28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਿੰਡ ਮਹਿਰਾਜ ਵਿਖੇ ਸਬਮਰਸੀਬਲ ਮੋਟਰ ਚੋਰੀ

ਮਹਿਰਾਜ, 28 ਸਤੰਬਰ (ਸੁਖਪਾਲ ਮਹਿਰਾਜ)- ਪਿੰਡ ਮਹਿਰਾਜ ਵਿਖੇ ਭਾਰਤ-ਪਾਕਿਸਤਾਨ ਜੰਗ ਦੇ ਸ਼ਹੀਦ ਭਾਈ ਮੱਖਣ ਸਿੰਘ ਦੀ ਯਾਦ ’ਚ ਸਥਾਪਿਤ ਕੀਤੇ ਬੁੱਤ ਵਾਲੀ ਥਾਂ ਤੋਂ ਅਣਪਛਾਤੇ ਵਿਅਕਤੀ ਸਬਮਰਸੀਬਲ ਮੋਟਰ ਕੱਢ ਕੇ ਲੈ ਗਏ। ਇਸ ਸੰਬੰਧੀ ਐਮ.

Ad Position 21
No active advertisement
ਸਬਮਰਸੀਬਲ ਮੋਟਰ ਚੋਰੀ ਹੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਸੀ. ਇੰਦਰਜੀਤ ਸਿੰਘ। ਤਸਵੀਰ ਅਜੀਤ 29-09-2026
ਮਹਿਰਾਜ, 28 ਸਤੰਬਰ (ਸੁਖਪਾਲ ਮਹਿਰਾਜ)- ਪਿੰਡ ਮਹਿਰਾਜ ਵਿਖੇ ਭਾਰਤ-ਪਾਕਿਸਤਾਨ ਜੰਗ ਦੇ ਸ਼ਹੀਦ ਭਾਈ ਮੱਖਣ ਸਿੰਘ ਦੀ ਯਾਦ ’ਚ ਸਥਾਪਿਤ ਕੀਤੇ ਬੁੱਤ ਵਾਲੀ ਥਾਂ ਤੋਂ ਅਣਪਛਾਤੇ ਵਿਅਕਤੀ ਸਬਮਰਸੀਬਲ ਮੋਟਰ ਕੱਢ ਕੇ ਲੈ ਗਏ। ਇਸ ਸੰਬੰਧੀ ਐਮ.ਸੀ. ਇੰਦਰਜੀਤ ਸਿੰਘ ਨੇ ਦੱਸਿਆ ਕਿ ਬੁੱਤ ਵਾਲੀ ਥਾਂ ਦੀ ਚਾਰਦੀਵਾਰੀ ਕੀਤੀ ਹੋਈ ਹੈ ਅਤੇ ਪਾਣੀ ਛਿੜਕਣ ਲਈ ਸਬਮਰਸੀਬਲ ਮੋਟਰ ਲਗਾਈ ਗਈ ਸੀ। ਉਨ੍ਹਾਂ ਦੱਸਿਆ ਕਿ ਪਾਣੀ ਛਿੜਕਣ ਲਈ ਮੋਟਰ ਚਲਾਉਣ ਲੱਗਿਆਂ ਮੋਟਰ ਨਾ ਚੱਲਣ ’ਤੇ ਜਾਂਚ ਕੀਤੀ ਗਈ ਤਾਂ ਮੋਟਰ ਚੋਰੀ ਹੋਣ ਦਾ ਪਤਾ ਲੱਗਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀ ਘਟਨਾ ਦਾ ਪਤਾ ਲਗਾ ਕੇ ਚੋਰਾਂ ਨੂੰ ਨੱਥ ਪਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਥਾਈਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਮੁੱਖ ਚੋਣ ਕਮਿਸ਼ਨਰ ਦੀ ਬਰਖਾਸਤੀ ਨੂੰ ਲੈ ਕੇ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ
Ad Position 24