ ਗੁਰਦੁਆਰਾ ਦੇ ਮਹੰਤ ਬਾਬਾ ਕਾਹਨ ਸਿੰਘ ਦੀ ਅਗਵਾਈ ਵਿਚ ‘ਸੇਵਾ ਪੰਥੀ’ ਜਗਜੀਤ ਸਿੰਘ ਨੂੰ ਭਾਈ ਘਨੱਈਆ ਦੀ ਗੱਦੀ ਸੌਂਪੀ ਗਈ।

Ad Position 21
No active advertisement
ਅਜੀਤ ਡੈਸਕ 26-09-2026
ਗੋਨਿਆਣਾ, 25 ਸਤੰਬਰ (ਲਛਮਣ ਦਾਸ ਗਰਗ)-ਸੇਵਾ ਭਾਵਨਾ ਵਾਲੇ ਸੇਵਾ ਪੰਥੀ ਸੰਪਰਦਾ ਦੇ ਸਾਧੂ ‘ਸੇਵਾ ਪੰਥੀ’ ਸੰਤ ਰਣਜੀਤ ਸਿੰਘ ਦੀ ਅੰਤਿਮ ਅਰਦਾਸ ਸਥਾਨਕ ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਹੋਈ। ਇਸ ਮੌਕੇ ਅੱਜ ਟਿਕਾਣਾ ਭਾਈ ਜਗਤਾ ਜੀ ਗੁਰਦੁਆਰਾ ਦੇ ਮਹੰਤ ਬਾਬਾ ਕਾਹਨ ਸਿੰਘ ਦੀ ਅਗਵਾਈ ਵਿਚ ‘ਸੇਵਾ ਪੰਥੀ’ ਜਗਜੀਤ ਸਿੰਘ ਨੂੰ ਭਾਈ ਘਨੱਈਆ ਦੀ ਗੱਦੀ ਸੌਂਪੀ ਗਈ। ਇਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਵੀਰ ਸਿੰਘ, ਸੱਚਖੰਡ ਸ਼੍ਰੀ ਹਰੀਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਵਾਲੇ, ਮਹੰਤ ਪ੍ਰਿਤਪਾਲ ਸਿੰਘ ਮਿੱਠਾ ਟਿਵਾਣਾ, ਗਿਆਨੀ ਪ੍ਰੇਮ ਸਿੰਘ, ਸੰਤ ਗਿਆਨੀ ਅਮੀਰ ਸਿੰਘ ਜਵੰਧੀ ਟਕਸਾਲ ਵਾਲੇ, ਮਹੰਤ ਕਰਮਜੀਤ ਸਿੰਘ, ਮਹੰਤ ਚਮਕੌਰ ਸਿੰਘ, ਮਹੰਤ ਸ਼ਾਂਤਾ ਨੰਦ ਜਲੰਧਰ ਵਾਲੇ ਆਦਿ ਮੌਜੂਦ ਸਨ ਅਤੇ ਇਲਾਕੇ ਵਿਚੋਂ ਹਲਕਾ ਵਿਧਾਇਕ ਮਾ: ਜਗਸੀਰ ਸਿੰਘ, ਬਲਕਾਰ ਸਿੰਘ ਭੋਖੜਾ ਸੈਕਟਰੀ ਮਾਰਕਿਟ ਕਮੇਟੀ ਗੋਨਿਆਣਾ, ਬਲਕਾਰ ਸਿੰਘ ਬਰਾੜ, ਡਾ: ਦਲਜੀਤ ਸਿੰਘ ਗੁਰੂ, ਰਾਕੇਸ਼ ਕੁਮਾਰ ਰੋਮਾਂ ਪ੍ਰਧਾਨ ਨਗਰ ਕੌਂਸਲ ਗੋਨਿਆਣਾ, ਪ੍ਰੇਮ ਕੁਮਾਰ ਅਰੋੜਾ ਸਾਬਕਾ ਪ੍ਰਧਾਨ, ਵਰਿੰਦਰ ਪਾਲ ਸਾਬਕਾ ਪ੍ਰਧਾਨ, ਹਮੀਰ ਸਿੰਘ ਮੱਕੜ ਸਾਬਕਾ ਪ੍ਰਧਾਨ ਤੇ ਇਸ ਮੌਕੇ ਕੀਰਤਨੀਏ ਜਥੇ ਵਿਚੋਂ ਸੰਤ ਜੋਗਿੰਦਰ ਸਿੰਘ ਰਿਆੜ ਵਾਲੇ ਦੇ ਰਾਗੀ ਜਥੇ ਨੇ ਕੀਰਤਨ ਕੀਤਾ ਤੇ ਸਟੇਜ ਦੀ ਸੇਵਾ ਭਗਵਾਨ ਸਿੰਘ ਜਲੌਰ ਨੇ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਹੁਨਰ ਵਿਕਾਸ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਲਈ ਸਰਟੀਫ਼ਿਕੇਟ ਵੰਡ ਸਮਾਰੋਹ
Ad Position 24