ਨੌਜਵਾਨ ਦਾ ਆਤਮ ਹੱਤਿਆ ਮਾਮਲਾ- ਮੁਕੱਦਮੇ ’ਚ ਪੁਲਿਸ ਮੁਲਾਜ਼ਮ ਦਾ ਨਾਂਅ ਪਵਾਉਣ ਨੂੰ ਲੈ ਪਰਿਵਾਰਕ ਮੈਂਬਰਾਂ ਵਲੋਂ ਦੂਸਰੇ ਦਿਨ ਵੀ ਥਾਣਾ ਮੌੜ ਅੱਗੇ ਧਰਨਾ
ਮੌੜ ਮੰਡੀ, 28 ਸਤੰਬਰ (ਗੁਰਜੀਤ ਸਿੰਘ ਕਮਾਲੂ)- ਮੌੜ ਖ਼ੁਰਦ ਦੇ ਇਕ ਨੌਜਵਾਨ ਵਲੋਂ ਆਪਣੀ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਇਕ ਪੁਲਿਸ ਮੁਲਾਜ਼ਮ ‘ਤੇ ਇਲਜ਼ਾਮ ਲਗਾਉਂਦੇ ਹੋਏ ਆਤਮ ਹੱਤਿਆ ਕਰ ਲਈ ਗਈ ਸੀ, ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਯੂਨੀਅਨ ਡਕੌਂਦਾ ਨੂੰ ਨਾਲ ਲੈ ਕੇ ਅੱਜ ਦੂਸਰੇ ਦਿਨ ਵੀ ਥਾਣਾ ਮੌੜ ਅੱਗੇ ਧਰਨਾ ਦਿੱਤਾ। ਧਰਨੇ ਵਿਚ ਸ਼ਾਮਿਲ ਮ੍ਰਿਤਕ ਨੌਜਵਾਨ ਫ਼ਿਰੋਜ਼ ਖਾਨ ਦੀ ਮਾਤਾ ਪ੍ਰਵੀਨ ਕੌਰ ਅਤੇ ਭਰਾ ਹਨੀਫ ਖਾਨ ਆਦਿ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫ਼ਿਰੋਜ਼ ਖਾਨ ਦਾ ਵਿਆਹ ਡੇਢ ਕੁ ਸਾਲ ਪਹਿਲਾਂ ਮਾਨਸਾ ਜ਼ਿਲ੍ਹਾ ਦੇ ਪਿੰਡ ਚਕੇਰੀਆਂ ਦੀ ਇਕ ਲੜਕੀ ਨਾਲ ਹੋਇਆ ਸੀ।
ਆ
ਆਤਮ ਹੱਤਿਆ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਥਾਣਾ ਮੌੜ ਅੱਗੇ ਧਰਨਾ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਯੂਨੀਅਨ ਦੇ ਵਰਕਰ।
ਗੋਨਿਆਣਾ ਵਿਖੇ ਚੋਰਾਂ ਨੇ ਚੋਰੀ ਦੌਰਾਨ ਘਰ ਵਿਚ ਖਿਲਾਰਿਆ ਸਾਮਾਨ। ਤਸਵੀਰ: ਲਛਮਣ ਦਾਸ ਗਰਗ
29-09-2026
ਮੌੜ ਮੰਡੀ, 28 ਸਤੰਬਰ (ਗੁਰਜੀਤ ਸਿੰਘ ਕਮਾਲੂ)- ਮੌੜ ਖ਼ੁਰਦ ਦੇ ਇਕ ਨੌਜਵਾਨ ਵਲੋਂ ਆਪਣੀ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਇਕ ਪੁਲਿਸ ਮੁਲਾਜ਼ਮ ‘ਤੇ ਇਲਜ਼ਾਮ ਲਗਾਉਂਦੇ ਹੋਏ ਆਤਮ ਹੱਤਿਆ ਕਰ ਲਈ ਗਈ ਸੀ, ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਯੂਨੀਅਨ ਡਕੌਂਦਾ ਨੂੰ ਨਾਲ ਲੈ ਕੇ ਅੱਜ ਦੂਸਰੇ ਦਿਨ ਵੀ ਥਾਣਾ ਮੌੜ ਅੱਗੇ ਧਰਨਾ ਦਿੱਤਾ। ਧਰਨੇ ਵਿਚ ਸ਼ਾਮਿਲ ਮ੍ਰਿਤਕ ਨੌਜਵਾਨ ਫ਼ਿਰੋਜ਼ ਖਾਨ ਦੀ ਮਾਤਾ ਪ੍ਰਵੀਨ ਕੌਰ ਅਤੇ ਭਰਾ ਹਨੀਫ ਖਾਨ ਆਦਿ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫ਼ਿਰੋਜ਼ ਖਾਨ ਦਾ ਵਿਆਹ ਡੇਢ ਕੁ ਸਾਲ ਪਹਿਲਾਂ ਮਾਨਸਾ ਜ਼ਿਲ੍ਹਾ ਦੇ ਪਿੰਡ ਚਕੇਰੀਆਂ ਦੀ ਇਕ ਲੜਕੀ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਵੀ ਉਸ ਲੜਕੀ ਵਲੋਂ ਫਿਰੋਜ ਖਾਨ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਫਿਰੋਜ ਖਾਨ ਨਾਲ ਬਹੁਤ ਗਲਤ ਵਤੀਰਾ ਰੱਖਦੀ ਸੀ ਤੇ ਗਲੀ ਦੇ ਵਿਚ ਖੜ੍ਹ ਕੇ ਅਕਸਰ ਹੀ ਮੰਦਾ-ਚੰਗਾ ਬੋਲਦੀ ਰਹਿੰਦੀ ਸੀ ਜਿਸ ਤੋਂ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ। ਉਨ੍ਹਾਂ ਅੱਗੇ ਕਿਹਾ ਕਿ ਉਕਤ ਲੜਕੀ ਦੀ ਮੌੜ ਥਾਣੇ ਦੇ ਇਕ ਮੁਲਾਜ਼ਮ ਨਾਲ ਵੀ ਗੰਢ-ਤੁਪ ਸੀ, ਜਿਸ ਕਾਰਨ ਉਹ ਫਿਰੋਜ ਖਾਨ ਅਤੇ ਸਾਰੇ ਪਰਿਵਾਰ ਨੂੰ ਧਮਕੀਆਂ ਦਿਵਾਉਂਦੀ ਰਹਿੰਦੀ ਸੀ। ਜਿਸ ਤੋਂ ਤੰਗ ਆ ਕੇ ਫਿਰੋਜ ਖਾਨ ਆਤਮ ਹੱਤਿਆ ਕਰ ਗਿਆ। ਪਰਿਵਾਰਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਆਤਮ ਹੱਤਿਆ ਕਰਨ ਤੋਂ ਪਹਿਲਾਂ ਫ਼ਿਰੋਜ਼ ਖਾਨ ਨੇ ਇਕ ਵੀਡੀਓ ਵੀ ਰਿਕਾਰਡ ਕੀਤੀ ਹੈ, ਜਿਸ ਵਿਚ ਉਸ ਨੇ ਆਪਣੀ ਉਕਤ ਪਤਨੀ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਥਾਣਾ ਮੌੜ ਦੇ ਇਕ ਪੁਲਿਸ ਮੁਲਾਜ਼ਮ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਹੈ। ਜਿਸ ਦੇ ਸਬੰਧ ਵਿਚ ਪਰਿਵਾਰਕ ਮੈਂਬਰਾਂ ਵਲੋਂ ਥਾਣਾ ਮੌੜ ਅੱਗੇ ਇਹ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਦੇ ਜ਼ਿੰਮੇਵਾਰ ਸਾਰੇ ਹੀ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਪ੍ਰੰਤੂ ਮੌੜ ਪੁਲਿਸ ਆਪਣੇ ਮੁਲਾਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਧਰਨੇ ਵਿਚ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਹੇਮ ਰਾਜ, ਛਿੰਦਾ ਖਾਨ ਸਕੱਤਰ, ਤੇਜ ਸਿੰਘ, ਦਰਸ਼ਨ ਕੌਰ, ਇਕਾਈ ਪ੍ਰਧਾਨ ਗੁਰਜੰਤ ਸਿੰਘ, ਹਰਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ, ਪਵਨ ਕੁਮਾਰ, ਪ੍ਰੇਮ ਕੁਮਾਰ, ਧਰਮਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਨੇ ਕਿਹਾ ਕਿ ਜੇਕਰ ਮ੍ਰਿਤਕ ਫ਼ਿਰੋਜ਼ ਖਾਨ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਉਚ ਅਧਿਕਾਰੀਆਂ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕਰਨਗੇ। ਇਸ ਮਸਲੇ ਵਿਚ ਜਦ ਥਾਣਾ ਮੌੜ ਦੇ ਮੁਖੀ ਤਰੁਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਸਲੇ ਵਿਚ ਮ੍ਰਿਤਕ ਦੀ ਪਤਨੀ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਮੁਲਾਜ਼ਮ ਦੇ ਰੋਲ ਦੀ ਵੀ ਪੁਲਿਸ ਜਾਂਚ ਕਰ ਰਹੀ ਹੈ।