28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਗਣਪਤੀ ਵਿਸਰਜਨ ਮੌਕੇ ਨਹਿਰ ’ਚ ਰੁੜ੍ਹੇ ਭੈਣ-ਭਰਾ ’ਚੋਂ, ਹਫ਼ਤੇ ਬਾਅਦ ਭੈਣ ਦੀ ਲਾਸ਼ ਮਿਲੀ

ਬਠਿੰਡਾ, 28 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਗਣਪਤੀ ਵਿਸਰਜਨ ਮੌਕੇ ਬਠਿੰਡਾ ਦੀ ਸਰਹਿੰਦ ਨਹਿਰ ਰੁੜ੍ਹੇ ਭੈਣ-ਭਰਾ ’ਚੋਂ ਕਰੀਬ ਹਫ਼ਤੇ ਬਾਅਦ ਭੈਣ ਦੀ ਪਿੰਡ ਲੰਬੀ ਦੇ ਇਕ ਖਾਲ ’ਚੋਂ ਗਲੀ-ਸੜੀ ਲਾਸ਼ ਮਿਲੀ ਹੈ, ਜਦਕਿ ਮ੍ਰਿਤਕਾ ਦੇ ਭਰਾ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਗਣਪਤੀ ਵਿਸਰਜਨ ਮੌਕੇ ਬੀਤੇ 22 ਸਤੰਬਰ ਦੀ ਸ਼ਾਮ ਨੂੰ ਬਠਿੰਡਾ ਦੇ ਜੋਗੀ ਨਗਰ ਦੇ ਰਹਿਣ ਵਾਲੇ ਭੈਣ-ਭਰਾ 6 ਸਾਲਾ ਅੰਜ਼ਨਾ ਅਤੇ 11 ਸਾਲਾ ਰਿਸ਼ੂ ਆਪਣੇ ਮਾਪਿਆਂ ਨਾਲ ਬਠਿੰਡਾ ਦੀ ਸਰਹਿੰਦ ਨਹਿਰ ’ਤੇ ਗਣਪਤੀ ਵਿਸਰਜਨ ਕਰਨ ਪੁੱਜੇ ਸਨ ਤਾਂ ਇਸ ਦੌਰਾਨ ਬਹਿਮਣ ਵਾਲੇ ਪੁੱਲ ਨਜ਼ਦੀਕ ਅਚਾਨਕ ਅੰਜ਼ਨਾ ਨਹਿਰ ਵਿਚ ਡਿੱਗ ਗਈ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਉਸ ਦਾ ਰਿਸ਼ੂ ਵੀ ਨਹਿਰ ਵਿਚ ਡਿੱਗ ਪਿਆ ਤੇ ਪਾਣੀ ਦਾ ਤੇਜ਼ ਵਹਾਓ ਦੋਵੇਂ ਭੈਣ-ਭਰਾਵਾਂ ਨਹਿਰ ਵਿਚ ਰੋੜ ਕੇ ਲੈ ਗਿਆ।

Ad Position 21
No active advertisement
ਅਜੀਤ ਡੈਸਕ 29-09-2026
ਬਠਿੰਡਾ, 28 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਗਣਪਤੀ ਵਿਸਰਜਨ ਮੌਕੇ ਬਠਿੰਡਾ ਦੀ ਸਰਹਿੰਦ ਨਹਿਰ ਰੁੜ੍ਹੇ ਭੈਣ-ਭਰਾ ’ਚੋਂ ਕਰੀਬ ਹਫ਼ਤੇ ਬਾਅਦ ਭੈਣ ਦੀ ਪਿੰਡ ਲੰਬੀ ਦੇ ਇਕ ਖਾਲ ’ਚੋਂ ਗਲੀ-ਸੜੀ ਲਾਸ਼ ਮਿਲੀ ਹੈ, ਜਦਕਿ ਮ੍ਰਿਤਕਾ ਦੇ ਭਰਾ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਗਣਪਤੀ ਵਿਸਰਜਨ ਮੌਕੇ ਬੀਤੇ 22 ਸਤੰਬਰ ਦੀ ਸ਼ਾਮ ਨੂੰ ਬਠਿੰਡਾ ਦੇ ਜੋਗੀ ਨਗਰ ਦੇ ਰਹਿਣ ਵਾਲੇ ਭੈਣ-ਭਰਾ 6 ਸਾਲਾ ਅੰਜ਼ਨਾ ਅਤੇ 11 ਸਾਲਾ ਰਿਸ਼ੂ ਆਪਣੇ ਮਾਪਿਆਂ ਨਾਲ ਬਠਿੰਡਾ ਦੀ ਸਰਹਿੰਦ ਨਹਿਰ ’ਤੇ ਗਣਪਤੀ ਵਿਸਰਜਨ ਕਰਨ ਪੁੱਜੇ ਸਨ ਤਾਂ ਇਸ ਦੌਰਾਨ ਬਹਿਮਣ ਵਾਲੇ ਪੁੱਲ ਨਜ਼ਦੀਕ ਅਚਾਨਕ ਅੰਜ਼ਨਾ ਨਹਿਰ ਵਿਚ ਡਿੱਗ ਗਈ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਉਸ ਦਾ ਰਿਸ਼ੂ ਵੀ ਨਹਿਰ ਵਿਚ ਡਿੱਗ ਪਿਆ ਤੇ ਪਾਣੀ ਦਾ ਤੇਜ਼ ਵਹਾਓ ਦੋਵੇਂ ਭੈਣ-ਭਰਾਵਾਂ ਨਹਿਰ ਵਿਚ ਰੋੜ ਕੇ ਲੈ ਗਿਆ। ਘਟਨਾ ਦਾ ਪਤਾ ਲੱਗਦਿਆਂ ਸਮਾਜਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਅਤੇ ਐਨ.ਡੀ.ਆਰ.ਐੱਫ. ਵਲੋਂ ਬੱਚਿਆਂ ਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੇ। ਬੱਚਿਆਂ ਦਾ ਤਿੰਨ ਦਿਨ ਬੀਤਣ ਬਾਅਦ ਵੀ ਪਤਾ ਨਾ ਲੱਗਣ ਦੇ ਰੋਸ ਵਜੋਂ ਮਾਪਿਆਂ ਤੇ ਪਰਿਵਾਰਕ ਮੈਂਬਰਾਂ ਵਲੋਂ 25 ਸਤੰਬਰ ਨੂੰ ਨਹਿਰ ਦੇ ਕਿਨਾਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹੋਰ ਮਾਹਿਰ ਗੋਤਾਖੋਰ ਟੀਮਾਂ ਬੁਲਾਈਆਂ ਪਰ ਫੇਰ ਵੀ ਬੱਚੇ ਨਹਿਰ ’ਚੋਂ ਨਹੀਂ ਮਿਲ ਸਕੇ। ਬੱਚਿਆਂ ਦੀ ਭਾਲ ‘ਚ ਜੁਟੀ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਲੜਕੀ ਅੰਜ਼ਨਾ ਦੀ ਗਲੀ-ਸੜੀ ਲਾਸ਼ ਅੱਜ ਪਿੰਡ ਲੰਬੀ ਦੇ ਖੇਤਾਂ ਨੂੰ ਜਾਂਦੇ ਇਕ ਖਾਲ ’ਚੋਂ ਮਿਲੀ ਹੈ, ਜਿਸ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਾਟ ਵਿਚ ਰਖਵਾਉਣ ਉਪਰੰਤ ਬੱਚੀ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੰਜ਼ਨਾ ਦੇ ਭਰਾ ਰਿਸ਼ੂ ਦੀ ਵੀ ਟੀਮਾਂ ਭਾਲ ਕਰ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਨਵੀਂ ਬਣ ਰਹੀ ਕੋਠੀ ’ਚੋਂ ਬਿਜਲੀ ਦੀਆਂ ਤਾਰਾਂ ਚੋਰੀ ਅਗਲੀ ਖ਼ਬਰ ਮੋਟਰ ਸਾਈਕਲ ਸਵਾਰ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ
Ad Position 24