ਕੀਤਾ ਨਿਰੀਖਣ ਅਧਿਕਾਰੀਆਂ ਦੀ ਲਾਈ ਕਲਾਸ, ਜਾਂਚ ਦੇ ਦਿੱਤੇ ਆਦੇ
ਤਲਵੰਡੀ ਸਾਬੋ, 30 ਸਤੰਬਰ (ਰਣਜੀਤ ਸਿੰਘ ਰਾਜੂ)- ਆਪਣੀ ਦੁਰਦਸ਼ਾ ਲਈ ਅਕਸਰ ਹੀ ਸੁਰਖ਼ੀਆਂ ‘ਚ ਬਣੇ ਰਹਿੰਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਬੱਸ ਅੱਡੇ ਦਾ ਨਵੀਨੀਕਰਨ ਸ਼ੁਰੂ ਹੁੰਦਿਆਂ ਹੀ ਠੇਕੇਦਾਰ ਵਲੋਂ ਕਥਿਤ ਧਾਂਦਲੀ ਕਰਨ ਦੇ ਦੋਸ਼ਾਂ ਦੀ ਵਾਇਰਲ ਹੋਈ ਇਕ ਵੀਡੀਓ ਦਾ ਸਖ਼ਤ ਨੋਟਿਸ ਲੈਂਦਿਆਂ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਅੱਜ ਬੱਸ ਅੱਡੇ ਦਾ ਦੌਰਾ ਕਰਦਿਆਂ ਜਿੱਥੇ ਕੰਮ ਦਾ ਨਿਰੀਖਣ ਕੀਤਾ, ਉੱਥੇ ਧਾਂਦਲੀ ਦੇ ਦੋਸ਼ਾਂ ’ਤੇ ਅਧਿਕਾਰੀਆਂ ਦੀ ਜੰਮ ਕੇ ਕਲਾਸ ਲਗਾਉਂਦਿਆਂ ਜਾਂਚ ਦੇ ਆਦੇਸ਼ ਦਿੱਤੇ। ਦੱਸਣਯੋਗ ਹੈ ਕਿ ਪਿਛਲੇ ਸਮੇਂ ਪੰਜਾਬ ਸਰਕਾਰ ਵਲੋਂ ਤਲਵੰਡੀ ਸਾਬੋ ਬੱਸ ਅੱਡੇ ਦੇ ਨਵੀਨੀਕਰਨ ਲਈ ਜਾਰੀ ਕੀਤੇ ਢਾਈ ਕਰੋੜ ਰੁਪਏ ਨਾਲ ਹੁਣ ਨਵੀਨੀਕਰਨ ਦਾ ਕੰਮ ਸ਼ੁਰੂ ਹੁੰਦਿਆਂ ਹੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿਚ ਠੇਕੇਦਾਰ ’ਤੇ ਨਿਰਮਾਣ ‘ਚ ਕਥਿਤ ਧਾਂਦਲੀ ਦੇ ਦੋਸ਼ ਲਗਾਏ ਗਏ ਸਨ।
ਬ
ਬੱਸ ਅੱਡੇ ਦੇ ਨਿਰੀਖਣ ਉਪਰੰਤ ਗੱਲਬਾਤ ਕਰਦੇ ਵਿਧਾਇਕਾ ਬਲਜਿੰਦਰ ਕੌਰ।
01-10-2026
ਤਲਵੰਡੀ ਸਾਬੋ, 30 ਸਤੰਬਰ (ਰਣਜੀਤ ਸਿੰਘ ਰਾਜੂ)- ਆਪਣੀ ਦੁਰਦਸ਼ਾ ਲਈ ਅਕਸਰ ਹੀ ਸੁਰਖ਼ੀਆਂ ‘ਚ ਬਣੇ ਰਹਿੰਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਬੱਸ ਅੱਡੇ ਦਾ ਨਵੀਨੀਕਰਨ ਸ਼ੁਰੂ ਹੁੰਦਿਆਂ ਹੀ ਠੇਕੇਦਾਰ ਵਲੋਂ ਕਥਿਤ ਧਾਂਦਲੀ ਕਰਨ ਦੇ ਦੋਸ਼ਾਂ ਦੀ ਵਾਇਰਲ ਹੋਈ ਇਕ ਵੀਡੀਓ ਦਾ ਸਖ਼ਤ ਨੋਟਿਸ ਲੈਂਦਿਆਂ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਅੱਜ ਬੱਸ ਅੱਡੇ ਦਾ ਦੌਰਾ ਕਰਦਿਆਂ ਜਿੱਥੇ ਕੰਮ ਦਾ ਨਿਰੀਖਣ ਕੀਤਾ, ਉੱਥੇ ਧਾਂਦਲੀ ਦੇ ਦੋਸ਼ਾਂ ’ਤੇ ਅਧਿਕਾਰੀਆਂ ਦੀ ਜੰਮ ਕੇ ਕਲਾਸ ਲਗਾਉਂਦਿਆਂ ਜਾਂਚ ਦੇ ਆਦੇਸ਼ ਦਿੱਤੇ। ਦੱਸਣਯੋਗ ਹੈ ਕਿ ਪਿਛਲੇ ਸਮੇਂ ਪੰਜਾਬ ਸਰਕਾਰ ਵਲੋਂ ਤਲਵੰਡੀ ਸਾਬੋ ਬੱਸ ਅੱਡੇ ਦੇ ਨਵੀਨੀਕਰਨ ਲਈ ਜਾਰੀ ਕੀਤੇ ਢਾਈ ਕਰੋੜ ਰੁਪਏ ਨਾਲ ਹੁਣ ਨਵੀਨੀਕਰਨ ਦਾ ਕੰਮ ਸ਼ੁਰੂ ਹੁੰਦਿਆਂ ਹੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿਚ ਠੇਕੇਦਾਰ ’ਤੇ ਨਿਰਮਾਣ ‘ਚ ਕਥਿਤ ਧਾਂਦਲੀ ਦੇ ਦੋਸ਼ ਲਗਾਏ ਗਏ ਸਨ। ਕੈਬਨਿਟ ਰੈਂਕ ਪ੍ਰਾਪਤ ਵਿਧਾਇਕਾ ਬਲਜਿੰਦਰ ਕੌਰ ਨੇ ਅੱਜ ਖ਼ੁਦ ਬੱਸ ਅੱਡੇ ‘ਤੇ ਜਾ ਕੇ ਕੰਮ ਦਾ ਨਿਰੀਖਣ ਕਰਦਿਆਂ ਮੌਕੇ ‘ਤੇ ਪੁੱਜੇ ਵਿਭਾਗੀ ਅਧਿਕਾਰੀਆਂ ਨੂੰ ਨਿਰਮਾਣ ਸਮੱਗਰੀ ਦੇ ਤੁਰੰਤ ਨਮੂਨੇ ਲੈ ਕੇ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ। ਗੱਲਬਾਤ ਦੌਰਾਨ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਵਿਭਾਗ ਨੇ ਬਿਨ੍ਹਾਂ ਉਨ੍ਹਾਂ ਦੀ ਜਾਣਕਾਰੀ ਦੇ ਹੀ ਬੱਸ ਅੱਡੇ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਤੇ ਉਧਰੋਂ ਮਾੜੀ ਨਿਰਮਾਣ ਸਮੱਗਰੀ ਦੀ ਵਰਤੋਂ ਦੀਆਂ ਸਾਹਮਣੇ ਆਈਆਂ ਰਿਪੋਰਟਾਂ ਤੋਂ ਉਹ ਦੁਖੀ ਹੋਏ ਕਿਉਂਕਿ ਇਸ ਬੱਸ ਅੱਡੇ ਤੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪੁੱਜਦੇ ਹਨ ਤੇ ਇਸ ਦੇ ਨਵੀਨੀਕਰਨ ’ਚ ਧਾਂਦਲੀ ਜਾਂ ਕੋਤਾਹੀ ਬਰਦਾਸ਼ਤ ਨਹੀ ਕੀਤੀ ਜਾ ਸਕਦੀ। ਵਿਧਾਇਕਾ ਨਾਲ ਸੀ. ‘ਆਪ’ ਆਗੂ ਹਰਜੀਤ ਸਿੰਘ ਸਰਾਂ, ਪੰਜਾਬ ਮਹਿਲਾ ਕਮਿਸ਼ਨ ਦੀ ਮੈਂਬਰ ਜਸਵਿੰਦਰ ਕੌਰ ਸਰਪੰਚ ਜਗਾ ਰਾਮ ਤੀਰਥ ਮੌਜੂਦ ਸਨ, ਜਦੋਂਕਿ ਨਗਰ ਕੌਂਸਲ ਜੇ.ਈ ਦਵਿੰਦਰ ਸ਼ਰਮਾ ਤੇ ਕਈ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।