ਪੰਕਜ ਸ਼ਰਮਾ ਵਲੋਂ ਸ੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਨੂੰ ਫ਼ਰਿਜ਼ ਭੇਟ
ਰਾਮਾਂ ਮੰਡੀ, 28 ਸਤੰਬਰ (ਤਰਸੇਮ ਸਿੰਗਲਾ)- ਸ੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਕਮਾਲੂ ਰੋਡ ਰਾਮਾਂ ਵਿਖੇ ਬਿਮਾਰ ਅਤੇ ਜ਼ਖਮੀ ਗਊ ਵੰਸ਼ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਲੋੜੀਂਦਾ ਫ਼ਰਿਜ ਐਡਵੋਕੇਟ ਪੰਕਜ ਸ਼ਰਮਾ, ਪੁੱਤਰ ਲਾਭ ਸ਼ਰਮਾ ਵਲੋਂ ਸੰਸਥਾ ਨੂੰ ਭੇਟ ਕੀਤਾ ਗਿਆ। ਸੰਸਥਾ ਦੇ ਸਰਪ੍ਰਸਤ ਡਾ.
ਰਾਮਾਂ ਮੰਡੀ, 28 ਸਤੰਬਰ (ਤਰਸੇਮ ਸਿੰਗਲਾ)- ਸ੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਕਮਾਲੂ ਰੋਡ ਰਾਮਾਂ ਵਿਖੇ ਬਿਮਾਰ ਅਤੇ ਜ਼ਖਮੀ ਗਊ ਵੰਸ਼ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਲੋੜੀਂਦਾ ਫ਼ਰਿਜ ਐਡਵੋਕੇਟ ਪੰਕਜ ਸ਼ਰਮਾ, ਪੁੱਤਰ ਲਾਭ ਸ਼ਰਮਾ ਵਲੋਂ ਸੰਸਥਾ ਨੂੰ ਭੇਟ ਕੀਤਾ ਗਿਆ। ਸੰਸਥਾ ਦੇ ਸਰਪ੍ਰਸਤ ਡਾ.ਸੋਹਨ ਲਾਲ ਕਲਿਆਣੀ ਨੇ ਦੱਸਿਆ ਕਿ ਗਊ ਸੇਵਾ ਸੰਸਥਾਨ ਵਿਖੇ ਇਲਾਜ ਅਧੀਨ ਬਿਮਾਰ ਅਤੇ ਜ਼ਖਮੀ ਗਊ ਮਾਤਾ ਲਈ ਵੱਖ-ਵੱਖ ਦਵਾਈਆਂ ਦੀ ਲੋੜ ਪੈਂਦੀ ਹੈ। ਦਵਾਈਆਂ ਨੂੰ ਸਹੀ ਤਾਪਮਾਨ ‘ਤੇ ਸੁਰੱਖਿਅਤ ਰੱਖਣ ਲਈ ਫ਼ਰਿਜ ਦੀ ਲੰਬੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਲੋੜ ਨੂੰ ਸਮਝਦਿਆਂ ਐਡਵੋਕੇਟ ਪੰਕਜ ਸ਼ਰਮਾ ਅਤੇ ਸ਼ਰਮਾ ਪਰਿਵਾਰ ਵਲੋਂ ਫ਼ਰਿਜ ਦੀ ਸੇਵਾ ਕੀਤੀ ਗਈ ਹੈ। ਸੰਸਥਾ ਵਲੋਂ ਐਡਵੋਕੇਟ ਪੰਕਜ ਸ਼ਰਮਾ ਅਤੇ ਸਮੂਹ ਸ਼ਰਮਾ ਪਰਿਵਾਰ ਦਾ ਇਸ ਨੇਕ ਕਾਰਜ ਅਤੇ ਵਡਮੁੱਲੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।