01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰਾਜਵੰਤ ਸਿੰਘ ਕੋਟਭਾਰਾ ਨੇ ਬਠਿੰਡਾ ਦਿਹਾਤੀ (ਰਿਜ਼ਰਵ) ਤੋਂ ਜਤਾਈ ਦਾਅਵੇਦਾਰੀ

ਮੌੜ ਮੰਡੀ, 1 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਐਸ. ਸੀ.

Ad Position 21
No active advertisement
ਅਜੀਤ ਡੈਸਕ 02-10-2026
ਮੌੜ ਮੰਡੀ, 1 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਕੋਟਭਾਰਾ ਨੇ ਵੀ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ (ਰਿਜ਼ਰਵ) ਤੋਂ ਆਪਣੀ ਦਾਅਵੇਦਾਰੀ ਮਜ਼ਬੂਤ ਤਰੀਕੇ ਨਾਲ ਪੇਸ਼ ਕੀਤੀ ਹੈ। ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਰਾਜਵੰਤ ਸਿੰਘ ਕੋਟਭਾਰਾ ਮੌੜ ਹਲਕੇ ਦੇ ਪਿੰਡ ਕੋਟਭਾਰਾ ਨਾਲ ਸੰਬੰਧਿਤ ਹਨ। ਬਠਿੰਡਾ ਦਿਹਾਤੀ ਹਲਕੇ ਅੰਦਰ ਵੀ ਆਪਣਾ ਚੰਗਾ ਅਸਰ ਰਸੂਖ ਰੱਖਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਰਾਜਨੀਤਕ ਸਫ਼ਰ ਇਕ ਵਰਕਰ ਦੇ ਤੌਰ ‘ਤੇ ਸ਼ੁਰੂ ਕੀਤਾ ਜਦ ਉਨ੍ਹਾਂ ਦਾ ਪਿੰਡ ਕੋਟਭਾਰਾ ਹਲਕਾ ਪੱਕਾ ਕਲਾਂ ਜੋ ਕਿ ਅੱਜ-ਕੱਲ੍ਹ ਬਠਿੰਡਾ ਦਿਹਾਤੀ ਵਜੋਂ ਜਾਣਿਆ ਜਾਂਦਾ ਹੈ, ਵਿਚ ਪੈਂਦਾ ਸੀ, ਇਸ ਹਲਕੇ ਅੰਦਰ 1991 ਤੋਂ 2005 ਤੱਕ ਸਰਗਰਮ ਰਹੇ। ਪ੍ਰੰਤੂ 2005 ਵਿਚ ਇਨ੍ਹਾਂ ਦਾ ਪਿੰਡ ਹਲਕਾ ਮੌੜ ਵਿਚ ਆ ਗਿਆ। ਰਾਜਵੰਤ ਸਿੰਘ ਕੋਟਭਾਰਾ ਨੇ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਦੀਆਂ ਸਾਰੀਆਂ ਹੀ ਲੋਕ ਸਭਾ ਚੋਣਾਂ ਵਿਚ ਤਨਦੇਹੀ ਨਾਲ ਹਰ ਇਕ ਜ਼ਿੰਮੇਵਾਰੀ ਨੂੰ ਨਿਭਾਇਆ ਹੈ। ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਨੇੜਲੇ ਲੋਕਾਂ ਵਿਚੋਂ ਜਾਣੇ ਜਾਂਦੇ ਰਾਜਵੰਤ ਸਿੰਘ ਕੋਟਭਾਰਾ ਨੇ ਯੂਥ ਅਕਾਲੀ ਦਲ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ, ਪਿੰਡ ਕੋਟਭਾਰਾ ਦੇ ਸਰਪੰਚ ਵੀ ਰਹੇ ਅਤੇ ਬਲਾਕ ਸੰਮਤੀ ਮੌੜ ਦੇ ਚੇਅਰਮੈਨ ਵੀ ਰਹੇ ਹਨ। ਅੱਜ ਕੱਲ੍ਹ ਉਹ ਸ਼੍ਰੋਮਣੀ ਅਕਾਲੀ ਦਲ ਦੇ ਐਸ .ਸੀ. ਵਿੰਗ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਪਾਰਟੀ ਦੇ ਸੀਨੀਅਰ ਨੇਤਾ ਹੋਣ ਤੇ ਉਹ ਇਸ ਹਲਕੇ ਵਿਚ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ, ਪ੍ਰੰਤੂ ਇਹ ਦੇਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਨ ਕਿਸ ਦੇ ਸਿਰ ਉੱਪਰ ਆਪਣਾ ਹੱਥ ਰੱਖਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਨੇ ਕਣਕ ਦੇ ਭਾਅ ’ਚ 25 ਰੁਪਏ ਕੀਤਾ ਵਾਧਾ ਭਾਕਿਯੂ ਲੱਖੋਵਾਲ (ਟਿਕੈਤ) ਨੇ ਕੀਤਾ ਮੁੱਢੋਂ ਰੱਦ ਅਗਲੀ ਖ਼ਬਰ ਸਕੂਟਰ ਸਵਾਰ ਤੇਲ ਟੈਂਕਰ ਹੇਠ ਆਇਆ, ਜਾਨੀ ਨੁਕਸਾਨ ਤੋਂ ਬਚਾਅ
Ad Position 24