02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਫੂਡ ਸਪਲਾਈ ਵਿਭਾਗ ਵਲੋਂ ਛਾਪੇਮਾਰੀ ਦੌਰਾਨ ਰੇਹੜੀਆਂ ਤੇ ਰੈਸਟੋਰੈਂਟਾਂ ਤੋਂ ਘਰੇਲੂ ਗੈਸ ਸਿਲੰਡਰ ਜ਼ਬਤ

ਬਠਿੰਡਾ , 1 ਅਕਤੂਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਫੂਡ ਸਪਲਾਈ ਮਹਿਕਮੇ ਵਲੋਂ ਸ਼ਹਿਰ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ , ਜਿਸ ਦੌਰਾਨ ਵਿਭਾਗ ਵਲੋਂ ਵੱਖ - ਵੱਖ ਟੀਮਾਂ ਦਾ ਗਠਨ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਖਾਣ - ਪੀਣ ਦੀਆਂ ਰੇਹੜੀਆਂ , ਦੁਕਾਨਾਂ ਅਤੇ ਰੈਸਟੋਰੈਂਟਾਂ ਦੀ ਜਾਂਚ ਕੀਤੀ ਗਈ । ਇਸ ਦੌਰਾਨ ਟੀਮਾਂ ਵਲੋਂ ਵਪਾਰਕ ਕੰਮਾਂ ਲਈ ਵਰਤੇ ਜਾ ਰਹੇ ਕਈ ਘਰੇਲੂ ਗੈਸ ਸਿਲੰਡਰ ਬਰਾਮਦ ਕਰਕੇ ਆਪਣੇ ਕਬਜ਼ੇ ਵਿਚ ਲੈ ਲਏ ।

Ad Position 21
No active advertisement
ਅਜੀਤ ਡੈਸਕ 02-10-2026
ਬਠਿੰਡਾ , 1 ਅਕਤੂਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਫੂਡ ਸਪਲਾਈ ਮਹਿਕਮੇ ਵਲੋਂ ਸ਼ਹਿਰ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ , ਜਿਸ ਦੌਰਾਨ ਵਿਭਾਗ ਵਲੋਂ ਵੱਖ - ਵੱਖ ਟੀਮਾਂ ਦਾ ਗਠਨ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਖਾਣ - ਪੀਣ ਦੀਆਂ ਰੇਹੜੀਆਂ , ਦੁਕਾਨਾਂ ਅਤੇ ਰੈਸਟੋਰੈਂਟਾਂ ਦੀ ਜਾਂਚ ਕੀਤੀ ਗਈ । ਇਸ ਦੌਰਾਨ ਟੀਮਾਂ ਵਲੋਂ ਵਪਾਰਕ ਕੰਮਾਂ ਲਈ ਵਰਤੇ ਜਾ ਰਹੇ ਕਈ ਘਰੇਲੂ ਗੈਸ ਸਿਲੰਡਰ ਬਰਾਮਦ ਕਰਕੇ ਆਪਣੇ ਕਬਜ਼ੇ ਵਿਚ ਲੈ ਲਏ । ਇਸ ਮੌਕੇ ਡੀ . ਐਫ . ਐਸ . ਸੀ . ਗੁਰਤਾਰ ਸਿੰਘ ਨੇ ਦੱਸਿਆ ਕਿ ਘਰੇਲੂ ਗੈਸ ਸਿਲੰਡਰ ਘਰੇਲੂ ਖਪਤਕਾਰਾਂ ਦੀਆਂ ਜ਼ਰੂਰਤਾਂ ਲਈ ਨਿਰਧਾਰਿਤ ਹੁੰਦੇ ਹਨ ਅਤੇ ਵਪਾਰਕ ਅਦਾਰਿਆਂ , ਰੇਹੜੀਆਂ ਅਤੇ ਰੈਸਟੋਰੈਂਟਾਂ ਵਿਚ ਖਾਣਾ ਵਗ਼ੈਰਾ ਤਿਆਰ ਕਰਨ ਜਾਂ ਹੋਰ ਵਪਾਰਕ ਕੰਮਾਂ ਲਈ ਨਿਰਧਾਰਿਤ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ । ਇਨ੍ਹਾਂ ਥਾਵਾਂ ’ ਤੇ ਘਰੇਲੂ ਸਿਲੰਡਰਾਂ ਦੀ ਵਪਾਰਕ ਵਰਤੋਂ ਨਿਯਮਾਂ ਦੀ ਉਲੰਘਣਾ ਹੈ । ਗੈੱਸ ਪਾਈਪ ਨਾ ਖ਼ਰੀਦਣ ’ਤੇ ਸਿਲੰਡਰ ਵਾਪਸ ਲੈ ਕੇ ਜਾਣ ਦਾ ਦੋਸ਼ ਬਠਿੰਡਾ , 1 ਅਕਤੂਬਰ ( ਪ੍ਰੀਤਪਾਲ ਸਿੰਘ ਰੋਮਾਣਾ )- ਗੈੱਸ ਸਿਲੰਡਰ ਦੀ ਡਲਿਵਰੀ ਨੂੰ ਲੈ ਕੇ ਇਕ ਉਪਭੋਗਤਾ ਅਤੇ ਗੈਸ ਏਜੰਸੀ ਵਿਚਕਾਰ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ । ਮਾਡਲ ਟਾਊਨ ਫੇਜ਼ -3 ਵਾਸੀ ਸੰਜੇ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਨੇ ਗੈਸ ਸਿਲੰਡਰ ਬੁੱਕ ਕਰਵਾਇਆ ਸੀ ਤੇ ਜਦੋਂ ਡਲਿਵਰੀ ਕਰਮਚਾਰੀ ਸਿਲੰਡਰ ਲੈ ਕੇ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਉਸ ਨੇ ਨਵੀਂ ਪਾਈਪ ਖ਼ਰੀਦਣ ਲਈ ਕਿਹਾ , ਜਦੋਂ ਉਨ੍ਹਾਂ ਨੇ ਨਵੀਂ ਪਾਈਪ ਖ਼ਰੀਦਣ ਤੋਂ ਇਨਕਾਰ ਕੀਤਾ ਤਾਂ ਕਰਮਚਾਰੀ ਸਿਲੰਡਰ ਵਾਪਸ ਲੈ ਗਿਆ । ਅਜਿਹਾ ਕਰਕੇ ਉਨ੍ਹਾਂ ਨੂੰ ਖੱਜਲ - ਖੁਆਰ ਕੀਤਾ ਗਿਆ ਹੈ । ਪੀੜਤ ਨੇ ਗੈਸ ਕੰਪਨੀ ਅਤੇ ਸੰਬੰਧਿਤ ਮਹਿਕਮੇ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਗ੍ਰਾਹਕ ਦੀ ਖੱਜਲ - ਖੁਆਰੀ ਬੰਦੀ ਕੀਤੀ ਜਾਵੇ ਤੇ ਪਾਈਪ ਬਦਲਣ ਸਬੰਧੀ ਉਪਭੋਗਤਾ ਨੂੰ ਮੌਕੇ ਦੀ ਬਜਾਏ ਪਹਿਲਾਂ ਜਾਣੂ ਕਰਵਾਇਆ ਜਾਵੇ । ਇਸ ਸਬੰਧੀ ਗੈਸ ਏਜੰਸੀ ਦੇ ਮੈਨੇਜਰ ਨੇ ਕਿਹਾ ਕਿ ਜਿਨ੍ਹਾਂ ਉਪਭੋਗਤਾਵਾਂ ਦੀ ਗੈਸ ਪਾਈਪ ਨੂੰ ਪੰਜ ਸਾਲ ਪੂਰੇ ਹੋ ਚੁੱਕੇ ਹਨ , ਉਨ੍ਹਾਂ ਨੂੰ ਨਵੀਂ ਪਾਈਪ ਬਦਲਣ ਲਈ ਕਿਹਾ ਜਾਂਦਾ ਹੈ । ਉਨ੍ਹਾਂ ਨੇ ਦਾਅਵਾ ਕੀਤਾ ਕਿ ਨਿਰਧਾਰਿਤ ਸਮਾਂ ਪੂਰਾ ਹੋਣ ਤੋਂ ਬਾਅਦ ਪਾਈਪ ਜਾਂ ਰੈਗੂਲੇਟਰ ਨਾ ਬਦਲਣ ਦੀ ਸਥਿਤੀ ਵਿਚ ਸਿਲੰਡਰ ਦੀ ਡਲਿਵਰੀ ਸਬੰਧੀ ਕੰਪਨੀ ਦੇ ਸੁਰੱਖਿਆ ਨਿਰਦੇਸ਼ ਲਾਗੂ ਹੁੰਦੇ ਹਨ , ਜਿਸ ਤਹਿਤ ਉੱਕਤ ਨੂੰ ਸਿਲੰਡਰ ਦੀ ਡਿਲਿਵਰੀ ਨਹੀਂ ਕੀਤੀ ਗਈ ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਇਕ ਕਾਬੂ- ਦੋ ਮੋਟਰਸਾਈਕਲ ਬਰਾਮਦ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਤੀਰ ਅੰਦਾਜ਼ੀ ਮੁਕਾਬਲੇ ਵਿਚ ਲਵ ਹਰਨੀਨ ਨੇ ਜਿੱਤਿਆ ਕਾਂਸੀ ਦਾ ਤਗਮਾ
Ad Position 24